ਪੰਜਾਬ ਪੁਲਿਸ ਦੀ ਕਸਟੱਡੀ ਖਿਲਾਫ ਗੈਂਗਸਟਰ ਲਾਰੈਂਸ ਸੁਪਰੀਮ ਕੋਰਟ ਜਾਏਗਾ। ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਲਜ਼ਾਮ ਲਗਾਇਆ ਹੈ ਕਿ ਕਿ ਉਸ ਦੇ ਕਲਾਈਂਟ ਨੂੰ ਪੰਜਾਬ ਪੁਲਿਸ ਥਰਡ ਡਿਗਰੀ ਟਾਰਚਰ ਦੇ ਰਹੀ ਹੈ। ਇਸ ਲਈ ਪਹਿਲਾਂ ਸਵੇਰੇ 4 ਵਜੇ ਤੇ ਹੁਣ ਰਾਤ 10 ਵਜੇ ਕੋਰਟ ਵਿਚ ਪੇਸ਼ ਕੀਤਾ ਗਿਆ।
ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਅਸੀਂ ਇਸ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਾਂਗੇ ਜਿਸ ਵਿਚ ਵੀਡੀਓ ਰਿਕਾਰਡਿੰਗ ਤੇ ਮੈਡੀਕਲ ਰਿਪੋਰਟ ਮੰਗੀ ਜਾਵੇਗੀ। ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ।
ਪੰਜਾਬ ਪੁਲਿਸ ਨੇ ਬਿਨਾਂ ਕਿਸੇ ਕਾਰਨ ਕਲ ਰਾਤ ਨੂੰ ਮੀਂਹ ਵਿਚ ਹੀ ਰਾਤ 10 ਵਜੇ ਲਾਰੈਂਸ ਨੂੰ ਮੈਜਿਸਟ੍ਰੇਟ ਦੇ ਘਰ ਪੇਸ਼ ਕਰ ਦਿੱਤਾ। ਲਾਰੈਂਸ ਦਾ ਰਿਮਾਂਡ ਲੈ ਲਿਆ ਗਿਆ। ਆਖਿਰ ਪੰਜਾਬ ਪੁਲਿਸ ਨੂੰ ਇਸ ਦੀ ਲੋੜ ਕੀ ਸੀ। ਪੰਜਾਬ ਪੁਲਿਸ ਕੀ ਲੁਕਾਉਣਾ ਚਾਹੁੰਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਸਾਡੇ ਕਲਾਈਂਟ ਨੂੰ ਥਰਡ ਡਿਗਰੀ ਟਾਰਚਰ ਕੀਤਾ ਜਾ ਰਿਹਾ ਹੈ। ਰਿਮਾਂਡ ਲੈਂਦੇ ਸਮੇਂ ਵਿਰੋਧ ਨਾ ਹੋਵੇ, ਇਸ ਲਈ ਪੰਜਾਬ ਪੁਲਿਸ ਨੇ ਅਜਿਹਾ ਕੀਤਾ। ਅੱਜ ਤੱਕ ਕਦੇ ਵੀ ਅਜਿਹਾ ਨਹੀਂ ਕੀਤਾ ਗਿਆ। ਦਿੱਲੀ ਵਿਚ ਲਾਰੈਂਸ ਨੂੰ ਓਪਨ ਕੋਰਟ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਨੈਸ਼ਨਲ ਹੇਰਾਲਡ ਮਾਮਲਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ED ਤੋਂ ਮੰਗਿਆ ਕੁਝ ਹੋਰ ਸਮਾਂ
ਵਕੀਲ ਨੇ ਕਿਹਾ ਕਿ ਲਾਰੈਂਸ ਦਾ 7 ਦਿਨ ਦਾ ਰਿਮਾਂਡ ਖਤਮ ਹੋ ਰਿਹਾ ਸੀ। ਅਸੀਂ ਪੂਰੀ ਲੀਗਲ ਟੀਮ ਤਿਆਰ ਕਰ ਲਈ ਸੀ। ਜਦੋਂ 22 ਜੂਨ ਯਾਨੀ ਅੱਜ ਲਾਰੈਂਸ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤਾਂ ਅਸੀਂ ਉਥੇ ਪੰਜਾਬ ਪੁਲਿਸ ਤੋਂ ਸਾਰਾ ਜਵਾਬ ਮੰਗਣਗੇ। ਉਸ ਦੀ ਮੈਡੀਕਲ ਰਿਪੋਰਟ ਵੀ ਮੰਗ ਜਾਏਗੀ। ਇਸ ਤੋਂ ਇਲਾਵਾ ਐਪਲੀਕੇਸ਼ਨ ਵੀ ਦਿੱਤੀ ਜਾਵੇਗੀ ਕਿ ਉਨ੍ਹਾਂ ਦੀ ਜਾਂਚ AIMS ਤੋਂ ਕਰਾਈ ਜਾਵੇ। ਹਰ ਘੰਟੇ ਦੀ ਵੀਡੀਓ ਰਿਕਾਰਡਿੰਗ ਵੀ ਅਸੀਂ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਐਡਵੋਕੇਟ ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਲਾਰੈਂਸ ਨੂੰ ਸਵੇਰੇ 4 ਵਜੇ ਕੋਰਟ ਵਿਚ ਪੇਸ਼ ਕਰ ਦਿੱਤਾ। ਉਸ ਸਮੇਂ ਲਾਰੈਂਸ ਦਾ ਕੋਈ ਵਕੀਲ ਉਥੇ ਨਹੀਂ ਸੀ। ਕੋਰਟ ਨੇ ਲਾਰੈਂਸ ਦਾ 7 ਦਿਨ ਦਾ ਰਿਮਾਂਡ ਲੈ ਲਿਆ।ਇਸ ਦੇ ਬਾਅਦ ਵਕੀਲ ਨੂੰ ਲਾਰੈਂਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਵੀਡੀਓ ਕੈਮਰੇ ਵਿਚ ਥਰਡ ਡਿਗਰੀ ਟਾਰਚਰ ਨਾ ਕਰਨ ਵਰਗੇ ਹੁਕਮਾਂ ਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ।