ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਰੀਬੀ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਕੋਲੋਂ 32 ਬੋਰ ਦੀਆਂ ਚਾਰ ਪਿਸਤੌਲਾਂ ਤੇ 16 ਕਾਰਤੂਸ ਮਿਲੇ ਹਨ। ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਟੋਪ ਨਿਵਾਸੀ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਤੇ ਜਸਵਿੰਦਰ ਸਿੰਘ ਉਰਫ ਜਸ ਨਿਵਾਸੀ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਦੋਵਾਂ ਨੂੰ ਸੰਗਰੂਰ ਰੋਡ ‘ਤੇ ਸਥਿਤ ਪਿੰਡ ਬਰਸਟ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਖਿਲਾਫ ਥਾਣਾ ਪਸਿਆਣਾ ਵਿਚ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤੇ ਗਏ ਹਨ। ਦੋਸ਼ੀ ਖਤਰਨਾਕ ਅਪਰਾਧੀਆਂ ਨੂੰ ਉਨ੍ਹਾਂ ਦੀ ਦੱਸੀਆਂ ਥਾਵਾਂ ‘ਤੇ ਹਥਿਆਰ ਪਹੁੰਚਾਉਂਦੇ ਸਨ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਸੀਆਈਏ ਸਟਾਫ ਪਟਿਆਲਾ ਨੇ ਰਾਜਪੁਰਾ-ਸੰਗਰੂਰ ਬਾਈਪਾਸ ਰੋਡ ‘ਤੇ ਪਿੰਡ ਮੈਨ ਕੋਲ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਗੈਰ-ਕਾਨੂੰਨੀ ਅਸਲਾ ਤੇ ਗੋਲਾ ਬਾਰੂਤ ਲਿਆ ਕੇ ਖਤਰਨਾਕ ਅਪਰਾਧੀਆਂ ਦੀ ਦੱਸੀ ਜਗ੍ਹਾ ਤੱਕ ਪਹੁੰਚਾਉਣ ਵਾਲੇ ਦੋ ਮੁਲਜ਼ਮਾਂ ਸੰਦੀਪ ਸਿੰਘ ਉਰਫ ਟੋਪ ਤੇ ਜਸਵਿੰਦਰ ਸਿੰਘ ਉਰਫ ਜਸ ਬਾਰੇ ਗੁਪਤ ਸੂਚਨਾ ਮਿਲੀ।
ਤਲਾਸ਼ੀ ਦੌਰਾਨ ਸੰਦੀਪ ਸਿੰਘ ਟੋਪ ਕੋਲੋਂ 32 ਬੋਰ ਦੀਆਂ ਤਿੰਨ ਪਿਸਤੌਲਾਂ ਸਣੇ 16 ਕਾਰਤੂਸ ਤੇ ਜਸਵਿੰਦਰ ਸਿੰਘ ਉਰਫ ਜਸ ਕੋਲੋਂ 32 ਬੋਰ ਦੀ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਹੋਏ ਹਨ।
ਐੱਸਐੱਸਪੀ ਨੇ ਦੱਸਿਆ ਕਿ ਸੰਦੀਪ ਸਿੰਘ ਟੋਪ ਖਿਲਾਫ ਕਤਲ ਤੇ ਐੱਨਡੀਪੀਸੀ ਐਕਟ ਦੇ ਮੁਕੱਦਮੇ ਦਰਜ ਹਨ। ਉਹ ਜੇਲ੍ਹ ਵੀ ਜਾ ਚੁੱਕਾ ਹੈ. ਲਾਰੈਂਸ ਤੇ ਗਗਨ ਹਠੂਰ ਗਰੁੱਪਾਂ ਨਾਲ ਸਬੰਧਤ ਗੈਂਗਸਟਰ ਤਲਵਿੰਦਰ ਸਿੰਘ ਰਿੰਕੂ ਵਾਸੀ ਸੁਧਾਰ ਜ਼ਿਲ੍ਹਾ ਲੁਧਿਆਣਾ ਦਾ ਸੰਦੀਪ ਸਿੰਘ ਕਰੀਬੀ ਸਾਥੀ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਤਲਵਿੰਦਰ ਸਿੰਘ ਰਿੰਕੂ ਨੂੰ ਹੁਣੇ ਜਿਹੇ ਪਟਿਆਲਾ ਪੁਲਿਸ ਨੇ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਸੀ। ਇਸ ਸਮੇਂ ਉਹ ਪਟਿਆਲਾ ਵਿ ਹੈ। ਦੂਜੇ ਪਾਸੇ ਜਸਵਿੰਦਰ ਸਿੰਘ ਜੱਸ ਵੀ ਜੈਪਾਲ ਭੁੱਲਰ ਗੈਂਗ ਦੇ ਦੁਰਗੇ ਦਰਸ਼ਨ ਸਿੰਘ ਸਹੋਲੀ ਨਿਵਾਸੀ ਪਿੰਡ ਸਹੋਲੀ ਜ਼ਿਲ੍ਹਾ ਲੁਧਿਆਣਾ ਦਾ ਕਰੀਬੀ ਹੈ। ਦਰਸ਼ਨ ਸਿੰਘ ਸਹੋਲੀ ਜਗਰਾਓਂ ਵਿਚ ਦੋ ਥਾਣੇਦਾਰਾਂ ਦੇ ਕਤਲ ਕੇਸ ਵਿਚ ਮੁੱਖ ਦੋਸ਼ੀ ਹੈ ਤੇ ਜੇਲ੍ਹ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -: