ਅਦਾਕਾਰਾ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟ ਕਰਨ ਮਗਰੋਂ ਮੁੰਬਈ ਪਰਤ ਆਈ ਹੈ। ਉਸ ਨੇ ਕਮਾਂਡੋ ਲੁੱਕ ਵਿੱਚ ਬੀਐਸਐਫ ਜਵਾਨਾਂ ਨਾਲ ਸਰਹੱਦ ਦਾ ਦੌਰਾ ਕੀਤਾ। ਦਰਅਸਲ, ਕਿਆਰਾ ਇਕ ਦਿਨ ਦੇ ਸਪੈਸ਼ਲ ਸ਼ੂਟ ਲਈ ਅੰਮ੍ਰਿਤਸਰ ਪਹੁੰਚੀ ਸੀ, ਜਿੱਥੇ ਉਸ ਨੇ ਪੂਰਾ ਦਿਨ ਬੀਐੱਸਐੱਫ ਜਵਾਨਾਂ ਨਾਲ ਬਤੌਰ ਫੌਜੀ ਬਿਤਾਇਆ।
ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਪਹੁੰਚੀ ਕਿਆਰਾ ਅਡਵਾਨੀ ਨੇ ਸਭ ਤੋਂ ਪਹਿਲਾਂ ਅਟਾਰੀ ਬਾਰਡਰ ‘ਤੇ ਰੀਟਰੀਟ ਸੈਰਾਮਨੀ ਵੇਖੀ। ਉਹ ਦੋਵੇਂ ਦੇਸ਼ਾਂ ਦੇ ਫੌਜੀਆਂ ਦਾ ਜੋਸ਼ ਵੇਖ ਕੇ ਬਹੁਤ ਉਤਸ਼ਾਹਿਤ ਸੀ। ਉਸ ਨੇ ਰੀਟਰੀਟ ਸੈਰੇਮਨੀ ਕਰ ਰਹੇ ਫੌਜੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਅਗਲੀ ਸਵੇਰ ਕਿਆਰਾ ਬਲੈਕ ਪੈਂਟ ਅਤੇ ਟਾਪ ਨਾਲ ਕਮਾਂਡੋ ਲੁੱਕ ਵਿੱਚ ਬੀਐਸਐਫ ਜਵਾਨਾਂ ਦੀ ਇੱਕ ਟੁਕੜੀ ਵਿੱਚ ਸ਼ਾਮਲ ਹੋ ਗਈ।
ਇਸ ਦੌਰਾਨ ਕਿਆਰਾ ਸਰਹੱਦ ‘ਤੇ ਗਸ਼ਤ ਕਰ ਰਹੇ ਜਵਾਨਾਂ ਦੇ ਨਾਲ ਚੱਲੀ। ਹੁੰਮਸ ਭਰੀ ਗਰਮੀ ਵਿਚਾਲੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਿਆ। ਸਰਹੱਦ ‘ਤੇ ਜਵਾਨਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਜਾਣਿਆ। ਇੰਨਾ ਹੀ ਨਹੀਂ, ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਘੁਸਪੈਠ ਨੂੰ ਰੋਕਣ ਲਈ ਕੀਤੀਆਂ ਜਾ ਰਹੀਾਂ ਕੋਸ਼ਿਸ਼ਾਂ ਨੂੰ ਵੇਖ ਕੇ ਵੀ ਕਿਆਰਾ ਬਹੁਤ ਪ੍ਰਭਾਵਿਤ ਹੋਈ।
ਬੀਐਸਐਫ ਦੇ ਜਵਾਨ ਹੁਣ ਅਤਿ-ਆਧੁਨਿਕ ਸਹੂਲਤਾਂ ਅਤੇ ਹਥਿਆਰਾਂ ਨਾਲ ਲੈਸ ਹਨ। ਕਿਆਰਾ ਨੇ ਉਨ੍ਹਾਂ ਦੇ ਅਤਿ-ਆਧੁਨਿਕ ਹਥਿਆਰਾਂ ਨੂੰ ਕੰਮ ਕਰਦੇ ਦੇਖਿਆ। ਸਰਹੱਦ ‘ਤੇ ਬਣੀ ਗੈਲਰੀ ਵਿੱਚ ਅਤਿ-ਆਧੁਨਿਕ ਤਕਨੀਕਾਂ, ਨਾਈਟ ਵਿਜ਼ਨ ਕੈਮਰੇ, ਨਾਈਟ ਵਿਜ਼ਨ ਦੂਰਬੀਨ, ਰਾਡਾਰ ਸਿਸਟਮ ਆਦਿ ਬਾਰੇ ਵੀ ਜਾਣਕਾਰੀ ਲਈ। ਇਸ ਗੈਲਰੀ ਵਿੱਚ ਕਿਆਰਾ ਸੈਨਿਕਾਂ ਦੀ ਸ਼ਹਾਦਤ ਅਤੇ ਫੌਜੀਆਂ ਨੂੰ ਹੁਣ ਮਿਲਣ ਵਾਲੀਆਂ ਅਤਿ-ਆਧੁਨਿਕ ਤਕਨੀਕਾਂ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ।
ਬੀਐਸਐਫ ਵੱਲੋਂ ਇਸ ਸਾਲ ਇੱਕ ਲੱਖ ਰੁੱਖ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਕਿਆਰਾ ਅਡਵਾਨੀ ਵੀ ਇਸ ਮੁਹਿੰਮ ਦਾ ਹਿੱਸਾ ਬਣੀ। ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ ਕਿਆਰਾ ਦੇ ਨਾਂ ‘ਤੇ ਇੱਕ ਰੁੱਖ ਵੀ ਲਗਾਇਆ ਗਿਆ। ਬੀਐਸਐਫ ਜਵਾਨਾਂ ਨਾਲ ਇੱਕ ਦਿਨ ਬਿਤਾਉਣ ਤੋਂ ਬਾਅਦ ਕਿਆਰਾ ਬਹੁਤ ਖੁਸ਼ ਨਜ਼ਰ ਆ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਹ ਵੀ ਪੜ੍ਹੋ : ਲੁਧਿਆਣਾ : ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ ਕੁਝ ਦੂਰ ਸ਼ੋਅਰੂਮ ਦੇ ਬਾਹਰੋਂ ਸ਼ਰੇਆਮ ਚੁੱਕ ਕੇ ਲੈ ਗਏ AC