ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਅਤੇ ਵਿਆਹੀਆਂ ਔਰਤਾਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੱਸ ਦੇਈਏ ਕਿ ਪਾਕਿਸਤਾਨ ‘ਚ ਹਿੰਦੂ ਮੁੱਖ ਤੌਰ ‘ਤੇ ਸਿੰਧ ਸੂਬੇ ‘ਚ ਰਹਿੰਦੇ ਹਨ। ਵੀਰਵਾਰ ਨੂੰ ਇੱਥੋਂ ਇੱਕ ਹੋਰ ਲੜਕੀ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰ ਕੇ ਵਿਆਹ ਕਰਵਾਇਆ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂ ਲੜਕੀ ਸੁਹਾਨਾ ਨੂੰ ਅਗਵਾ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰ ਕੇ ਵਿਆਹ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਅਗਵਾ ਕਰਨ ਤੋਂ ਬਾਅਦ ਉਸ ਨੂੰ ਉਸ ਦੇ ਅਧਿਆਪਕ ਅਖ਼ਤਰ ਨੇ ਸਿੰਧ ਦੇ ਸ਼ਹੀਦ ਬੇਨਜ਼ੀਰਾਬਾਦ ਜ਼ਿਲ੍ਹੇ ਦੇ ਕਾਜ਼ੀ ਅਹਿਮਦ ਤਾਲੁਕਾ ਭੇਜ ਦਿੱਤਾ ਸੀ।
ਘਟਨਾ ਸਬੰਧੀ ਗੱਲਬਾਤ ਕਰਦਿਆਂ 14 ਸਾਲਾ ਪੀੜਤ ਲੜਕੀ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਕਿ ਤਿੰਨ ਹਥਿਆਰਬੰਦ ਵਿਅਕਤੀ ਅਖਤਰ ਗਾਬੋਲ, ਫੈਜ਼ਾਨ ਜਾਟ ਅਤੇ ਸਾਰੰਗ ਖਾਸੇਲੀ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਸੁਹਾਨਾ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ।
ਹਾਲਾਂਕਿ ਦਲੀਪ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਉਸ ਨੂੰ ਆਪਣੀ ਧੀ ਦੇ ਵਾਪਸ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੁਹਾਨਾ ਨੇ ਧਰਮ ਪਰਿਵਰਤਨ ਕੀਤਾ ਅਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ।
ਇਹ ਵੀ ਪੜ੍ਹੋ : MLA ਸਵਰਜੀਤ ਮਾਣੂੰਕੇ ਖਿਲਾਫ਼ ਸ਼ਿਕਾਇਤ ਦਰਜ! NRI ਨੇ ਲਾਏ ਕੋਠੀ ‘ਤੇ ਕਬਜ਼ਾ ਕਰਨ ਦਾ ਦੋਸ਼
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਨੁਸਾਰ, ਦੇਸ਼ ਦੀ 207 ਮਿਲੀਅਨ ਦੀ ਆਬਾਦੀ ਦਾ ਲਗਭਗ 96 ਪ੍ਰਤੀਸ਼ਤ ਮੁਸਲਮਾਨ ਬਣਦੇ ਹਨ, ਜਦੋਂ ਕਿ ਹਿੰਦੂ 2.1 ਪ੍ਰਤੀਸ਼ਤ ਅਤੇ ਈਸਾਈ ਲਗਭਗ 1.6 ਪ੍ਰਤੀਸ਼ਤ ਬਣਦੇ ਹਨ।
ਵੀਡੀਓ ਲਈ ਕਲਿੱਕ ਕਰੋ -: