ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ‘ਤੇ ਇਸਰੋ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਗਿਆਨ ਤੇ ਭਵਿੱਖ ਵਿਚ ਵਿਸ਼ਵਾਸ ਕਰਨ ਵਾਲੇ ਦੁਨੀਆ ਭਰ ਦੇ ਲੋਕਾਂ ਵਿਚ ਭਾਰਤ ਦੀ ਇਸ ਉਪਲਬਧੀ ਨੂੰ ਲੈ ਕੇ ਉਤਸ਼ਾਹ ਹੈ। ਯੂਨਾਨ ਤੋਂ ਸਿੱਧੇ ਬੰਗਲੁਰੂ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦੇਸ਼ ਪਰਤਣ ‘ਤੇ ਇਸਰੋ ਦੇ ਵਿਗਿਆਨਕਾਂ ਨੂੰ ਧੰਨਵਾਦ ਦੇਣ ਲਈ ਸਭ ਤੋਂ ਪਹਿਲਾਂ ਇਸ ਸ਼ਹਿਰ ਵਿਚ ਆਉਣ ਤੋਂ ਖੁਦ ਨੂੰ ਰੋਕ ਨਹੀਂ ਸਕੇ।
ਪੀਐੱਮ ਨੇ ਕਿਹਾ ਕਿ ਇਹ ਚੰਦਰਮਾ ਦੇ ਰਹੱਸਾਂ ਨੂੰ ਖੋਲ੍ਹੇਗਾ। ਮੈਂ ਇਸ ਸਫਲਤਾ ਲਈ ਮਿਸ਼ਨ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹੈ। ਚੰਦਰਮਾ ਦੇ ਜਿਸ ਹਿੱਸੇ ‘ਤੇ ਚੰਦਰਮਾ ਉਤਰਿਆ ਹੈ, ਭਾਰਤ ਦੇ ਉਸ ਦਾ ਨਾਮਕਰਨ ਦਾ ਫੈਸਲਾ ਕੀਤਾ ਹੈ, ਜਿਥੇ ਲੈਂਡਰ ਉਤਰਿਆ ਹੈ, ਉਸ ਪੁਆਇੰਟ ਨੂੰ ਸ਼ਿਵਸ਼ਕਤੀ ਦੇ ਨਾਂ ਨਾਲ ਜਾਣਿਆ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਹੋਰ ਨਾਮਕਰਣ ਕਾਫੀ ਸਮੇਂ ਤੋਂ ਪੈਂਡਿੰਗ ਹੈ। ਚਾਰ ਸਾਲ ਪਹਿਲਾਂ ਜਦੋਂ ਚੰਦਰਯਾਨ-2 ਚੰਦਰਮਾ ਕੋਲ ਪਹੁੰਚਿਆ ਸੀ ਜਿਥੇ ਉਸ ਦੇ ਪਦਚਿਨ੍ਹ ਪਏ ਸਨ, ਉਦੋਂਇਹ ਤੈਅ ਸੀ ਕਿ ਉਸ ਦਾ ਨਾਂ ਦਿੱਤਾ ਜਾਵੇ ਪਰ ਉਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਤੈਅ ਕੀਤਾ ਸੀ ਕਿ ਜਦੋਂ ਚੰਦਰਯਾਨ-3 ਸਫਲਾਤਪੂਰਵਰਕ ਪਹੁੰਚੇਗਾ ਉਦੋਂ ਅਸੀਂ ਦੋਵੇਂ ਚੰਦਰਯਾਨ ਮਿਸ਼ਨ ਨੂੰ ਨਾਂ ਦੇਵੇਾਂਗੇ। ਅੱਜ ਅੱਜ ਜਦੋਂ ਹਰ ਘਰ ਵਿਚ ਤਿਰੰਗਾ ਹੈ, ਇਸ ਲਈ ਚੰਦਰਯਾਨ-2 ਨੇ ਜਿਸ ਥਾਂ ‘ਤੇ ਪਦਚਿੰਨ੍ਹ ਛੱਡੇ ਹਨ, ਉਹ ਸਥਾਨ ਹੁਣ ਤਿਰੰਗਾ ਪੁਆਇੰਟ ਕਹਾਏਗਾ। ਜਿਥੇ ਚੰਦਰਯਾਨ-3 ਦਾ ਮੂਨ ਲੈਂਡਰ ਪਹੁੰਚਿਆ ਹੈ, ਉਹ ਸਥਾਨ ਅੱਜ ਤੋਂ ਸ਼ਿਵਸ਼ਕਤੀ ਕਹਾਏਗਾ।
ਪੀਐੱਮ ਮੋਦੀ ਨੇ ਇਸ ਦੇ ਨਾਲ ਹੀ ਐਲਾਨਕੀਤਾ ਕਿ ਚੰਦਰਯਾਨ-3 ਦੀ ਲੈਂਡਿੰਗ ਵਾਲੇ ਦਿਨ ਯਾਨੀ ਕਿ 23 ਅਗਸਤ ਦਾ ਦਿਨ ‘ਨੈਸ਼ਨਲ ਸਪੇਸ ਡੇ’ ਦੇ ਨਾਂ ਵਜੋਂ ਜਾਣਿਆ ਜਾਵੇਗਾ।
ਇਹ ਵੀ ਪੜ੍ਹੋ : ਮੇਡਾਗਾਸਕਰ ‘ਚ ਆਯੋਜਿਤ IOIG ਦੇ ਉਦਘਾਟਨੀ ਸਮਾਰੋਹ ‘ਚ ਭਗਦੜ, 12 ਦੀ ਮੌ.ਤ, 80 ਜ਼ਖ਼ਮੀ
ਮੋਦੀ ਨੇ ਇਥੇ ਸਥਿਤ ‘ISRO ਟੇਲੀਮੇਟ੍ਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ’ ਰਵਾਨਾ ਹੋਣ ਤੋਂ ਪਹਿਲਾ ਐੱਚਐੱਲ ਹਵਾਈ ਅੱਡੇ ਦੇ ਬਾਹਰ ਇਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਨਾ ਸਿਰਫ ਭਾਰਤੀਆਂਸਗੋਂ ਵਿਗਿਆਨ ਵਿਚ ਭਰੋਸਾ ਰੱਖਣ ਵਾਲੇ, ਭਵਿੱਖ ਵੱਲ ਦੇਖਣ ਵਾਲੇ ਤੇ ਮਨੁੱਖਤਾ ਪ੍ਰਤੀ ਸਮਰਪਿਤ ਦੁਨੀਆ ਭਰ ਦੇ ਲੋਕਾਂ ਵਿਚ ਉਤਸ਼ਾਹ ਹੈ।’ ਮੋਦੀ ਨੇ ਉਨ੍ਹਾਂ ਨੂੰ ਮਿਲਣ ਆਏ ਵੱਡੀ ਗਿਣਤੀ ਵਿਚ ਬੰਗਲੁਰੂ ਦੇ ਲੋਕਾਂ ਦਾ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: