ਲੁਧਿਆਣਾ ਦੇ ਨੌਜਵਾਨ ਨੇ ਦੇਸ਼ ਵਿਚ ਪੜ੍ਹਾਈ ਕਰਕੇ ਅਮਰੀਕਾ ਦੀ ਵੱਡੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ ਹੈ।ਇਸ ਵੱਡੀ ਪ੍ਰਾਪਤੀ ਤੋਂ ਬਾਅਦ ਸਹਿਜਪਾਲ ਦੀ ਫੋਟੋ ਕੰਪਨੀ ਨੇ ਨਿਊਯਾਰਕ ਦੇ ਟਾਈਮਸ ਸਕਵਾਇਰ ‘ਤੇ ਲਗਾਈ ਹੈ। ਸਹਿਜਪਾਲ ਦੀ ਤਸਵੀਰ ਟਾਈਮਸ ਸਕਵਾਇਰ ‘ਤੇ ਲੱਗਦੇ ਹੀ ਲੁਧਿਆਣਾ ਇੰਟਰਨੈੱਟ ਦੀ ਦੁਨੀਆ ‘ਚ ਛਾ ਗਿਆ।
ਲੁਧਿਆਣਾ ਦੇ ਗਿੱਲ ਰੋਡ ਦੇ ਰਹਿਣ ਵਾਲੇ ਸਹਿਜਪਾਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗੋ ਹੋਇਆ ਹੈ। ਸਹਿਜਪਾਲ ਸਿੰਘ ਅਮਰੀਕਾ ਦੇ ਮਲਟੀਨੈਸ਼ਨਲ ਇਨਵੈਸਟਮੈਂਟ ਬੈਂਕ ਮੋਰਗਨ ਸਟੇਨਲੀ ਦੇ ਟੈਕਨਾਲੋਜੀ ਐਨਾਲਿਸ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ। ਇਸ ਤੋਂ ਬਾਅਦ ਬੈਂਕ ਵੱਲੋਂ ਸਹਿਜਪਾਲ ਦੀ ਫੋਟੋ ਟਾਈਮਸ ਸਕਵਾਇਰ ‘ਤੇ ਲਗਾਈ ਗਈ ਹੈ।
22 ਸਾਲ ਦੇ ਸਹਿਜਪਾਲ ਨੇ ਦੱਸਿਆ ਕਿ ਉਸ ਨੇ ਥਾਪਰ ਯੂਨੀਵਰਸਿਟੀ ਤੋਂ ਬੀਟੈੱਕ ਕੰਪਿਊਟਰ ਸਾਇੰਸ ਕੀਤੀ ਹੈ। ਉਸ ਤੋਂਬਾਅਦ ਮੋਰਗਨ ਸਟੈਨਲੀ ਵਿਚ ਨੌਕਰੀ ਲਈ ਅਪਲਾਈ ਕੀਤਾ ਸੀ। ਯੂਐੱਸ ਦੇ ਟੈਕਨਾਲੋਜੀ ਐਨਾਲਿਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਕਈ ਇੰਟਰਵਿਊ ਹੁੰਦੇ ਹਨ। ਇਹ ਇਸ ਇੰਡਸਟਰੀ ਦਾ ਸਭ ਤੋਂ ਮੁਸ਼ਕਲ ਪ੍ਰੋਗਰਾਮ ਮੰਨਿਆ ਜਾੰਦਾ ਹੈ। ਇਸ ਵਿਚ 10 ਤੋਂ 12 ਟੈਸਟ ਹੁੰਦੇ ਹਨ ਜੋ ਕੰਪਿਊਟਰ ਸਾਇੰਸ ‘ਤੇ ਆਧਾਰਿਤ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸਹਿਜਪਾਲ ਨੇ ਦੱਸਿਆ ਕਿ ਉਸ ਨੂੰ ਕੋਰਸ ਕਰਨ ਤੋਂ ਪਹਿਲਾਂ ਪਤਾ ਸੀ ਕਿ ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਉਸ ਦੀ ਫੋਟੋ ਨਿਊਯਾਰਕ ਦੇ ਟਾਈਮਸ ਸਕਵਾਇਰ ‘ਤੇ ਲੱਗੇਗੀ। ਇਸ ਕੰਪਨੀ ਵਿਚ ਇਸ ਕੋਰਸ ਲਈ ਪਾਸ ਹੋਣ ਵਾਲੇ ਸਾਰੇ ਲੋਕਾਂ ਦੀ ਫੋਟੋ ਕੰਪਨੀ ਵੱਲੋਂ ਇਥੇ ਡਿਸਪੇਅ ਕੀਤੀ ਜਾਂਦੀ ਹੈ।