ਬਦਲਦੇ ਸਮੇਂ ਵਿਚ ਅੱਜ ਵ੍ਹਟਸਐਪ ਅਤੇ ਫੇਸਬੁੱਕ ਦੇ ਦੌਰ ਵਿਚ ਪਿਆਰ ਦੇ ਇਜ਼ਹਾਰ ਦਾ ਪੁਰਾਣਾ ਤਰੀਕਾ ਗੁਆਚ ਜਿਹਾ ਗਿਆ ਹੈ। ਹੱਥਾਂ ਨਾਲ ਲਿਖੀਆਂ ਚਿੱਠੀਆਂ ਹੁਣ ਬੀਤੇ ਜ਼ਮਾਨੇ ਦੀ ਗੱਲ ਲੱਗਦੀ ਹੈ। ਹਾਲਾਂਕਿ ਪਿਆਰ ਦੇ ਇਜ਼ਹਾਰ ਦਾ ਉਹ ਤਰੀਕਾ ਸਭ ਤੋਂ ਖੂਬਸੂਰਤ ਸੀ, ਜੋ ਹੁਣ ਅਲੋਪ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਅਜਿਹਾ ਹੀ ਪ੍ਰੇਮ ਪੱਤਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜੋ 18 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।
ਇਕ ਮਹਿਲਾ ਦੇ ਹੱਥ ਲੱਗਾ 18 ਸਾਲ ਪੁਰਾਣਾ ਹੱਥ ਨਾਲ ਲਿਖਿਆ ਲਵ ਲੈਟਰ, ਉਸ ਨੂੰ ਉਸ ਦੇ ਪਤੀ ਨੇ ਲਿਖਿਆ ਸੀ, ਜਿਸ ਨੂੰ ਮਹਿਲਾ ਨੇ ਹੁਣ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪਿਆਰ ਦਾ ਇਜ਼ਹਾਰ ਕਰਨ ਲਈ ਉਸ ਨੂੰ ਸ਼ਬਦਾਂ ਵਿਚ ਪਿਰੋਣਾ ਤੇ ਕਾਗਜ਼ ‘ਤੇ ਲਿਖ ਕੇ ਦੱਸਣਾ ਬਹੁਤ ਹੀ ਖੂਬਸੂਰਤ ਲੱਦਾ ਹੈ। 18 ਸਾਲ ਪੁਰਾਣੇ ਇਸ ਲਵਲੈਟਰ ਵਿਚ ਕੁਝ ਅਜਿਹਾ ਹੀ ਲਿਖਿਆ ਹੈ। ਕਾਲਜ ਦੇ ਦਿਨਾਂ ਵਿਚ ਆਪਣੀ ਗਰਲਫ੍ਰੈਂਡ ਨੂੰ ਲਿਖਿਆ ਇਹ ਪੱਤਰ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਸਾਈ ਸਵਰੂਪਾ ਦੇ ਟਵਿੱਟਰ ਅਕਾਊਂਟ ਤੋਂ ਇਸ ਲੈਟਰ ਦੀ ਫੋਟੋ ਪੋਸਟ ਕੀਤੀ ਗਈ ਹੈ। ਕੈਪਸ਼ਨ ਦਿੰਦੇ ਹੋਏ ਲਿਖਿਆ ‘ਕੱਲ੍ਹ ਕੁਝ ਪੁਰਾਣੀਆਂ ਚੀਜ਼ਾਂ ਸਾਫ ਕਰ ਰਹੀ ਸੀ ਜਦੋਂ ਮੈਂ ਕੁਝ ਪੁਰਾਣੇ ਹੱਥ ਨਾਲ ਲਿਖੇ ਲੈਟਰ ਨੂੰ ਫਿਰ ਤੋਂ ਲੱਭਿਆ, ਜੋ ਮਿਸਟਰ ਅੱਯਰ ਨੇ ਮੈਨੂੰ 18.5 ਸਾਲ ਪਹਿਲਾਂ ਲਿਖੇ ਸੀ ਪਰ ਆਪਣੀ ਪ੍ਰੇਮਿਕਾ ਨੂੰ ਪੱਤਰਾਂ ਵਿਚ ਵਿਸਤ੍ਰਿਤ ਰੇਖਾਂਚਿੱਤਰਾਂ ਨਾਲ ਲੈਬ ਪ੍ਰਯੋਗਾ ਬਾਰੇ ਕੌਣ ਲਿਖਦਾ ਹੈ? ਹਾਂ ਮੈਂ ਇਸ ਆਦਮੀ ਨੂੰ ਹਾਂ ਕਿਹਾ।
ਪੱਤਰ ਵਿਚ ਲੈਬ ਦੇ ਪ੍ਰਯੋਗ ਦਾ ਡਾਇਗ੍ਰਾਮ ਬਣਿਆ ਦਿਖਾਈ ਦੇ ਰਿਹਾ ਹੈ। ਟਵਿੱਟਰ ‘ਤੇ ਇਸ ਲੈਟਰ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਟਵਿੱਟਰ ‘ਤੇ ਲੋਕ ਇਸ ਨੂੰ ਪਿਆਰ ਦੇ ਇਜ਼ਹਾਰ ਦੇ ਬੇਹਤਰੀਨ ਤਰੀਕਾ ਦੱਸ ਰਹੇ ਹਨ ਤੇ ਖੂਬ ਤਾਰੀਫ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: