ਯੂਪੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਇਨ੍ਹਾਂ ਵਿੱਚ ਵੱਡੇ ਲੀਡਰਾਂ ਸਣੇ 30 ਪ੍ਰਚਾਰਕਾਂ ਦੇ ਨਾਂ ਲਿਖੇ ਗਏ ਹਨ, ਜੋ ਆਉਣ ਵਾਲੀਆਂ ਚੋਣਾਂ ਦੇ ਪਹਿਲੇ ਪੜਾਅ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ।
ਇਨ੍ਹਾਂ ਪ੍ਰਚਾਰਕਾਂ ਵਿੱਚ ਸਭ ਤੋਂ ਪਹਿਲਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਤਾ ਗਿਆ ਹੈ। ਉਥੇ ਹੀ ਕੈਬਨਿਟ ਮੰਤਰੀ ਤੇ ਯੂਪੀ ਦੇ ਖੀਰੀ ਹਲਕੇ ਤੋਂ ਸੰਸਦ ਮੈਂਬਰ ਅਜੇ ਮਿਸ਼ਰਾ ਟੇਨੀ ਦਾ ਨਾਂ ਸੂਚੀ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਤੇ ਕਿਸਾਨਾਂ ਦੇ ਮਾਮਲੇ ਵਿੱਚ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਦੋਸ਼ੀ ਪਾਇਆ ਗਿਆ ਹੈ। ਇਸ ਘਟਨਾ ਤੋਂ ਪਹਿਲਾਂ ਵੀ ਅਜੇ ਕੁਮਾਰ ਮਿਸ਼ਰਾ ਨੇ ਕਿਸਾਨ ਅੰਦੋਲਨ ‘ਤੇ ਕਿਸਾਨਾਂ ਖ਼ਿਲਾਫ ਮੰਚ ਤੋਂ ਬੋਲਿਆ ਸੀ। ਇਸ ਨੂੰ ਲੈ ਕੇ ਯੂਪੀ ਦੇ ਕਿਸਾਨਾਂ ਦੇ ਨਾਲ-ਨਾਲ ਪੂਰੇ ਦੇਸ਼ ਦੇ ਕਿਸਾਨ ਉਸ ਦੇ ਖ਼ਿਲਾਫ ਹੋ ਗਏ ਸਨ। ਕਿਸਾਨਾਂ ਨੇ ਅੰਦੋਲਨ ਖ਼ਤਮ ਕਰਨ ਤੋਂ ਪਹਿਲਾਂ ਅਜੇ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਵੀ ਮੰਗ ਕੀਤੀ ਸੀ।
ਹਾਲਾਂਕਿ ਆਪਣੇ ਹਲਕਿਆਂ ਵਿੱਚ ਵੱਡੇ ਲੀਡਰ ਪ੍ਰਚਾਰ ਵਿੱਚ ਸ਼ਾਮਲ ਕਰਨ ਦਾ ਪਾਰਟੀ ਨੂੰ ਫਾਇਦਾ ਹੁੰਦਾਹੈ ਪਰ ਜੇ ਚੋਣਾਂ ਵਿੱਚ ਟੇਨੀ ਨੂੰ ਪ੍ਰਚਾਰਕਾਂ ਵਜੋਂ ਸ਼ਾਮਲ ਕੀਤਾ ਜਾਂਦਾ ਤਾਂ ਇਸ ਦਾ ਖਮਿਆਜ਼ਾ ਭਾਜਪਾ ਨੂੰ ਚੋਣਾਂ ਵਿੱਚ ਭੁਗਤਣਾ ਪੈਣਾ ਸੀ। ਭਾਜਪਾ ਨੇ ਸੋਚ-ਸਮਝ ਕੇ ਟੇਨੀ ਨੂੰ ਪ੍ਰਚਾਰ ਮੁਹਿੰਮ ਤੋਂ ਬਾਹਰ ਰੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Bharwa Baingan Recipe | Baingan Recipe | ਭਰਵਾ ਬੈਂਗਣ ਮਸਾਲਾ | Round Brinjal Recipe | Eggplant Recipe
ਦੱਸ ਦੇਈਏ ਕਿ ਯੂਪੀ ਵਿੱਚ 10 ਫਰਵਰੀ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹੋਣਗੀਆਂ। ਕੋਵਿਡ ਦੇ ਮੱਦੇਨਜ਼ਰ ਮਾਨਤਾ ਪ੍ਰਾਪਤ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ 40 ਤੋਂ 30 ਕਰ ਦਿੱਤੀ ਗਈ ਹੈ।
ਸਟਾਰ ਪ੍ਰਚਾਰਕਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਪਾਰਟੀ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੀ.ਐੱਮ. ਯੋਗੀ ਆਦਿਤਿਆਨਾਥ, ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਅਤੇ ਹੋਰ ਲੀਡਰਾਂ ਦੇ ਨਾਂ ਸ਼ਾਮਲ ਹਨ।