ਐੱਨਆਈਏ ਦੀ ਕਸਟੱਡੀ ਵਿਚ ਗੈਂਗਸਟਰ ਲਾਰੈਂਸ ਨੇ ਕਈ ਵੱਡੇ ਖੁਲਾਸੇ ਕੀਤੇ। ਉਸ ਨੇ ਆਪਣੀ ਟੌਪ ਟਾਰਗੈੱਟ ਲਿਸਟ ਨੂੰ ਉਜਾਗਰ ਕੀਤਾ ਹੈ। ਇਸ ਸੂਚੀ ਵਿਚ ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਵੀ ਸ਼ਾਮਲ ਹੈ। ਲਾਰੈਂਸ ਨੇ ਫੰਡਿੰਗ ਦੇ ਤਰੀਕਿਆਂ ਬਾਰੇ ਵੀ ਦੱਸਿਆ ਹੈ। ਇੰਨਾ ਹੀ ਨਹੀਂ ਅਤੀਕ-ਅਸਰਫ ਦੀ ਹੱਤਿਆ ਵਿਚ ਵੀ ਹੁਣ ਲਾਰੈਂਸ ਦਾ ਨਾਂ ਜੁੜਨ ਲੱਗਾ ਹੈ।
ਜ਼ਿਕਰਯੋਗ ਹੈ ਕਿ ਹਿਰਨ ਦੇ ਸ਼ਿਕਾਰ ਮਾਮਲੇ ਦੇ ਬਾਅਦ ਤੋਂ ਹੀ ਲਾਰੈਂਸ ਲਗਾਤਾਰ ਸਲਮਾਨ ਖਾਨ ਨੂੰ ਖੁੱਲ੍ਹੀ ਚੁਣੌਤੀਆਂ ਦਿੰਦਾ ਰਿਹਾ ਹੈ। ਇਸ ਤੋਂ ਇਲਾਵਾ ਆਪਣੇ ਸਹਿਯੋਗ ਵਿਕਰਮਜੀਤ ਉਰਫ ਵਿੱਕੀ ਮਿੱਢੂਖੇੜਾ ਮਰਡਰ ਕੇਸ ਵਿਚ ਲਾਰੈਂਸ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਮੁੱਖ ਦੋਸ਼ੀ ਮੰਨਦਾ ਹੈ। ਇਹੀ ਕਾਰਨ ਹੈ ਕਿ ਉਸ ਨੇ ਮੂਸੇਵਾਲਾ ਦਾ ਕਤਲ ਵੀ ਕੀਤਾ ਤੇ ਸ਼ਗਨਪ੍ਰੀਤ ਸਿੰਘ ਵੀ ਉਸ ਦੀ ਟੌਪ ਲਿਸਟ ਵਿਚ ਹੈ।
ਹੁਣ ਲਾਰੈਂਸ ਦਾ ਨਾਂ ਯੂਪੀ ਦੇ ਬਾਹੂਬਲੀ ਅਤੀਕ ਅਹਿਮਦ ਤੇ ਅਸ਼ਰਫ ਦੀ ਹੱਤਿਆ ਵਿਚ ਵੀ ਆ ਰਿਹਾ ਹੈ। ਜਿਸ ਜਿਗਾਨਾ ਪਿਸਤੌਲ ਤੋਂ ਅਤੀਕ ਤੇ ਅਸ਼ਰਫ ਨੂੰ ਗੋਲੀਆਂ ਮਾਰੀਆਂ ਗਈਆਂ, ਉਹ ਅਮਰੀਕਾ ਤੋਂ ਆਈਆਂ ਸਨ। ਲਾਰੈਂਸ ਨੇ ਜਾਣਕਾਰੀ ਦਿੱਤੀ ਕਿ ਸਾਲ 2021 ਵਿਚ ਉਸ ਨੇ ਅਮਰੀਕਾ ਤੋਂ ਗੋਲਡੀ ਬਰਾੜ ਜ਼ਰੀਏ ਗੋਗੀ ਗੈਂਗ ਨੂੰ ਦੋ ਜਿਗਾਨਾ ਪਿਸਤੌਲ ਦਿੱਤੀ ਸੀ।
NIA ਨੂੰ ਲਾਰੈਂਸ ਨੇ ਦੱਸਿਆ ਕਿ ਉਹ ਜੇਲ੍ਹ ਵਿਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਸੀ।ਲਾਰੈਂਸ ਨੇ ਦੱਸਿਆ ਕਿ ਰਾਜਸਥਾਨ ਦੇ ਭਰਤਪੁਰ, ਪੰਜਾਬ ਦੇ ਫਰੀਦਕੋਟ ਤੇ ਹੋਰ ਜੇਲ੍ਹਾਂ ਵਿਚ ਰਹਿੰਦੇ ਹੋਏ ਉਸ ਨੇ ਕਦੇ ਰਾਜਸਥਾਨ ਦੇ ਕਾਰੋਬਾਰੀਆਂ, ਚੰਡੀਗੜ੍ਹ ਦੇ 10 ਕਲੱਬ ਮਾਲਕਾਂ, ਅੰਬਾਲਾ ਦਾ ਮਾਲ ਮਾਲਿਕ, ਸ਼ਰਾਬ ਕਾਰੋਬਾਰੀਆਂ, ਦਿੱਲੀ ਤੇ ਪੰਜਾਬ ਦੇ ਸਟੋਰੀਆਂ ਤੋਂ ਕਰੋਰਾਂ ਰੁਪਏ ਇਕੱਠੇ ਕੀਤੇ ਹਨ।
ਜੇਲ੍ਹ ਵਿਚ ਇਨ੍ਹਾਂ ਸਾਰਿਆਂ ਦੇ ਫੋਨ ਨੰਬਰ ਉਸ ਨੂੰ ਗੋਲਡੀ ਬਰਾੜ, ਕਾਲਾ ਰਾਣਾ ਨੇ ਮੁਹੱਈਆ ਕਰਾਏ ਸਨ। ਚੰਡੀਗੜ੍ਹ ਦੇ ਕਲੱਬ ਮਾਲਕਾਂ ਦੇ ਨੰਬਰ ਗੁਰਲਾਲ ਬਰਾੜ ਤੇ ਕਾਲਾ ਜੇਠੇਡੀ ਨੇ ਦਿੱਤੇ ਸੀ। ਰਾਜਸਥਾਨ ਦੇ ਕਈ ਕ੍ਰੈਸ਼ਰ ਮਾਲਕਾਂ ਤੇ ਸਟੋਨ ਕਾਰੋਬਾਰੀਆਂ ਤੋਂ ਉਸ ਦੇ ਕਹਿਣ ‘ਤੇ ਗੈਂਗਸਟਰ ਆਨੰਦ ਪਾਲ ਦੇ ਭਰਾ ਵਿੱਕੀ ਸਿੰਘ ਤੇ ਮਨਜੀਤ ਸਿੰਘ ਨੇ ਪੈਸੇ ਇਕੱਠੇ ਕੀਤੇ ਸਨ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਸਿੱਖ ਨੇ ਇੰਗਲੈਂਡ ‘ਚ ਰਚਿਆ ਇਤਿਹਾਸ, ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ
ਲਾਰੈਂਸ ਤੋਂ ਪੁੱਛਗਿਛ ਦੇ ਬਾਅਦ ਐੱਨਆਈਏ ਯੂਪੀ ਵੀ ਪਹੁੰਚ ਚੁੱਕੀ ਹੈ। ਲਾਰੈਂਸ ਦੇ ਹਥਿਆਰਾਂ ਦੀ ਸਪਲਾਈ ਯੂਪੀ ਤੱਕ ਹੋ ਰਹੀ ਹੈ। ਡਰੱਗਸ ਦੇ ਇਲਾਵਾ ਲਾਰੈਂਸ ਪੂਰਵਾਂਚਲ ਦੇ ਕੁਝ ਨਾਮੀ ਸ਼ੂਟਰਾਂ ਦੇ ਸੰਪਰਕ ਵਿਚ ਹੈ। ਜਾਂਚ ਵਿਚ ਪਤਾ ਲੱਗਾ ਕਿ ਸ਼ੂਟਰ ਲਾਰੈਂਸ ਲਈ ਕੰਮ ਕਰ ਰਹੇ ਹਨ। ਲਾਰੈਂਸ ਦਾ ਸਾਥ ਦੇਣ ਵਾਲੇ 150 ਤੋਂ ਵਧ ਸ਼ੂਟਰਾਂ ਦੀ ਗ੍ਰਿਫਤਾਰੀ ਪੁਲਿਸ ਤੇ ਭਾਰਤ ਦੀ ਖੁਫੀਆ ਏਜੰਸੀਆਂ ਕਰ ਚੁੱਕੀਆਂ ਹਨ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਖੁਲਾਸਾ ਕੀਤਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਦੇ 4 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 6 ਪਿਸਤੌਲਾਂ ਤੇ 26 ਕਾਰਤੂਸ ਵੀ ਬਰਾਮਦ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: