ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੋਦੀ ਜੀ ਨੂੰ ਮੇਰੇ ਭਰਾ ਤੋਂ ਸਿੱਖਣਾ ਚਾਹੀਦਾ।ਮੇਰਾ ਭਰਾ ਕਹਿੰਦਾ ਹੈ ਕਿ ਮੈਂ ਦੇਸ਼ ਲਈ ਗਾਲ਼ ਕੀ, ਗੋਲੀ ਵੀ ਖਾਣ ਨੂੰ ਤਿਆਰ ਹਾਂ। ਪੀਐੱਮ ਲਿਸਟ ਬਣਵਾਉਂਦੇ ਹਨ ਕਿ ਉਨ੍ਹਾਂ ਨੂੰ 91 ਵਾਰ ਗਾਲ੍ਹਾਂ ਦਿੱਤੀਆਂ ਗਈਆਂ। ਇਨ੍ਹਾਂ ਲੋਕਾਂ ਨੇ ਮੇਰੇ ਪਰਿਵਾਰ ਨੂੰ ਜਿੰਨੀਆਂ ਗਾਲੀਆਂ ਦਿੱਤੀਆਂ, ਇਸ ਦੀ ਲਿਸਟ ਬਣਵਾਓ ਤਾਂ ਪੂਰੀ ਕਿਤਾਬ ਛਪਵਾਉਣੀ ਪਵੇਗੀ। ਪ੍ਰਿਯੰਕਾ ਨੇ ਇਹ ਗੱਲ ਕਰਨਾਟਕ ਦੇ ਜਮਖੰਡੀ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਹੀ।
ਪ੍ਰਿਯੰਕਾ ਨੇ ਕਿਹਾ ਕਿ ਕਿਸੇ ਨੇ ਪ੍ਰਧਾਨ ਮੰਤਰੀ ਦੇ ਆਫਿਸ ਵਿਚ ਬੈਠ ਕੇ ਇਕ ਲਿਸਟ ਬਣਾਈ ਹੈ। ਉਹ ਲਿਸਟ ਜਨਤਾ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਨਹੀਂ ਹੈ। ਇਸ ਲਿਸਟ ਵਿਚ ਜਾਣਕਾਰੀ ਹੈ ਕਿ ਮੋਦੀ ਜੀ ਨੂੰ ਕਿਸ ਨੇ ਤੇ ਕਿੰਨੀ ਵਾਰ ਗਾਲ੍ਹ ਕੱਢੀ ਹੈ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਜੀ ਨੂੰ ਦਿੱਤੀਆਂ ਗਈਆਂ ਗਾਲ੍ਹਾਂ ਇਕ ਪੇਜ ਵਿਚ ਆ ਰਹੀਆਂ ਹਨ। ਜੇਕਰ ਮੇਰੇ ਪਰਿਵਾਰ ਨੂੰ ਇਨ੍ਹਾਂ ਲੋਕਾਂ ਨੇ ਜੋ ਗਾਲ੍ਹਾਂ ਦਿੱਤੀਆਂ ਹਨ, ਉਸ ਦੀ ਲਿਸਟ ਬਣਾਓ ਤਾਂ ਕਿਤਾਬ ‘ਤੇ ਕਿਤਾਬ ਛਪਵਾ ਲਓਗੇ।
ਪ੍ਰਿਯੰਕਾ ਨੇ ਕਿਹਾ ਕਿ ਮੈਂ ਪਹਿਲਾ ਅਜਿਹਾ ਪੀਐੱਮ ਦੇਖਿਆ ਹੈ ਜੋ ਜਨਤਾ ਦੇ ਸਾਹਮਣੇ ਆ ਕੇ ਰੋਂਦਾ ਹੈ ਕਿ ਮੈਨੂੰ ਗਾਲ੍ਹਾਂ ਦੇ ਰਹੇ ਹਨ। ਪੀਐੱਮ ਜਨਤਾ ਦਾ ਦੁੱਖ ਸੁਣਨ ਦੀ ਬਜਾਏ ਆਪਣਾ ਦੁਖੜਾ ਉਨ੍ਹਾਂ ਨੂੰ ਸੁਣਾਉਂਦੇ ਹਨ। ਮੋਦੀ ਜੀ ਨੂੰ ਹਿੰਮਤ ਰੱਖਣੀ ਚਾਹੀਦੀ ਹੈ। ਇਹ ਜਨਤਕ ਜੀਵਨ ਹੈ। ਸਭ ਕੁਝ ਸਹਿਣਾ ਪੈਂਦਾ ਹੈ, ਹਿੰਮਤ ਰੱਖਣੀ ਪੈਂਦੀ ਹੈ, ਅੱਗੇ ਵਧਣਾ ਪੈਂਦਾ ਹੈ, ਜੇਕਰ ਤੁਸੀਂ ਲੋਕਾਂ ਦੀ ਗੱਲ ਸੁਣੋਗੇ ਤਾਂ ਬੇਹਤਰ ਹੋਵੇਗਾ।
ਇਹ ਵੀ ਪੜ੍ਹੋ : ‘ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਜਲਦ ਹੋਵੇਗੀ ਨਿਯੁਕਤੀ, ਰਾਜਪਾਲ ਨੂੰ ਭੇਜਿਆ ਜਾਵੇਗਾ ਪੈਨਲ’ : CM ਮਾਨ
ਖਾਨਪੁਰ ਵਿਚ ਜਨਸਭਾ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਆਂਗਣਵਾੜੀ ਵਿਚ ਕੰਮ ਕਨ ਵਾਲੀਆਂ ਔਰਤਾਂ ਲਈ ਵੱਡਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਦੀ ਸੈਲਰੀ 15000 ਮਿੰਨੀ ਆਂਗਣਵਾੜੀ ਦੀ ਤਨਖਾਹ 10 ਹਜ਼ਾਰ ਤੇ ਆਸ਼ਾ ਮੁਲਾਜ਼ਮਾਂ ਦੀ ਸੈਲਰੀ 8000 ਰੁਪਏ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਤੋਂ ਰਿਟਾਇਰਮੈਂਟ ਦੇ ਬਾਅਦ 3 ਲੱਖ ਤੇ ਮਿੰਨੀ ਆਂਗਣਵਾੜੀ ਤੋਂ ਰਿਟਾਇਰਮੈਂਟ ਦੇ ਬਾਅਦ 2 ਲੱਖ ਰੁਪਏ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: