ਆਈਪੀਐੱਸ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ/ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾ ਏਡੀਸੀਪੀ ਅਤੇ ਸੁਮਿਤ ਸੂਦ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀਆਈਏ ਸਟਾਫ ਵੱਲੋਂ 1 ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 9 ਮੋਬਾਈਲ ਫੋਨ ਤੇ 1 ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
8.9.2022 ਨੂੰ ਕ੍ਰਾਇਮ ਬ੍ਰਾਂਚ-1 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਰਾਜਵੀਰ ਸਿੰਘ ਉਰਫ ਵਿੱਕੀ ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨਬਰ 3 ਪਵਿੱਤਰ ਨਗਰ ਹੈਬੋਵਾਲ ਲੁਧਿਆਣਾ ਨੇ ਸ਼ਹਿਰ ਦੇ ਵੱਖ-ਵੱਖ ਏਰੀਆ ਵਿਚੋਂ ਰਾਹਗੀਰਾਂ ਨੂੰ ਘੇਰ ਕੇ ਡਰਾ ਧਮਕਾ ਕੇ ਮੋਬਾਈਲ ਫੋਨ ਅਤੇ ਪਰਸ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ ਜਿਸ ਨੇ ਵਾਰਦਾਤਾਂ ਕਰਨ ਲਈ ਡਿਸਕਵਰ ਮੋਟਰਸਾਈਕਲ ਰੰਗ ਨੀਲਾ ਕਾਲਾ ਨੰਬਰ ਪੀਬੀ07-ਏਪੀ-0528 ਰੱਖਿਆ ਹੋਇਆ ਹੈ ਜਿਸ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 214 ਦਰਜ ਕੀਤਾ ਹੈ।
ਦੋਸ਼ੀ ਰਾਜਵੀਰ ਸਿੰਘ ਉਰਫ ਵਿੱਕੀ ਨੂੰ ਹੈਬੋਵਾਲ ਥਾਣਾ ਰੋਡ ਲੁਧਿਆਣਾ ਤੋਂ ਮੋਟਰਸਾਈਕਲ ਡਿਸਕਵਰ ਨੰਬਰ ਸਣੇ ਕਾਬੂ ਕਰਕੇ ਉਸ ਪਾਸੋਂ 9 ਮੋਬਾਈਲ ਫੋਨ ਵੱਖ-ਵੱਖ ਮਾਰਕੇ ਦੇ ਬਰਾਮਦ ਕੀਤੇ ਗਏ ਹਨ ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: