ਬੀਤੇ ਦਿਨੀਂ ਕ੍ਰਿਕਟਰ ਵਿਰਾਟ ਕੋਹਲੀ ਨੇ ਟੈਸਟ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਟੈਸਟ ਟੀਮ ਦੀ ਕਪਤਾਨੀ ਛੱਡ ਕੇ ਭਾਰਤੀ ਕ੍ਰਿਕਟ ਵਿਚ ਭੂਚਾਲ ਲਿਆ ਦਿੱਤਾ ਤੇ ਹੁਣ ਵਿਰਾਟ ਕੋਹਲੀ BCCI ਨਾਲ ਕਿਸੇ ਵੀ ਕਿਸੇ ਦੇ ਸਮਝੌਤੇ ਦੇ ਮੂਡ ਵਿਚ ਦਿਖਾਈ ਨਹੀਂ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੋਰਡ ਪ੍ਰੈਜ਼ੀਡੈਂਟ ਸੌਰਵ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ 100ਵੇਂ ਟੈਸਟ ਵਿਚ ਕਪਤਾਨੀ ਕਰਨ ਦਾ ਆਫਰ ਦਿੱਤਾ ਜਿਸ ਨੂੰ ਵਿਰਾਟ ਨੇ ਠੁਕਰਾ ਦਿੱਤਾ ਹੈ। ਵਿਰਾਟ ਹੁਣ ਤੱਕ 99 ਟੈਸਟ ਮੈਚ ਖੇਡ ਚੁੱਕੇ ਹਨ। ਸ਼੍ਰੀਲੰਕਾ ਖਿਲਾਫ ਮਾਰਚ ਵਿਚ ਫਰਟੀ ਵਿਚ ਹੋਣ ਵਾਲਾ ਮੈਚ ਉਨ੍ਹਾਂ ਦੇ ਕੈਰੀਅਰ ਦਾ 100ਵਾਂ ਟੈਸਟ ਹੋਵੇਗਾ।
ਵਿਰਾਟ ਆਪਣੇ ਕਰੀਅਰ ਵਿਚ ਕਈ ਵਾਰ ਇਹ ਸੰਕਤੇ ਦੇ ਚੁੱਕੇ ਹਨ ਕਿ ਨਿੱਜੀ ਰਿਕਾਰਡ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਉਹ ਟੀਮ ਦੀ ਜਿੱਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ। ਵਿਰਾਟ ਨੇ ਆਪਣੀ ਕਪਤਾਨੀ ਵਿਚ 68 ਵਿਚੋਂ 40 ਟੈਸਟ ਵਿਚ ਟੀਮ ਨੂੰ ਜਿੱਤ ਦਿਵਾਈ। ਜੇ ਉਹ ਦੋ ਸਾਲ ਹੋਰ ਕਪਤਾਨ ਰਹਿ ਜਾਂਦੇ ਤਾਂ ਮੁਮਕਿਨ ਹੈ ਕਿ ਸਾਊਥ ਅਫਰੀਕਾ ਦੇ ਗ੍ਰੀਮ ਸਿਥ ਨੂੰ ਪਿੱਛੇ ਛੱਡ ਦੁਨੀਆ ਵਿਚ ਸਭ ਤੋਂ ਵੱਧ ਟੈਸਟ ਜਿੱਤਣ ਵਾਲੇ ਕਪਤਾਨ ਬਣ ਜਾਂਦੇ ਪਰ ਉਨ੍ਹਾਂ ਨੇ ਇਸ ਰਿਕਾਰਡ ਨੂੰ ਤਵੱਜੋ ਨਹੀਂ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਰਿਪੋਰਟ ਮੁਤਾਬਕ BCCI ਨੇ ਫੋਨ ਉਤੇ ਵਿਰਾਟ ਕੋਹਲੀ ਨੂੰ 100ਵੇਂ ਟੈਸਟ ਵਿਚ ਕਪਤਾਨੀ ਕਰਨ ਦਾ ਆਫਰ ਦਿੱਤਾ ਸੀ। ਇਸ ਉਤੇ ਵਿਰਾਟ ਨੇ ਕਿਹਾ ਇਕ ਮੈਚ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਇਸ ਤਰ੍ਹਾਂ ਨਹੀਂ ਸੋਚਦਾ ਹਾਂ। ਵਿਰਾਟ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਟੀ-20 ਕ੍ਰਿਕਟ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬੋਰਡ ਨੇ ਉਨ੍ਹਾਂ ਤੋਂ ਵਨਡੇ ਦੀ ਕਪਤਾਨੀ ਵੀ ਲੈ ਲਈ ਸੀ। ਹੁਣ ਵਿਰਾਟ ਨੇ ਟੈਸਟ ਦੀ ਕਪਤਾਨੀ ਵੀ ਛੱਡਣ ਦਾ ਫੈਸਲਾ ਕਰ ਲਿਆ। ਮਤਲਬ ਟੈਸਟ ਕ੍ਰਿਕਟ ਲਈ ਭਾਰਤ ਨੂੰ ਹੁਣ ਨਵੇਂ ਕਪਤਾਨ ਦੀ ਤਲਾਸ਼ ਹੈ। ਵਨਡੇ ਅਤੇ ਟੀ-20 ਲਈ ਰੋਹਿਤ ਸ਼ਰਮਾ ਕਪਤਾਨ ਬਣਾਏ ਜਾ ਚੁੱਕੇ ਹਨ। ਟੈਸਟ ਕ੍ਰਿਕਟ ਦੀ ਕਪਾਤਨੀ ਲਈ ਵੀ ਉਹ ਰੇਸ ਵਿਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਰਾਹੁਲ ਤੇ ਰਿਸ਼ਭ ਪੰਤ ਵੀ ਦੌੜ ਵਿਚ ਦੱਸੇ ਜਾ ਰਹੇ ਹਨ।