ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਗਵਾਨ ਰਾਮ ਨਾਲ ਤੁਲਨਾ ਕਰਨ ਦੇ ਅਗਲੇ ਹੀ ਦਿਨ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਆਪਣੇ ਬਿਆਨ ਨੂੰ ਲੈ ਕੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਮੈਂ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਭਗਵਾਨ ਦੇ ਰਸਤੇ ‘ਤੇ ਚੱਲਦੇ ਹਨ। ਜੇਕਰ ਕੋਈ ਚੰਗੇ ਕੰਮ ਲਈ ਤਪੱਸਿਆ ਕਰਦਾ ਹੈ। ਜੇਕਰ ਅਸੀਂ ਕਿਸੇ ਦੇ ਵਿਵਹਾਰ ਵਿਚ ਮਰਿਆਦਾ ਪੁਰਸ਼ੋਤਮ ਦੇਖਦੇ ਹਾਂ, ਤਾਂ ਕੀ ਅਸੀਂ ਉਸ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ?
ਮੁਰਾਦਾਬਾਦ ਸਰਕਟ ਹਾਊਸ ਵਿਚ ਸਲਮਾਨ ਖੁਰਸ਼ੀਦ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸਮਰੱਥਾ ਨੂੰ ਅਸੀਮਤ ਦੱਸਦਿਆਂ ਉਨ੍ਹਾਂ ਨੂੰ ਨਾ ਸਿਰਫ ‘ਯੋਗੀ’ ਅਤੇ ‘ਸੁਪਰ ਹਿਊਮਨ’ ਕਿਹਾ ਸਗੋਂ ਉਨ੍ਹਾਂ ਦੀ ਤੁਲਨਾ ਭਗਵਾਨ ਰਾਮ ਨਾਲ ਕਰਦੇ ਹੋਏ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਖੜਾਊ ਲੈ ਕੇ ਚੱਲ ਰਹੇ ਹਨ।
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਉਤਰ ਪ੍ਰਦੇਸ਼ ਵਿਚ ਵਿਆਪਕ ਤੌਰ ‘ਤੇ ਨਾ ਆਉਣ ਦੇ ਸਵਾਲ ‘ਤੇ ਖੁਰਸ਼ੀਦ ਨੇ ਕਿਹਾ ਸੀ ਕਿ ਭਗਵਾਨ ਰਾਮ ਹਰ ਜਗ੍ਹਾ ਨਹੀਂ ਜਾ ਸਕਦੇ ਜਦੋਂ ਕਿ ਉਨ੍ਹਾਂ ਦੀ ਖੜਾਊ ਬਹੁਤ ਦੂਰ ਤੱਕ ਜਾਂਦੀ ਹੈ, ਉਨ੍ਹਾਂ ਦੀ ਖੜਾਊ ਲੈ ਕੇ ਅਸੀਂ ਚੱਲ ਰਹੇ ਹਾਂ। ਖੜਾਊ ਉੱਤਰ ਪ੍ਰਦੇਸ਼ ਆ ਚੁੱਕੀ ਹੈ ਤਾਂ ਰਾਮ ਜੀ ਵੀ ਆ ਹੀ ਜਾਣਗੇ।
ਇਹ ਵੀ ਪੜ੍ਹੋ : SHO ਦੀ ਪਤਨੀ ਨੇ ਮਿਸਾਲ ਕੀਤੀ ਪੇਸ਼, ਲਾਵਾਰਿਸ ਮਿਲੀ ਬੱਚੀ ਨੂੰ ਦੁੱਧ ਪਿਆ ਕੇ ਬਚਾਈ ਜਾਨ
ਖੁਰਸ਼ੀਦ ਨੇ ਕਿਹਾ ਕਿ ਰਾਹੁਲ ਗਾਂਧੀ ਇਕ ‘ਯੋਗੀ’ ਦੀ ਤਰ੍ਹਾਂ ਤਪੱਸਿਆ ਕਰ ਰਹੇ ਹਨ। ਰਾਹੁਲ ਗਾਂਧੀ ਦੀ ਸਮਰੱਥਾ ਸੀਮਤ ਨਹੀਂ ਹੈ। ਉਹ ਸੁਪਰ ਹਿਊਮਨ ਹਨ। ਕੜਾਕੇ ਦੀ ਠੰਡ ਵਿਚ ਟੀ-ਸ਼ਰਟ ਪਹਿਨ ਕੇ ਨਿਕਲਦੇ ਹਨ ਤੇ ਕਹਿੰਦੇ ਹਨ ਕਿ ਮੈਂ ਤਪੱਸਿਆ ਕਰ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ -: