ਨਿਊਯਾਰਕ ਵਿਚ ਆਸਮਾਨ ਛੂਹਦੀ ਵਨ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ‘ਤੇ ਬਿਜਲੀ ਡਿੱਗਣ ਦਾ ਅਦਭੁੱਤ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਸ਼ਨੀਵਾਰ ਰਾਤ ਨੂੰ ਲਿਆ ਗਿਆ ਸੀ ਜਦੋਂ ਅਮਰੀਕੀ ਸ਼ਹਿਰ ‘ਚ ਤੇਜ਼ ਹਨ੍ਹੇਰੀ ਚੱਲੀ ਸੀ। ਗਰਜ ਇੰਨੀ ਜ਼ਬਰਦਸਤ ਸੀ ਕਿ ਰੌਸ਼ਨੀ ਚਾਰੇ ਪਾਸੇ ਖਿੱਲਰ ਗਈ। ਕੁਝ ਦਿਨ ਪਹਿਲਾਂ ਅਜਿਹਾ ਹੀ ਨਜ਼ਾਰਾ ਬ੍ਰਾਜ਼ੀਲ ‘ਚ ਇਤਿਹਾਸਕ ਜੀਸਸ ਬੁੱਤ ‘ਤੇ ਦੇਖਣ ਨੂੰ ਮਿਲਿਆ ਸੀ।
ਟਵਿੱਟਰ ਯੂਜ਼ਰ ਮੈਕਸ ਗੁਲਿਆਨੀ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਚ ਵਨ ਵਰਲਡ ਸੈਂਟਰ ਦੀ 546 ਮੀਟਰ ਉੱਚੀ ਇਮਾਰਤ ਨਾਲ ਸ਼ਕਤੀਸ਼ਾਲੀ ਬਿਜਲੀ ਦਾ ਕਰੰਟ ਆ ਕੇ ਟਕਰਾਉਂਦਾ ਹੈ। ਗੁਲਿਆਨੀ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਦੀ ਰਾਤ ਵਨ ਵਰਲਡ ਟ੍ਰੇਡ ‘ਤੇ ਬਿਜਲੀ ਦਾ ਤੂਫਾਨ। ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ। ਕੁਝ ਹੀ ਘੰਟਿਆਂ ਵਿਚ 25 ਲੱਖ ਤੋਂ ਵੱਧ ਵਾਰ ਇਸ ਨੂੰ ਦੇਖਿਆ ਜਾ ਚੁੱਕਾ ਸੀ। ਲਗਭਗ 2000 ਲਾਈਕਸ ਮਿਲੇ। ਟਵਿੱਟਰ ਯੂਜ਼ਰ ਨੇ ਇਸ ਨੂੰ ਭਰੋਸੇਯੋਗ ਦੱਸਿਆ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਜ਼ਮਾਨਤ
ਕਈ ਹੋਰ ਲੋਕਾਂ ਨੇ ਵੀ ਹਨ੍ਹੇਰੀ ਦੀਆਂ ਫੋਟੋਆਂ ਤੇ ਵੀਡੀਓ ਵੀ ਸਾਂਝੇ ਕੀਤੇ। ਸਾਰੇ ਮੁੱਖ ਗਗਨਚੁੰਬੀ ਇਮਾਰਾਂ ਵਿਚ ਖਾਸ ਤਰ੍ਹਾਂ ਦੀ ਤਕਨੀਕ ਹੁੰਦੀ ਹੈ। ਇਥੇ ਡਿਗਣ ਵਾਲੀ ਬਿਜਲੀ ਸਿੱਧੇ ਪਾਈਪ ਤੇ ਤਾਰਾਂ ਰਾਹੀਂ ਜ਼ਮਾਨ ਵਿਚ ਜਾ ਕੇ ਸਮਾ ਜਾਂਦੀ ਹੈ। ਇਸ ਨਾਲ ਨੁਕਸਾਨ ਲਗਭਗ ਨਹੀਂ ਹੁੰਦਾ ਵਰਨਾ ਵਨ ਵਰਲਡ ਟ੍ਰੇਡ ਸੈਂਟਰ ‘ਤੇ ਜਿੰਨੀ ਭਿਆਨਕ ਬਿਜਲੀ ਡਿਗੀ ਉਸ ਨਾਲ ਕਾਫੀ ਤਬਾਹੀ ਮਚ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: