ਹਰ ਕੋਈ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਵੇਖਣਾ ਚਾਹੁੰਦਾ ਹੈ। ਉਨ੍ਹਾਂ ਦੀ ਪੜ੍ਹਾਈ ਅਤੇ ਕਰੀਅਰ ਬਣਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ ਤੇ ਅੱਜ ਦਾ ਕੀਤਾ ਨਿਵੇਸ਼ ਭਵਿੱਖ ਵਿੱਚ ਉਨ੍ਹਾਂ ਦੀ ਉਚੇਰੀ ਸਿੱਖਿਆ ਤੇ ਕੰਮ ਨੂੰ ਸੈਟਲ ਕਰਨ ਲਈ ਇੱਕ ਚੰਗਾ ਕਦਮ ਹੈ। ਅਜਿਹੇ ‘ਚ ਇਥੇ ਤੁਹਾਨੂੰ ਕੁਝ ਸ਼ਾਨਦਾਰ ਯੋਜਨਾਵਾਂ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਵੱਧ ਤੋਂ ਵੱਧ ਰਿਟਰਨ ਹਾਸਲ ਕਰ ਸਕਦੇ ਹੋ।
ਬੱਚੇ ਲਈ ਥੋੜ੍ਹੇ ਸਮੇਂ ਦੀ ਨਿਵੇਸ਼ ਯੋਜਨਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਆਰਡੀ ਸਕੀਮ ਇੱਕ ਵਧੀਆ ਬਦਲ ਹੈ। ਇਸ ਸਕੀਮ ਵਿੱਚ, ਤੁਸੀਂ ਹਰ ਮਹੀਨੇ 100 ਰੁਪਏ ਤੋਂ ਨਿਵੇਸ਼ ਸ਼ੁਰੂ ਕਰ ਸਕਦੇ ਹੋ ਤੇ ਆਪਣੀ ਸਹੂਲਤ ਦੇ ਹਿਸਾਬ ਨਾਲ ਵੱਡਾ ਨਿਵੇਸ ਵੀ ਕਰ ਸਕੇਦ ਹੋ, ਜੋਕਿ ਪੰਜ ਸਾਲਾਂ ਤੱਕ ਦਾ ਹੁੰਦਾ ਹੈ। ਇਸ ‘ਚ ਤੁਹਾਨੂੰ 5.8 ਫੀਸਦੀ ਦਾ ਰਿਟਰਨ ਮਿਲਦਾ ਹੈ। ਤੁਸੀਂ ਬੱਚੇ ਦੇ ਨਾਮ ‘ਤੇ ਇਹ ਖਾਤਾ ਖੋਲ੍ਹ ਸਕਦੇ ਹੋ।
ਮਿਉਚੁਅਲ ਫੰਡ ਵੀ ਨਿਵੇਸ਼ ਦਾ ਇੱਕ ਵਧੀਆ ਵਿਕਲਪ ਹਨ। ਇਸ ਵਿੱਚ ਵੀ ਤੁਸੀਂ ਹਰ ਮਹੀਨੇ SIP ਕਰਕੇ ਇੱਕ ਵੱਡਾ ਫੰਡ ਬਣਾ ਸਕਦੇ ਹੋ। ਤੁਸੀਂ ਸਿਰਫ਼ 100 ਰੁਪਏ ਤੋਂ SIP ਸ਼ੁਰੂ ਕਰ ਸਕਦੇ ਹੋ। ਆਮ ਤੌਰ ‘ਤੇ, ਨਿਵੇਸ਼ਕਾਂ ਨੂੰ ਮਿਉਚੁਅਲ ਫੰਡਾਂ ਵਿੱਚ 10 ਤੋਂ 15 ਪ੍ਰਤੀਸ਼ਤ ਪ੍ਰਤੀ ਸਾਲ ਦੀ ਵਿਆਜ ਦਰ ਮਿਲਦੀ ਹੈ, ਪਰ ਇਹ ਮਾਰਕੀਟ ਦੇ ਜੋਖਮ ‘ਤੇ ਨਿਰਭਰ ਕਰਦਾ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ (ਸੁਕੰਨਿਆ ਸਮ੍ਰਿਧੀ ਯੋਜਨਾ) ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਮਹਾਨ ਯੋਜਨਾ ਹੈ। ਇਸ ਸਕੀਮ ਵਿੱਚ ਤੁਸੀਂ 500 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ। ਤੁਹਾਨੂੰ 7.6 ਫੀਸਦੀ ਦਾ ਰਿਟਰਨ ਮਿਲਦਾ ਹੈ।
ਜੇ ਤੁਸੀਂ ਲੰਮੀ ਯੋਜਨਾ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਪਬਲਿਕ ਪ੍ਰੋਵੀਡੈਂਟ ਫੰਡ (PPF) ਤੁਹਾਡੇ ਲਈ ਹੀ ਹੈ, ਜਿਸ ਵਿੱਚ ਤੁਸੀਂ 15 ਸਾਲਾਂ ਲਈ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਵਿੱਚ, ਤੁਹਾਨੂੰ 7.1 ਪ੍ਰਤੀਸ਼ਤ ਦੀ ਸਾਲਾਨਾ ਵਿਆਜ ਦਰ ਮਿਲਦੀ ਹੈ। ਇਸ ਤਹਿਤ ਤੁਸੀਂ ਇੱਕ ਸਾਲ ਵਿੱਚ 500 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ।
ਇਹ ਵੀ ਪੜ੍ਹੋ : ਸਿਡਨੀ ਦੇ ਮੰਦਰ ਨੇ ਬਣਾਇਆ ਸਭ ਤੋਂ ਵੱਡਾ ਬਿਨਾਂ ਆਂਡੇ ਵਾਲਾ ਕੇਕ, ਰਚਿਆ ਇਤਿਹਾਸ
ਇਸ ਤੋਂ ਇਲਾਵਾ ਤੁਸੀਂ ਬੱਚੇ ਦੇ ਨਾਮ ‘ਤੇ ਬੈਂਕ FD ਵੀ ਕਰ ਸਕਦੇ ਹੋ। ਸਰਕਾਰੀ ਖੇਤਰ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ 5 ਤੋਂ 10 ਸਾਲ ਦੀ ਐੱਫ.ਡੀ ‘ਤੇ ਆਮ ਨਾਗਰਿਕਾਂ ਨੂੰ 6.10 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤਰ੍ਹਾਂ ਦੀਆਂ ਯੋਜਨਾਵਾਂ ਵਿੱਚ ਨਿਵੇਸ਼ ਕਰਕੇ ਤੁਸੀਂ ਬੱਚੇ ਦੇ ਨਾਲ-ਨਾਲ ਖੁਦ ਦਾ ਵੀ ਭਵਿੱਖ ਸੁਰੱਖਿਅਤ ਮਹਿਸੂਸ ਕਰੋਗੇ, ਜਿਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵਾਸਤੇ ਚਿੰਤਾ ਕਰਨ ਦੀ ਲੋੜ ਨਹੀਂ ਪਏਗੀ।
ਵੀਡੀਓ ਲਈ ਕਲਿੱਕ ਕਰੋ -: