ਫਾਜ਼ਿਲਕਾ ਵਿਚ 9ਵੀਂ ਕਲਾਸ ਦੀ ਵਿਦਿਆਰਥੀ ਖੁਸ਼ਦੀਪ ਕੌਰ ਨੂੰ ਇਕ ਦਿਨ ਲਈ SSP ਬਣਾਇਆ ਗਿਆ। ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀਆਂ ਸਣੇ ਸਟਾਫ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਖੁਸ਼ਦੀਪ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ।
ਅਜਮਲਵਾਲਾ ਪਿੰਡ ਦੀ ਖੁਸ਼ਦੀਪ ਨੇ ਐੱਸਐੱਸਪੀ ਅਵਨੀਤ ਸਿੱਧੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵੱਡਾ ਹੋ ਕੇ ਐੱਸਐੱਸਪੀ ਬਣਨਾ ਉਨ੍ਹਾਂ ਦਾ ਸੁਪਨਾ ਸੀ। ਇਹ ਸੁਪਨਾ SSP ਮੈਡਮ ਅਵਨੀਤ ਕੌਰ ਸਿੱਧੂ ਨੇ ਪੂਰਾ ਕੀਤਾ ਹੈ। ਖੁਸ਼ਦੀਪ ਨੇ ਕਿਹਾ ਕਿ ਐੱਸਐੱਸਪੀ ਬਣਨ ਦੇ ਬਾਅਦ ਉਨ੍ਹਾਂ ਦਾ ਪਹਿਲਾ ਕਦਮ ਵਧਦੀ ਨਸ਼ੇ ਦੀ ਆਦਤ ਨੂੰ ਰੋਕਣਾ ਹੋਵੇਗਾ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਘਰ ਪਹੁੰਚੇ ਬ੍ਰਿਟਿਸ਼ ਰੈਪਰ ਟਿਓਨ ਵੇਨ, ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨਾਲ ਕੀਤੀ ਮੁਲਾਕਾਤ
ਇਸ ਦਰਮਿਆਨ ਖੁਸ਼ਦੀਪ ਦੇ ਪਰਿਵਾਰ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਤੇ ਬੇਟੀ ਨੂੰ ਇਹ ਸਨਮਾਨ ਦੇਣ ਲਈ ਐੱਸਐੱਸਪੀ ਦਾ ਧੰਨਵਾਦ ਦਿੱਤਾ। ਇਸ ਮੌਕੇ ‘ਤੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਖੁਸ਼ਦੀਪ ਨਾਲ ਪਰਿਚੈ ਹੋਇਆ ਸੀ। ਉਸ ਸਮੇਂ ਖੁਸ਼ਦੀਪ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਬਾਰੇ ਦੱਸਿਆ। ਇਸ ਲਈ ਹੁਣ ਉਨ੍ਹਾਂ ਨੇ ਖੁਸ਼ਦੀਪ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੁਸ਼ਦੀਪ ਤੋਂ ਇਲਾਵਾ ਹੋਰ ਬੱਚਿਆਂ ਦਾ ਵੀ ਆਤਮਵਿਸ਼ਵਾਸ ਵਧੇਗਾ ਤੇ ਉਹ ਵੀ ਵੱਡੇ ਅਧਿਕਾਰੀ ਬਣ ਕੇ ਆਪਣੇ ਮਾਤਾ-ਪਿਤਾ ਤੇ ਖੇਤਰ ਦਾ ਨਾਂ ਰੌਸ਼ਨ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: