ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬਾ ਪੱਧਰੀ ਖੇਡ ਮੁਕਾਬਲੇ ਦੀ ਤਰੀਕ ਵਿਚ ਫੇਰਬਦਲ ਕੀਤਾ ਹੈ। ਪਹਿਲਾਂ ਸਰਕਾਰ ਵੱਲੋਂ 11 ਅਕਤੂਬਰ ਤੋਂ ਮੁਕਾਬਲੇ ਸ਼ੁਰੂ ਕਰਵਾਏ ਜਾਣ ਨੂੰ ਲੈ ਕੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਹੁਣ ਸਰਕਾਰ ਨੇ 15 ਅਕਤੂਬਰ ਤੋਂ ਖੇਡਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਖੇਡ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ।
ਹੁਣ ਇਹ ਖੇਡਾਂ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਜੋ 22 ਅਕਤੂਬਰ ਤੱਕ ਚੱਲਣਗੀਆਂ। ਖੇਡਾਂ ਸੂਬੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਸਰਕਾਰ ਨੇ ਖੇਡਾਂ ਕਰਵਾਉਣ ਨੂੰ ਲੈ ਕੇ ਸਟੇਡੀਅਮ ਦੀ ਚੋਣ ਕਰ ਲਈ ਹੈ। ਖੇਡ ਵਿਭਾਗ ਦਾ ਕਹਿਣਾ ਹੈ ਕਿ 15 ਅਕਤੂਬਰ ਤੋਂ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਵਿਚ 12,000 ਤੋਂ ਵਧ ਖਿਡਾਰੀ ਹਿੱਸਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਬਰਨਾਲਾ ਵਿਚ ਟੇਬਲ ਟੈਨਿਸ, ਨੈੱਟਬਾਲ, ਲੁਧਿਆਣਾ ਵਿਚ ਬਾਸਕੇਟਬਾਲ, ਹੈਂਡਬਾਲ, ਜੂਡੋ, ਸਾਫਟਬਾਲ, ਅੰਮ੍ਰਿਤਸਰ ‘ਚ ਗਤਕਾ, ਜਲੰਧਰ ‘ਚ ਹਾਕੀ, ਸ਼ੂਟਿੰਗ ਚੈੱਸ, ਫਰੀਦਕੋਟ ‘ਚ ਵਾਲੀਬਾਲ, ਕੁਸ਼ਤੀ, ਪਟਿਆਲਾ ‘ਚ ਫੈਂਸਿੰਗ, ਖੋ-ਖੋ, ਬਾਕਸਿੰਗ, ਪਾਵਰ ਲਿਫਟਿੰਗ, ਕਬੱਡੀ, ਸੰਗਰੂਰ ‘ਚ ਅਥਲੈਟਿਕਸ, ਵੇਟ ਲਿਫਟਿੰਗ, ਰੋਲਰ ਸਕੇਟਿੰਗ ਤੇ ਕਿਕ ਬਾਕਸਿੰਗ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।