‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਪੱਛਮੀ ਬੰਗਾਲ ਵਿਚ ਫਿਲਮ ‘ਤੇ ਲੱਗੇ ਬੈਨ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕਰਨ ਲਈ ਤਿਆਰ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਨਫਰਤ ਤੇ ਹਿੰਸਾ ਦੀ ਕਿਸੇ ਵੀ ਘਟਨਾ’ ਤੋਂ ਬਚਣ ਲਈ ਸੂਬੇ ਵਿਚ ਵਿਵਾਦਗ੍ਰਸਤ ਫਿਲਮ ‘ਦਿ ਕੇਰਲਾ ਸਟੋਰੀ’ ਦੇ ਪ੍ਰਦਰਸ਼ਨ ‘ਤੇ ਤਤਕਾਲ ਪ੍ਰਤੀਬੰਧ ਲਗਾਉਣ ਦਾ ਹੁਕਮ ਦਿੱਤਾ ਸੀ।
ਇਸ ਦੇ ਨਾਲ ਹੀ ਪੱਛਮੀ ਬੰਗਾਲ ਫਿਲਮ ‘ਤੇ ਰੋਕ ਲਗਾਉਣ ਵਾਲਾ ਪਹਿਲਾ ਸੂਬਾ ਬਣ ਗਿਆ। ਇਸ ਦੇ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਦੀ ਸਮਝ ਤੋਂ ਪਰੇ ਸੀ। ਕੀ ਤ੍ਰਿਣਮੂਲ ਕਾਂਗਰਸ ਮੁਖੀ ਦੀ ਹਮਦਰਦੀ ਅੱਤਵਾਦੀ ਸੰਗਠਨਾਂ ਦੇ ਨਾਲ ਹੈ ਤੇ ਕੇਰਲ ਦੀਆਂ ਮਾਸੂਮ ਲੜਕੀਆਂ ਦੇ ਨਾਲ ਨਹੀਂ ਹੈ। ਠਾਕੁਰ ਨੇ ਦਿੱਲੀ ਦੇ ਇਕ ਸਿਨੇਮਾ ਹਾਲ ਵਿਚ ਫਿਲਮ ਵੀ ਦੇਖੀ।
ਫਿਲਮ ਦੇ ਨਿਰਮਾਤਾ ਵਿਪੁਲ ਸ਼ਾਹ ਨੇ ਕਿਹਾ ਕਿ ਉਹ ਟੀਐੱਮਸੀ ਸਰਕਾਰ ਵੱਲੋਂ ਲਗਾਈ ਗਈ ਰੋਕ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਪੱਛਮੀ ਬੰਗਾਲ ਸਰਕਾਰ ਨੇ ਕਿਹਾ ਕਿ ‘ਨਫਰਤ ਤੇ ਹਿੰਸਾ ਦੀ ਕਿਸੇ ਵੀ ਘਟਨਾ ਤੋਂ ਬਚਣ ਤੇ ਸੂਬੇ ਵਿਚ ਸ਼ਾਂਤੀ ਬਣਾਏ ਰੱਖਣ ਲਈ ਮੁੱਖ ਮੰਤਰੀ ਨੇ ‘ਦਿ ਕੇਰਲਾ ਸਟੋਰੀ’ ਦੇ ਪ੍ਰਦਰਸ਼ਨ ‘ਤੇ ਤਤਕਾਲ ਰੋਕ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਰੋਕ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਸਿਨੇਮਾ ਹਾਲ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿੰਗਾਪੁਰ ‘ਚ ਭਾਰਤੀ ਮੂਲ ਦੇ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ, ਸੜਕ ਦੁਰਘਟਨਾ ਤਹਿਤ ਹੋਇਆ ਸੀ ਮਾਮਲਾ ਦਰਜ
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ‘ਦਿ ਕਸ਼ਮੀਰ ਫਾਈਲਸ’ ਸਮਾਜ ਦੇ ਇਕ ਵਰਗ ਨੂੰ ਅਪਮਾਨਿਤ ਕਰਨ ਲਈ ਬਣਾਈ ਗਈ ਜਦੋਂ ਕਿ ‘ਦਿ ਕੇਰਲ ਸਟੋਰੀ’ ਇਕ ਵਿਗੜੀ ਫਿਲਮ ਹੈ ਜਿਸਦਾ ਉਦੇਸ਼ ਦੱਖਣੀ ਰਾਜ ਨੂੰ ਬਦਨਾਮ ਕਰਨਾ ਹੈ। ਜ਼ਿਕਰਯੋਗ ਹੈ ਕਿ ‘ਦਿ ਕੇਰਲਾ ਸਟੋਰੀ’ ਵਿਚ ਤਿੰਨ ਮਹਿਲਾਵਾਂ ਦੀ ਆਪਬੀਤੀ ਦਿਖਆਈ ਗਈ ਹੈ ਜਿਨ੍ਹਾਂ ਨੂੰ ਵਿਆਹ ਦੇ ਬਾਅਦ ਇਸਲਾਮ ਕਬੂਲ ਕਰਨ ਦੇ ਬਾਅਦ ISIS ਕੈਂਪਾਂ ਵਿਚ ਮਨੁੱਖੀ ਤਸਕਰੀ ਕਰਕੇ ਲਿਜਾਇਆ ਜਾਂਦਾ ਹੈ। ਫਿਲਮ ਵਿਚ ਅਦਾ ਸ਼ਰਮਾ ਯੋਗਿਤਾ ਬਿਹਾਨੀ, ਸਿੱਧੀ ਇਡਨਾਨੀ ਤੇ ਸੋਨੀਆ ਬਲਾਨੀ ਮੁੱਖ ਭੂਮਿਕਾਵਾਂ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: