ਇਕ ਹਸਪਤਾਲ ‘ਤੇ ਮਰੀਜ਼ ਨੂੰ ਜ਼ਿੰਦਾ ਬਾਡੀ ਬੈਗ ‘ਚ ਪੈਕ ਕਰਕੇ ਮੁਰਦਾਘਰ ‘ਚ ਰੱਖਣ ਦਾ ਦੋਸ਼ ਹੈ। ਇਸ ਕਥਿਤ ਅਣਗਹਿਲੀ ਕਾਰਨ 55 ਸਾਲਾਂ ਮਰੀਜ਼ ਦੀ ਅਸਲ ਵਿੱਚ ਮੌਤ ਹੋ ਗਈ। ਹੁਣ ਇਸ ਮਾਮਲੇ ਵਿੱਚ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲਾ ਆਸਟ੍ਰੇਲੀਆ ਦੇ ਪਰਥ ਦਾ ਹੈ। ਰਿਪੋਰਟਾਂ ਮੁਤਾਬਕ 55 ਸਾਲਾ ਕੇਵਿਨ ਰੀਡ ਨੂੰ ਇਲਾਜ ਲਈ ਰੌਕਿੰਘਮ ਜਨਰਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ 5 ਸਤੰਬਰ ਨੂੰ ਹਸਪਤਾਲ ਦੀਆਂ ਨਰਸਾਂ ਨੇ ਕੇਵਿਨ ਨੂੰ ਮ੍ਰਿਤਕ ਮੰਨ ਕੇ ਬਾਡੀ ਬੈਗ ਵਿੱਚ ਪੈਕ ਕਰ ਦਿੱਤਾ।
ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਵੱਲੋਂ ਮਰੀਜ਼ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਗਿਆ। ਨਰਸਾਂ ਨੇ ਖੁਦ ਹੀ ਉਸ ਨੂੰ ਮਰਿਆ ਸਮਝ ਕੇ ਬਾਡੀ ਬੈਗ ਵਿਚ ਪੈਕ ਕਰਕੇ ਮੁਰਦਾਘਰ ਵਿਚ ਰੱਖ ਦਿੱਤਾ ਗਿਆ। ਇਹ ਮਾਮਲਾ ਅਗਲੇ ਦਿਨ ਸਵੇਰੇ ਉਸ ਵੇਲੇ ਸਾਹਮਣੇ ਆਇਆ ਜਦੋਂ ਡਾਕਟਰਾਂ ਦੀ ਟੀਮ ਲਾਸ਼ ਦਾ ਮੁਆਇਨਾ ਕਰਨ ਪਹੁੰਚੀ।
ਦਰਅਸਲ, ਕੇਵਿਨ ਨੇ ਮਰਨ ਤੋਂ ਪਹਿਲਾਂ ਆਪਣੇ ਅੰਗ ਦਾਨ ਕਰ ਦਿੱਤੇ ਸਨ। ਇਸ ਲਈ ਮਾਹਿਰ ਡਾਕਟਰਾਂ ਦੀ ਟੀਮ ਉਸ ਦੀ ਲਾਸ਼ ਦਾ ਮੁਆਇਨਾ ਕਰਨ ਲਈ ਮੁਰਦਾਘਰ ਪਹੁੰਚੀ। ਜਦੋਂ ਡਾਕਟਰਾਂ ਨੇ ਲਾਸ਼ ਦੇਖੀ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਖੂਨ ਤਾਜ਼ਾ ਸੀ। ਅਜਿਹੇ ‘ਚ ਡਾਕਟਰਾਂ ਨੂੰ ਸ਼ੱਕ ਹੋਇਆ। ਉਸ ਨੇ ਨਰਸਾਂ ਤੋਂ ਮੌਤ ਦਾ ਸਰਟੀਫਿਕੇਟ ਮੰਗਿਆ ਪਰ ਉਹ ਸਰਟੀਫਿਕੇਟ ਨਹੀਂ ਦੇ ਸਕੀਆਂ, ਕਿਉਂਕਿ ਹਸਪਤਾਲ ਦੇ ਡਾਕਟਰ ਨੇ ਮਰੀਜ਼ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਦੇ ਮਰਡਰ ਪਿੱਛੇ ਵੱਡੇ ਲੀਡਰ, PA ਸਿਰਫ਼ ਮੋਹਰਾ! ਗੁੰਮਨਾਮ ਚਿੱਠੀ ਨਾਲ ਮਚੀ ਖਲਬਲੀ
ਇਸ ਤਰ੍ਹਾਂ ਮੁਰਦਾਘਰ ਦੀ ਜਾਂਚ ਕਰਨ ਗਏ ਡਾਕਟਰਾਂ ਦੇ ਸਾਹਮਣੇ ਨਰਸਾਂ ਦੀ ਲਾਪਰਵਾਹੀ ਦਾ ਪਰਦਾਫਾਸ਼ ਹੋ ਗਿਆ। ਜਾਂਚ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਮਰੀਜ਼ ਸ਼ਾਇਦ ਜ਼ਿੰਦਾ ਸੀ ਅਤੇ ਬਾਡੀ ਬੈਗ ਵਿੱਚੋਂ ਬਾਹਰ ਆਉਣ ਲਈ ਤਰਲੋ-ਮੱਛੀ ਹੋ ਰਿਹਾ ਸੀ। ਪਰ ਬਾਅਦ ਵਿਚ ਉਸ ਦੀ ਮੌਤ ਸਾਹ ਘੁੱਟਣ ਨਾਲ ਹੋ ਗਈ। ਦੱਸਿਆ ਗਿਆ ਕਿ ਮਰੀਜ਼ ਦੀਆਂ ਅੱਖਾਂ ਖੁੱਲ੍ਹੀਆਂ ਸਨ, ਉਸ ਦੇ ਗਾਊਨ ‘ਤੇ ਖੂਨ ਸੀ। ਬਾਡੀ ਬੈਗ ਵਿੱਚ ਉਸਦੀ ਪੁਜ਼ੀਸ਼ਨ ਦੀ ਬਦਲ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜਾਂਚ ਟੀਮ ਦੇ ਮੈਂਬਰ ਨੇ ਇਹ ਵੀ ਕਿਹਾ ਕਿ ਮੌਤ ਦੀ ਤਸਦੀਕ ਕਰਨ ਲਈ ਕਿਸੇ ਡਾਕਟਰ ਨੂੰ ਨਹੀਂ ਬੁਲਾਇਆ ਗਿਆ, ਜੋ ਕਿ ਇੱਕ ਮਿਆਰੀ ਪ੍ਰਕਿਰਿਆ ਹੈ। ਫਿਲਹਾਲ ਇਨ੍ਹਾਂ ਦੋਸ਼ਾਂ ਤੋਂ ਬਾਅਦ ਹਸਪਤਾਲ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।