ਅੱਜ ਇਕ ‘ਆਜ਼ਾਦ ਕੈਦੀ’ ਦਾ ਤਮਗਾ ਲੈ ਕੇ ਸਪੈਸ਼ਲ ਕੈਂਪ ਵਿਚ ਜ਼ਿੰਦਗੀ ਬਿਤਾਉਣ ਤੋਂ ਜ਼ਿਆਦਾ ਬੇਹਤਰ ਸੀ, ਸੈਂਟਰਲ ਜੇਲ੍ਹ ਦੇ ਅੰਦਰ ਉਮਰ ਭਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਦੀ ਜ਼ਿੰਦਗੀ। ਇਹ ਕਹਿਣਾ ਹੈ ਰਾਜੀਵ ਗਾਂਧੀ ਦੀ ਹੱਤਿਆ ਦੇ ਮੁਲਜ਼ਮ ਸ਼੍ਰੀਲਕਾਈ ਨਾਗਰਿਕ ਐੱਮਟੀ ਸੰਥਨ ਉਰਫ ਟੀ ਸੁਥੇਂਥਿਰਰਾਜ ਦਾ। ਸੰਥਨ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਉਸ ਨੇ ਘਰ ਵਾਪਸੀ ਦੀ ਅਪੀਲ ਕਰਦੇ ਹੋਏ ਆਪਣੀ ਸਪੈਸ਼ਲ ਕੈਂਪ ਤੋਂ ਪੱਤਰ ਲਿਖਿਆ ਹੈ।
ਸੁਪਰੀਮ ਕੋਰਟ ਨੇ 11 ਨਵੰਬਰ 2022 ਨੂੰ ਰਾਜੀਵ ਗਾਂਧੀ ਹੱਤਿਆਕਾਂਡ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਹੁਕਮ ਦੇ ਅਗਲੇ ਦਿਨ ਨਲਿਨੀ, ਸ਼੍ਰੀਹਰਨ, ਸੰਥਨ, ਰਾਬਰਡ ਪਾਇਸ, ਜੈਕੁਮਾਰ ਤੇ ਰਵੀਚੰਦਰਨ ਨੂੰ 32 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਨਲਿਨੀ ਤੇ ਰਵੀਚੰਦਰਨ ਨੂੰ ਆਜ਼ਾਦ ਕਰ ਦਿੱਤਾ ਤੇ ਪਰਿਵਾਰ ਕੋਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਪਰ ਬਾਕੀ ਚਾਰ ਨੂੰ ਤ੍ਰੀਚੀ ਸੈਂਟਰਲ ਜੇਲ੍ਹ ਦੇ ਸਪੈਸ਼ਲ ਕੈਂਪ ਵਿਚ ਰਖਿਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਹ ਚਾਰੋਂ ਸ਼੍ਰੀਲੰਕਾਈ ਨਾਗਰਿਕ ਸਨ।
ਸੰਥਨ ਨੇ ਤ੍ਰੀਚੀ ਜੇਲ੍ਹ ਦੇ ਸਪੈਸ਼ਲ ਕੈਂਪ ਵਿਚ ਮੌਜੂਦ ਆਪਣੇ ਸੈੱਲ ਤੋਂ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਵਿਚ ਉਸ ਨੇ ਕਿਹਾ ਕਿ ਉਹ ਧੁੱਪ ਤੱਕ ਨਹੀਂ ਦੇਖ ਸਕਦਾ। ਪੱਤਰ ਜ਼ਰੀਏ ਉਸ ਨੇ ਦੁਨੀਆ ਭਰ ਦੇ ਤਮਿਲਾਂ ਤੋਂ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਆਪਣੇ ਦੇਸ਼ ਪਰਤ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 24 ਘੰਟਿਆਂ ‘ਚ ਦੂਜੀ ਵਾਰ ਆਇਆ ਡਰੋਨ, BSF ਨੇ ਫਾਇਰਿੰਗ ਕਰਕੇ ਹੈਰੋਇਨ ਕੀਤੀ ਬਰਾਮਦ
ਸੰਥਨ ਨੇ ਕਿਹਾ ਕਿ ਮੈਂ ਪਿਛਲੇ 6 ਮਹੀਨਿਆਂ ਤੋਂ ਤ੍ਰੀਚੀ ਕੇਂਦਰੀ ਜੇਲ੍ਹ ਦੇ ਅੰਦਰ ਮੌਜੂਦ ਸਪੈਸ਼ਲ ਕੈਂਪ ਵਿਚ ਬੰਦ ਹਾਂ। ਇਥੇ ਕੈਂਪ ਵਿਚ ਕੁੱਲ 120 ਵਿਦੇਸ਼ੀ ਹਨ ਜਿਨ੍ਹਾਂ ਵਿਚੋਂ ਲਗਭਗ 90 ਸ਼੍ਰੀਲੰਕਾ ਤੋਂ ਹਨ। ਰਾਜੀਵ ਗਾਂਧੀ ਕੇਸ ਵਿਚ ਸੁਪਰੀਮ ਕੋਰਟ ਤੋਂ ਰਿਹਾਈ ਪਾਉਣ ਵਾਲੇ ਸਾਨੂੰ ਚਾਰ ਲੋਕਾਂ ਨੂੰ ਕਮਰਿਆਂ ਵਿਚ ਰੱਖਿਆ ਗਿਆ ਹੈ ਤੇ ਉਨ੍ਹਾਂ ਦੀਆਂ ਖਿੜਕੀਆਂ ‘ਤੇ ਟੀਨ ਦੀ ਸ਼ੀਟ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਸੰਥਨ ਨੇ ਕਿਹਾ ਕਿ ਉਸ ਨੂੰ ਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਕੈਂਪ ਵਿਚ ਰਹਿਣ ਵਾਲੇ ਸਿਰਫ ਖੂਨ ਦੇ ਰਿਸ਼ਤੇ ਵਾਲੇ ਮਿਲ ਸਕਦੇ ਹਨ। ਆਖਿਰ ਮੇਰੇ ਵਰਗੇ ਵਿਦੇਸ਼ੀ ਲੀ ਭਾਰਤ ਵਿਚ ਖੂਨ ਦੇ ਰਿਸ਼ਤੇ ਵਾਲਾ ਕਿਥੋਂ ਆ ਸਕਦਾ ਹੈ?
ਵੀਡੀਓ ਲਈ ਕਲਿੱਕ ਕਰੋ -: