ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਪਹਿਲਾਵਨਾਂ ਦਾ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ 15ਵੇਂ ਦਿਨ ਵੀ ਜਾਰੀ ਹੈ। ਅੱਜ ਜੰਤਰ-ਮੰਤਰ ‘ਤੇ ਮਹਾਪੰਚਾਇਤ ਹੋਵੇਗੀ ਜਿਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਖਾਪਾਂ ਪਹੁੰਚਣਗੀਆਂ। ਇਸ ਲਈ ਟਿਕਰੀ ਬਾਰਡਰ ‘ਤੇ ਪੰਜਾਬ ਦੀ ਮਹਿਲਾ ਕਿਸਾਨ ਦਿੱਲੀ ਪੁਲਿਸ ਵੱਲੋਂ ਰੋਕਣ ‘ਤੇ ਵੀ ਨਹੀਂ ਰੁਕੀਆਂ । ਮਹਿਲਾ ਬੈਰੀਕੇਟਿੰਗ ਹਟਾ ਕੇ ਦਿੱਲੀ ਰਵਾਨਾ ਹੋਈਆਂ।
ਇਸ ਤੋਂ ਪਹਿਲਾਂ ਬ੍ਰਿਜਭੂਸ਼ਣ ਨੇ ਕਿਹਾ ਕਿ ਮੈਂ ਤੁਹਾਨੂੰ ਦਿੱਲੀ ਆਉਣ ਤੋਂ ਨਹੀਂ ਰੋਕ ਰਿਹਾ ਪਰ ਜਿਸ ਦਿ ਨਦਿੱਲੀ ਪੁਲਿਸ ਦੀ ਜਾੰਚ ਪੂਰੀ ਹੋਵੇਗੀ ਤੇ ਜੇਕਰ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਂ ਖੁਦ ਸਾਰਿਆਂ ਦੇ ਵਿਚ ਆਵਾਂਗਾ। ਤੁਸੀਂ ਸਾਰੇ ਜੁੱਤੇ ਮਾਰ-ਮਾਰ ਕੇ ਮੇਰੀ ਹੱਤਿਆ ਕਰ ਦੇਣਾ।
ਕਿਸਾਨ ਆਗੂ ਟਿਕੈਤ ਨੇ ਸਪੱਸ਼ਟ ਕੀਤਾ ਕਿ ਅਸੀਂ ਸ਼ਾਂਤੀਪੂਰਵਕ ਆਪਣਾ ਮਹਾਪੰਚਾਇਤ ਕਰਾਂਗੇ। ਦਿੱਲੀ ਪੁਲਿਸ ਕਿਸੇ ਵੀ ਸੂਰਤ ਵਿਚ ਕਿਸਾਨਾਂ ਨੂੰ ਨਾ ਰੋਕੇ। ਜੇਕਰ ਪੁਲਿਸ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਗਈ ਤਾਂ ਉਸੇ ਥਾਣੇ ਵਿਚ ਮਹਾਪੰਚਾਇਤ ਹੋਵੇਗੀ।
ਖਾਪ ਪ੍ਰਤੀਨਿਧਾਂ ਨੇ ਦੋਸ਼ ਲਗਾਇਆ ਕਿ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਮਹਿਲਾ ਖਿਡਾਰੀਆਂ ਨਾਲ ਮਨਮਾਨੀ ਕਰਦੇ ਹਨ। ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਵਿਚ ਗੋਲਡ ਜਿੱਤਣ ਵਾਲੀ ਵਿਨੇਸ਼ ਫੋਗਾਟ, ਕੁਸ਼ਤੀ ਖਿਡਾਰੀ ਸਾਕਸ਼ੀ ਮਲਿਕ ਤੇ ਹੋਰ ਮਹਿਲਾ ਖਿਡਾਰੀਆਂ ਨੇ ਫੈਡਰੇਸ਼ਨ ਪ੍ਰਧਾਨ ‘ਤੇ ਗੰਭੀਰ ਦੋਸ਼ ਲਗਾਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਬਜਰੰਗ ਦਲ ਨੇ ਖੜਗੇ ਨੂੰ ਭੇਜਿਆ ਮਾਨਹਾਨੀ ਦਾ ਨੋਟਿਸ, 110 ਕਰੋੜ ਰੁਪਏ ਦੀ ਕੀਤੀ ਮੰਗ
ਪੰਚਾਇਤ ਵਿਚ ਖਾਪ ਪ੍ਰਤੀਨਿਧੀਆਂ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨਾਂ ਦੀ ਪੰਚਾਇਤ ਤੇ ਬਾਅਦ ਵਿਚ ਆਨਲਾਈਨ ਬੈਠਕ ਕੀਤੀ ਗਈ ਜਿਸ ਵਿਚ ਦੱਸਿਆ ਗਿਆ ਕਿ ਹਰਿਆਣਾ, ਪੰਜਾਬ ਤੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ 8 ਮਈ ਨੂੰ ਜੰਤਰ-ਮੰਤਰ ਲਈ ਕੂਚ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: