ਪੰਜਾਬ ਪੁਲਿਸ ਤੇ ਐੱਸਟੀਐੱਫ ਵੱਲੋਂ ਸੂਬੇ ਵਿਚੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਸਪੈਸ਼ਲ ਟਾਸਕ ਫੋਰਸ ਅੰਮ੍ਰਿਤਸਰ ਵਿਚ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿਚ 2 ਕੇਸਾਂ ਬਾਰੇ ਵੱਡੇ ਖੁਲਾਸੇ ਕੀਤੇ ਗਏ। ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਐੱਸਟੀਐੱਫ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ ਹੈ। ਲੁਧਿਆਣਾ ਬਲਾਸਟ ਵਿਚ ਪਾਕਿਸਤਾਨ ਤੋਂ ਬੰਬ ਮੰਗਵਾਉਣ ਵਾਲਾ ਤਸਕਰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸਟੀਐੱਫ ਨੇ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਮੰਗਵਾਉਣ ਵਾਲੇ ਤਸਕਰ ਨੂੰ ਕਾਬੂ ਕੀਤਾ ਹੈ। ਇਸੇ ਤਸਕਰ ਨੇ ਲੁਧਿਆਣਾ ਬਲਾਸਟ ਲਈ ਪਾਕਿਸਤਾਨ ਤੋਂ ਬੰਬ ਮੰਗਵਾਇਆ ਸੀ। ਇਸ ਤੋਂ ਇਲਾਵਾ ਉਸ ਕੋਲੋਂ 6 ਲੱਖ ਤੋਂ ਉਪਰ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਐੱਸਟੀਐੱਫ ਅੰਮ੍ਰਿਤਸਰ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਕੋਲ 129 ਨੰ. ਐੱਫਆਈਆਰ ਤਹਿਤ ਅੰਮ੍ਰਿਤਸਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਨਸ਼ੀਲੀਆਂ ਗੋਲੀਆਂ ਦਾ ਧੰਦਾ ਚੱਲਣ ਦੀ ਖਬਰ ਸੀ। ਇਸ ਤਹਿਤ ਮੁਹਿੰਮ ਚਲਾਈ ਗਈ ਸੀ ਜਿਸ ਵਿਚ ਉਨ੍ਹਾਂ ਨੇ ਇਕ ਵਿਅਕਤੀ ਕੋਲੋਂ 15,000 ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁੱਛਗਿਛ ਦੌਰਾਨ ਕਈ ਹੋਰ ਲੋਕਾਂ ਨੂੰ ਦਬੋਚਿਆ ਗਿਆ। ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਧਿਕਾਰੀ ਨੇ ਦੱਸਿਆ ਕਿ ਪੂਰਾ ਨੈਟਵਰਕ ਸਹਾਰਨਪੁਰ ਤੋਂ ਚੱਲ ਰਿਹਾ ਸੀ। ਸਹਾਰਨਪੁਰ ਦਾ ਰਹਿਣ ਵਾਲਾ ਵਿਅਕਤੀ ਦੇਹਰਾਦੂਨ ਤੋਂ ਕਿਸੇ ਫਾਰਾਸਿਊਟੀਕਲ ਤੋਂ ਦਵਾਈਆਂ ਲੈ ਕੇ ਦਿੱਲੀ ਵਿਚ ਪ੍ਰਸ਼ਾਂਤ ਸੋਨੀ ਨੂੰ ਸਪਲਾਈ ਕਰਦਾ ਸੀ ਤੇ ਪ੍ਰਸ਼ਾਂਤ ਸੋਨੀ ਇਨ੍ਹਾਂ ਨਸ਼ੀਲੀਆਂ ਦਵਾਈਆਂ ਨੂੰ ਪੰਜਾਬ ਤੇ ਖਾਸ ਕਰਕੇ ਅੰਮ੍ਰਿਤਸਰ ਵਿਚ ਸਪਲਾਈ ਕਰਦਾ ਸੀ। ਸਹਾਰਨਪੁਰ ਵਾਲਾ ਤੇ ਪ੍ਰਸ਼ਾਂਤ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੂਜਾ ਕੇਸ 92 ਨੰਬਰ ਸੀ, ਜਿਸ ਵਿਚ ਗੁਪਤ ਸੂਚਨਾ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਬਾਰਡਰ ਪਾਰੋਂ ਲੋਕ ਨਸ਼ਾ ਸਪਲਾਈ ਕਰਦੇ ਹਨ ਜਿਸ ਤਹਿਤ ਛਾਪਾ ਮਾਰ ਕੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿਛ ਵਿਚ ਪਤਾ ਲੱਗਾ ਕਿ ਦਿਲਬਾਗ ਬੱਗੂ ਨਾਂ ਦਾ ਵਿਅਕਤੀ ਜੋ ਕਿ ਸੁਰਮੁਖ ਸਿੰਘ ਸੰਮੂ ਨਾਲ ਮਿਲ ਕੇ ਹੈਰੋਇਨ ਦਾ ਧੰਦਾ ਕਰਦਾ ਸੀ। ਸੁਰਮੁਖ ਸਿੰਘ ਸੰਮੂ ਉਹ ਵਿਅਕਤੀ ਹੈ ਜੋ ਮਲੇਸ਼ੀਆ ਵਿਚ ਬੈਠੇ ਹੈਪੀ ਦੇ ਨਿਰਦੇਸ਼ਾਂ ਤਹਿਤ ਆਈਡੀਜ਼ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਮੰਗਵਾਉਂਦਾ ਸੀ। ਸੰਮੂ ਨੇ ਹੀ ਦਿਲਬਾਗ ਬੱਗੂ ਨੂੰ ਇਹਆਈਡੀ ਇਕੱਠੀ ਕਰਕੇ ਲੁਧਿਆਣਾ ਗਗਨ ਨਾਂ ਦੇ ਵਿਅਕਤੀ ਨੂੰ ਦੇ ਕੇ ਆਉਣ ਨੂੰ ਕਿਹਾ ਸੀ ਜੋ ਕਿ ਲੁਧਿਆਣਾ ਕੋਰਟ ਬਲਾਸਟ ਵਿਚ ਮਾਰਿਆ ਗਿਆ ਸੀ। ਇਸੇ ਤਰ੍ਹਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਤਾਰ ਲੁਧਿਆਣਾ ਕੋਰਟ ਬਲਾਸਟ ਨਾਲ ਵੀ ਜੁੜੇ ਹੋਏ ਹਨ।