ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਰਫ 4 ਦਿਨ ਬਾਕੀ ਹਨ। ਇਸ ਦੇ ਲਈ ਬੀਜੇਪੀ, ਕਾਂਗਰਸ ਆਪ ਤੇ ਅਕਾਲੀ ਦਲ ਜ਼ੋਰਾਂ ਸ਼ੋਰਾਂ ਨਾਲ ਚੋਣ ਮੈਦਾਨ ਵਿੱਚ ਸੀ। ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ, ਜਿਸ ਲਈ ਕੇਜਰੀਵਾਲ ਚੋਣਾਂ ਤੱਕ ਪੰਜਾਬ ਵਿੱਚ ਹੀ ਹਨ।
ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ‘ਤੇ ਵੱਡੇ ਦੋਸ਼ ਲਾਏ ਹਨ। ਕਵੀ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖਾਲਿਸਤਾਨੀ ਸਮਰਥਕ ਹੈ, ਉਹ ਆਦਮੀ ਸੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਕੁਮਾਰ ਵਿਸ਼ਵਾਸ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਦਿੱਲੀ ਦੇ ਸੀ.ਐੱਮ. ਕੇਜਰੀਵਾਲ ਹਮੇਸ਼ਾ ਤੋਂ ਖਾਲਿਸਤਾਨ ਦੇ ਸਮਰਥਨ ਵਿੱਚ ਰਹੇ ਹਨ। ਜਦੋਂ ਮੈਂ ਉਨ੍ਹਾਂ ਦੇ ਨਾਲ ਸੀ ਤਾਂ ਉਹ ਮੈਨੂੰ ਆਪਣੀਆਂ ਪਲਾਨਿੰਗਾਂ ਬਾਰੇ ਦੱਸਦੇ ਰਹਿੰਦੇ ਸਨ। ਇੱਕ ਦਿਨ ਉਨ੍ਹਾਂ ਮੈਨੂੰ ਕਿਹਾ ਕਿ ਉਹ ਜਾਂ ਤਾਂ ਪੰਜਾਬ ਦੇ ਸੀ.ਐੱਮ. ਬਣਨਗੇ ਜਾਂ ਫਿਰ ਆਜ਼ਾਦ ਰਾਸ਼ਟਰ ਦੇ ਪਹਿਲੇ ਪੀ.ਐੱਮ. ਬਣਨਗੇ।
‘ਆਪ’ ਦੇ ਸਾਬਕਾ ਆਗੂ ਨੇ ਕਿਹਾ ਕਿ ਕੇਜਰੀਵਾਲ ਨੂੰ ਵੱਖਵਾਦੀਆਂ ਦੀ ਮਦਦ ਲੈਣ ਵਿੱਚ ਵੀ ਕੋਈ ਪਰਹੇਜ਼ ਨਹੀਂ ਹੈ। ਜਿਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਇਹ ਕੋਈ ਰਾਜ ਨਹੀਂ ਹੈ, ਪੰਜਾਬ ਇੱਕ ਭਾਵਨਾ ਹੈ। ਪੂਰੀ ਦੁਨੀਆ ਵਿੱਚ ਪੰਜਾਬੀਅਤ ਇੱਕ ਭਾਵਨਾ ਹੈ। ਅਜਿਹੇ ਵਿੱਚ ਇਕ ਅਜਿਹਾ ਆਦਮੀ ਜਿਸ ਨੂੰ ਇੱਕ ਸਮੇਂ ਮੈਂ ਇਹ ਤੱਕ ਕਿਹਾ ਸੀ ਕਿ ਵੱਖਵਾਦੀਆਂ ਦਾ ਸਾਥ ਨਾ ਲਓ, ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ-ਨਹੀਂ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ, ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਕੇਜਰੀਵਾਲ ਅੱਜ ਜਲੰਧਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ, ਜਦਕਿ ਬੀਤੇ ਦਿਨ ਉਨ੍ਹਾਂ ਲੁਧਿਆਣੇ ਵਿੱਚ ਉਮੀਦਵਾਰ ਲਈ ਵੋਟਾਂ ਮੰਗੀਆਂ।