ਕਾਲੀਚਰਨ ਮਹਾਰਾਜ ਤੋਂ ਬਾਅਦ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿੰਹਾਨੰਦ ਨੇ ਮਹਾਤਮਾ ਗਾਂਧੀ ‘ਤੇ ਦਿੱਤਾ ਵਿਵਾਦਿਤ ਬਿਆਨ ਦਿੱਤਾ ਹੈ। ਯਤੀ ਨਰਸਿੰਹਾਨੰਦ ਨੇ ਗਾਂਧੀ ਜੀ ਨੂੰ ਗੰਦਗੀ ਦੱਸਿਆ। ਉਨ੍ਹਾਂ ਹਰਿਦੁਆਰ ਤੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਤੈਅ ਕੀਤਾ ਸੀ ਕਿ ਗਾਂਧੀ ਬਾਰੇ ਨਹੀਂ ਬੋਲਾਂਗੇ ਪਰ ਅੱਜ ਮਜਬੂਰੀ ਹੈ।
ਗਾਂਧੀ ਨਾਂ ਦੀ ਗੰਦਗੀ ਕਾਰਨ ਕਾਲੀਚਰਨ ਮਹਾਰਾਜ ਨੂੰ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਦਾ ਮਾਂ ਕਾਲੀ ਤੇ ਮਹਾਦੇਵ ਸਮੂਲ ਨਾਸ਼ ਕਰਨਗੇ। ਨਰਸਿੰਹਾਨੰਦ ਗਿਰੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਬਹੁਤ ਹੀ ਬੇਸ਼ਰਮੀ ਭਰਿਆ ਕੰਮ ਕੀਤਾ ਹੀ। ਯਤੀ ਨਰਸਿੰਹਾਨੰਦ ਗਾਜ਼ੀਆਬਾਦ ਦੇ ਡਾਸਨਾ ਦੇਵੀ ਮੰਦਰ ਦੇ ਮਹੰਤ ਹਨ। ਨਰਸਿੰਹਾਨੰਦ ਗਿਰੀ ਨੇ ਕਿਹਾ ਕਿ ਗਾਂਧੀ ਬਾਰੇ ਕਾਲੀਚਰਨ ਮਹਾਰਾਜ ਨੇ ਜੋ ਕਿਹਾ ਅਸੀਂ ਉਸ ਨਾਲ ਸੌ ਫੀਸਦੀ ਸਹਿਮਤ ਹਾਂ। ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਉਨ੍ਹਾਂ ਦੀ ਜ਼ਮਾਨਤ ਹੋਵੇਗੀ ਅਤੇ ਉਹ ਬਾਹਰ ਆਜਾਣਗੇ ਪਰ ਜੇਕਰ ਉਨ੍ਹਾਂ ਦੀ ਜ਼ਮਾਨਤ ਵਿਚ ਦੇਰੀ ਹੋਈ ਤਾਂ ਅਸੀਂ ਲੋਕ ਉਥੇ ਜਾ ਕੇ ਉਨ੍ਹਾਂ ਲਈ ਸੰਘਰਸ਼ ਕਰਾਂਗੇ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਜਾ ਕੇ ਮਰਨ ਵਰਤ ਰੱਖਾਂਗੇ। ਉਨ੍ਹਾਂ ਕਿਹਾ ਕਿ ਮੈਂ ਸਾਰੇ ਸੰਤਾਂ, ਭਗਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਲੀਚਰਨ ਮਹਾਰਾਜ ਦਾ ਸਾਥ ਦਿਓ। ਹਰ ਉਸ ਵਿਅਕਤੀ ਦਾ ਸਾਥ ਦਿਓ ਜੋ ਧਰਮ ਲਈ ਲੜ ਰਿਹਾ ਹੈ।ਨਰਸਿੰਹਾਨੰਦ ਗਿਰੀ ਗਾਜ਼ੀਆਬਾਦ ਦੇ ਰਹਿਣ ਵਾਲੇ ਹਨ। ਉਹ ਡਾਸਨਾ ਦੇਵੀ ਮੰਦਰ ਦੇ ਪੀਠਾਧੀਸ਼ਵਰ ਹਨ। ਹੁਣੇ ਜਿਹੇ ਉਨ੍ਹਾਂ ਨੂੰ ਜੂਨਾ ਅਖਾੜੇ ਦਾ ਮਹਾਮੰਡਲੇਸ਼ਵਰ ਬਣਾਇਆ ਗਿਆ ਹੈ। 17 ਤੋਂ 19 ਦਸੰਬਰ ਤੱਕ ਹਰਿਦੁਆਰ ਵਿਚ ਚੱਲੇ ਧਰਮ ਸੰਸਦ ਵਿਚ ਵੀ ਉਹ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸੁਪਰੀਮ ਕੋਰਟ ਵਿਚ ਦੇਸ਼ ਦੇ ਮੰਨੇ-ਪ੍ਰਮੰਨੇ 76 ਵਕੀਲਾਂ ਨੇ ਜਿਹੜੇ 9 ਸਾਧੂ ਸੰਤਾਂ ਖਿਲਾਫ ਹੇਟ ਸਪੀਚ ਦੀ ਚਿੱਠੀ ਲਿਖੀ ਹੈ, ਉਨ੍ਹਾਂ ‘ਚ ਨਰਸਿੰਹਾਨੰਦ ਗਿਰੀ ਦਾ ਵੀ ਨਾਂ ਹੈ। ਉਹ ਅਕਸਰ ਵਿਵਾਦਿਤ ਬੋਲ ਜ਼ਰੀਏ ਚਰਚਾਵਾਂ ‘ਚ ਰਹਿੰਦੇ ਹਨ। ਇਸ ਕਾਰਨ ਉਨ੍ਹਾਂ ਨੇ ਕਈ ਵਾਰ ਮੁਕੱਦਮੇ ਵੀ ਦਰਜ ਹੋਏ ਹਨ। ਗਾਜ਼ੀਆਬਾਦ ਪੁਲਿਸ ਨੇ ਹੁਣ ਜਿਹੇ ਉਨ੍ਹਾਂ ‘ਤੇ ਗੁੰਡਾ ਐਕਟ ਲਗਾਉਣ ਦੀ ਤਿਆਰੀ ਕੀਤੀ ਸੀ। ਹਾਲਾਂਕਿ ਪ੍ਰਸ਼ਾਸਨ ਨੇ ਇਹ ਫਾਈਲ ਵਾਪਸ ਕਰ ਦਿੱਤੀ ਸੀ।