ਬਿਹਾਰ ਦੇ ਖਗੜੀਆ ਵਿਚ ਰੇਲਵੇ ਬ੍ਰਿਜ ‘ਤੇ ਰੀਲਸ ਬਣਾ ਰਹੇ 2 ਦੋਸਤਾਂ ਦੀ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ 2 ਦੀ ਮੌਤ ਹੋ ਗਈ। ਤੀਜੇ ਦੋਸਤ ਨੇ ਰੇਲਵੇ ਬ੍ਰਿਜ ਵਿਚ ਸੁੱਕੀ ਨਦੀ ਵਿਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਲਾਂਕਿ ਉਹ ਗੰਭੀਰ ਜ਼ਖਮੀ ਹੈ। ਹਾਦਸਾ 1 ਜਨਵਰੀ ਨੂੰ ਵਾਪਰਿਆ। ਤਿੰਨਾਂ ਦੀ ਉਮਰ 16 ਤੋਂ 19 ਦੇ ਵਿਚ ਹੈ। ਹਾਦਸੇ ਵਿਚ ਜ਼ਖਮੀ ਅਮਨ ਨੇ ਦੱਸਿਆ ਕਿ ਮੈਂ, ਸੋਨੂੰ ਤੇ ਨਿਤਿਸ਼ ਨਵੇਂ ਸਾਲ ‘ਤੇ ਧਮਾਰਾ ਘਾਟ ਸਟੇਸ਼ਨ ਕੋਲ ਮਾਂ ਕਾਤਯਾਨੀ ਮੰਦਰ ਵਿਚ ਜਾ ਰਹੇ ਸਨ। ਮੇਨ ਸੜਕ ‘ਤੇ ਭੀੜ ਸੀ। ਇਸ ਲਈ ਅਸੀਂ ਸ਼ਾਰਟਕੱਟ ਅਪਣਾਇਆ ਤੇ ਰੇਲਵੇ ਪੁਲ ਤੋਂ ਮੰਦਰ ਜਾਣ ਲੱਗੇ। ਇਸੇ ਦੌਰਾਨ ਸੋਨੂੰ ਤੇ ਨਿਤਿਸ਼ ਰੀਲਸ ਬਣਾਉਣ ਲੱਗੇ।
ਇਸ ਵਿਚੋਂ 3 ਰੀਲਸ ਨੂੰ ਇਸ ਗਾਣੇ ਨਾਲ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ। ‘2022 ‘ਚ ਔਕਾਤ ਦਿਖਾਉਣ ਵਾਲੇ 2023 ‘ਚ ਬਚ ਕੇ ਰਹਿਣ।’ ਲਗਭਗ 15 ਮਿੰਟ ਬਾਅਦ ਫਿਰ ਤੋਂ ਰੀਲਸ ਬਣਾਉਣ ਲੱਗੇ। ਉਦੋਂ ਉਸੇ ਟਰੈਕ ‘ਤੇ ਦੂਜੇ ਪਾਸਿਓਂ ਟ੍ਰੇਨ ਆ ਗਈ। ਧੁੰਦ ਕਾਰਨ ਟ੍ਰੇਨ ਦਿਖ ਨਹੀਂ ਸਕੀ। ਟ੍ਰੇਨ ਸੋਨੂੰ ਤੇ ਨਿਤਿਸ਼ ਨੂੰ ਉਡਾਉਂਦੇ ਹੋਏ ਨਿਕਲ ਗਈ। ਮੈਂ ਕੁਝ ਦੂਰ ਸੀ। ਟ੍ਰੇਨ ਦੇਖਦੇ ਹੀ ਪੁਲ ਤੋਂ ਛਾਲ ਮਾਰ ਦਿੱਤੀ।
ਸੋਨੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਮਾਂ ਦੀ ਤਬੀਅਤ ਵਿਗੜ ਗਈ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਨਿਤੀਸ਼ ਤੇ ਸੋਨੂੰ ਜਾਨਕੀ ਐਕਸਪ੍ਰੈਸ ਦੀ ਚਪੇਟ ਵਿਚ ਆ ਗਏ।
ਨਿਤਿਸ਼ ਦੇ ਇੰਸਟਾਗ੍ਰਾਮ ‘ਤੇ ਤਿੰਨਾਂ ਦੀ ਪਹਿਲਾਂ ਬਣਾਈਆਂ ਗਈਆਂ ਕਈ ਰੀਲਸ ਮਿਲੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਰੀਲਸ ਰੇਲਵੇ ਟਰੈਕ ਜਾਂ ਰੇਲਵੇ ਪੁਲ ਦੇ ਹੇਠਾਂ ਬਣਾਈਆਂ ਗਈਆਂ ਹਨ। ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: