ਲੁਧਿਆਣਾ ਢਾਬਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਅਮੋਦ ਕੁਮਾਰ ਪੁੱਤਰ ਬਬਨ ਸਿੰਘ ਵਾਸੀ ਗਲੀ ਨੰਬਰ 2, ਮੁਹੱਲਾ ਗਿਆਨ ਚੰਦ ਨਗਰ ਲੁਧਿਆਣਾ ਵੱਲੋਂ ਇਕ ਦਰਖਾਸਤ ਕੀਤੀ ਗਈ ਸੀ ਕਿ ਉਸ ਦੇ ਲੜਕੇ ਵਰੁਣ ਸਿੰਘ ਉਮਰ 14 ਸਾਲ ਅਤੇ ਲੜਕੀ ਅਰੁਨਾ ਸਿੰਘ ਉਮਰ 15 ਸਾਲ ਜੋ ਦਾਦੀ ਵੱਲੋਂ ਝਿੜਕਣ ਤੇ ਬਿਨਾਂ ਦੱਸੇ ਪੁੱਛੇ ਕਿਧਰੇ ਘਰੋਂ ਚਲੇ ਗਏ ਹਨ।
ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਤੇ ਉਨ੍ਹਾਂ ਪਾਸ ਚੱਲਦੇ ਮੋਬਾਇਲ ਫੋਨ ਦੀ ਲੋਕੇਸ਼ਨ ਹਾਸਲ ਕਰਕੇ ਉਕਤ ਬੱਚੇ ਅੰਬਾਲਾ ਰੇਲਵੇ ਸਟੇਸ਼ਨ ਪਾਸ ਬਣੀ ਪਾਰਕ ਤੋਂ ਸ ਸੁਖਵਿੰਦਰ ਸਿੰਘ ਸਮੇਤ ਮਹਿਲਾ ਸਿਪਾਹੀ ਰਣਬੀਰ ਕੌਰ ਰਾਹੀਂ ਬਰਾਮਦ ਕਰਵਾ ਕੇ ਦਰਖਾਸਤੀ ਅਮੋਦ ਕੁਮਾਰ ਦੇ ਹਵਾਲੇ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “























