ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੀ ਪਲਾਨਿੰਗ ਗੁਰੂਗ੍ਰਾਮ ਜੇਲ੍ਹ ਵਿਚ ਹੁੰਦੀ ਸੀ। ਇਸ ਪਲਾਨਿੰਗ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਮਾਸਟਰਮਾਈਂਡ ਨੂੰ ਖੰਨਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ। ਮੁਲਜ਼ਮ ਦੀ ਪਛਾਣ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂਪੱਤੀ ਦੇ ਰਹਿਣ ਵਾਲੇ ਗਗਨਦੀਪ ਸਿੰਘ ਵਜੋਂ ਹੋਈ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਖੰਨਾ ਪੁਲਿਸ ਨੇ 5 ਹਥਿਆਰ ਵੀ ਬਰਾਮਦ ਕੀਤੇ ਹਨ।
ਇਨ੍ਹਾਂ ਵਿਚ ਪੁਆਇੰਟ 32 ਬੋਰ ਦੀਆਂ 3 ਪਿਸਤੌਲਾਂ, ਪੁਆਇੰਟ 32 ਬੋਰ ਦਾ ਇਕ ਰਿਵਾਲਵਰ ਤੇ 315 ਬੋਰ ਦਾ 1 ਦੇਸੀ ਕੱਟਾ ਹੈ। ਪੂਰਾ ਨੈਟਵਰਕ ਜੇਲ੍ਹ ਤੋਂ ਚੱਲਦਾ ਸੀ ਜਿਸ ਦੀ ਹੁਣ ਬਾਰੀਕੀ ਨਾਲ ਜਾਂਚ ਹੋ ਰਹੀ ਹੈ। ਮੁਲਜ਼ਮ ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਕੇ ਸੂਬੇ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਫਿਰਾਕ ਵਿਚ ਸੀ।
SSP ਅਮਨਦੀਪ ਕੌਂਡਲ ਨੇ ਦੱਸਿਆ ਕਿ ਐੱਸਪੀ ਡਾ. ਪ੍ਰਗਿਆ ਜੈਨ, ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਿਚ ਇਕ ਟੀਮ ਨੇ 17 ਮਈ ਨੂੰ ਦਿਵੇਸ਼ ਵਾਸੀ ਪਿੰਡ ਬੇਰੀ ਜ਼ਿਲ੍ਹਾ ਝੱਜਰ ਨੂੰ ਗ੍ਰਿਫਤਾਰ ਕੀਤਾ ਸੀ। ਦਿਵੇਸ਼ ਕੋਲੋਂ 5 ਕੇਸੀ ਕੱਟੇ ਬਰਾਮਦ ਹੋਏ ਸਨ। ਦਿਵੇਸ਼ ਨੇ ਖੁਲਾਸਾ ਕੀਤਾ ਸੀ ਕਿ ਗਗਨਦੀਪ ਸਿੰਘ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਹੈ।
ਪੁਲਿਸ ਨੇ ਗਗਨਦੀਪ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰਨ ਦੇ ਬਾਅਦ ਉਸ ਦਾ ਪ੍ਰੋਡਕਸ਼ਨ ਵਾਰੰਟ ਲਿਆ। ਗਗਨਦੀਪ ਨੂੰ ਗੁਰੂਗ੍ਰਾਮ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਖੰਨਾ ਲਿਆਂਦਾ ਗਿਆ। ਉੁਸ ਦੀ ਨਿਸ਼ਾਨਦੇਹੀ ‘ਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਹੋਏ, ਜੋ ਗੈਂਗਸਟਰਾਂ ਨੂੰ ਸਪਲਾਈ ਕੀਤੇ ਜਾਣੇ ਸਨ।
ਗਗਨਦੀਪ ਸਿੰਘ ਖੁਦ ਵੀ ਏ ਕੈਟਾਗਰੀ ਦਾ ਗੈਂਗਸਟਰ ਹੈ। ਸਾਲ 2009 ਤੋਂ ਲੈ ਕੇ ਸਾਲ 2017 ਤੱਕ ਗਗਨਦੀਪ ਸਿੰਘ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿਚ 39 ਮਾਮਲੇ ਦਰਜ ਹਨ। ਹਰਿਆਣਾ ਦੇ ਰੋਹਤਕ ਵਿਚ ਵੀ ਕੇਸ ਦਰਜ ਹੈ। ਇਸ ਕੇਸ ਵਿਚ ਗਗਨਦੀਪ ਸਿੰਘ ਗੁੜਗਾਓਂ ਜੇਲ੍ਹ ਵਿਚ ਬੰਦ ਸੀ। ਉਥੋਂ ਆਪਣਾ ਨੈਟਵਰਕ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ਤੇ 5.2 ਰਹੀ ਤੀਬਰਤਾ
ਗਗਨਦੀਪ ਸਿੰਘ ਖਿਲਾੜ ਹੱਤਿਆ ਦੇ 2 ਮਾਮਲੇ ਬਰਨਾਲਾ ਤੇ ਮਾਲੇਰਕੋਟਲਾ ਵਿਚ ਦਰਜ ਹਨ। ਇਸ ਤੋਂ ਇਲਾਵਾ ਇਰਾਦਤਨ ਕਤਲ ਦੇ 14 ਕੇਸ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਇਸ ਤੋਂ ਇਲਾਵਾ ਲੁੱਟਖੋਹ, ਡਕੈਤੀ ਤੇ ਚੋਰੀ ਦੇ ਕੇਸ ਵੀ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: