ਸਪੈਸ਼ਲ ਟਾਸਕ ਫੋਰਸ ਨੇ ਲੋਪੋਕੇ ਥਾਣਾ ਖੇਤਰ ਦੇ ਪਿੰਡ ਚੱਕ ਮਿਸ਼ਰੀ ਖਾਂ ਦੇ ਰਹਿਣ ਵਾਲੇ ਇਕ ਤਸਕਰ ਨੂੰ ਕਾਬੂ ਕੀਤਾ ਹੈ ਜੋ ਲੰਬੇ ਸਮੇਂ ਤੋਂ ਆਪਣਾ ਡ੍ਰੋਨ ਬਣਾ ਕੇ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੀ। ਮੁਲਜ਼ਮ ਲਖਬੀਰ ਸਿੰਘ ਉਰਫ ਲੱਖਾ ਦੇ ਕਬਜ਼ੇ ਤੋਂ ਰਿਮੋਟ ਸੰਚਾਲਿਤ ਇਕ ਚੀਨ ਨਿਰਮਿਤ ਡ੍ਰੋਨ, ਇਕ ਕਿਲੋ 600 ਗ੍ਰਾਮ ਹੈਰੋਇਨ, ਇਕ 32 ਬੋਰ ਦੀ ਪਿਸਤੌਲ, ਇਕ 315 ਬੋਰ ਦੀ ਰਾਈਫਲ, ਇਕ ਟੈਬ ਤੇ ਕਾਰ ਬਰਾਮਦ ਹੋਈ ਹੈ। ਇਹ ਜਾਣਕਾਰੀ ਲੁਧਿਆਣਾ ਦੇ ਡੀਆਈਜੀ ਤੇ ਅੰਮ੍ਰਿਤਸਰ ਐੱਸਟੀਐੱਫ ਦੇ ਕਾਰਜਕਾਰੀ ਏਆਈਜੀ ਸਨੇਹਦੀਪ ਸ਼ਰਮਾ ਤੇ ਡੀਐੱਸਪੀ ਵਵਿੰਦਰ ਮਹਾਜਨ ਨੇ ਦਿੱਤੀ। ਇਸ ਮੌਕੇ ‘ਤੇ ਐੱਸਟੀਐੱਫ ਦੇ ਡੀਐੱਸਪੀ ਸਿਕੰਦਰ ਸਿੰਘ ਵੀ ਮੌਜੂਦ ਰਹੇ।
ਐੱਸਟੀਐੱਫ ਨੂੰ ਇਸ ਖਾਸ ਆਪ੍ਰੇਸ਼ਨ ਵਿਚ ਸਫਲਤਾ 6 ਮਹੀਨੇ ਬਾਅਦ ਮਿਲੀ। ਮੁਲਜ਼ਮ ਤਸਕਰ ਮੂਲਾ ਖਾਨ ਵਾਸੀ ਇਸਲਾਮਾਬਾਦ ਤੋਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ। ਡੀਐੱਸਪੀ ਵਵਿੰਦਰ ਮਹਾਜਨ ਦੀ ਅਗਵਾਈ ਵਿਚ ਸਵੇਰੇ ਚੱਕ ਮਿਸ਼ਰੀ ਖਾਂ ਪਿੰਡ ਵਿਚ ਤਸਕਰ ਲੱਖਾ ਦੇ ਘਰ ਵਿਚ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਹੈ। ਏਆਈਜੀ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈ ਕੇ ਉਸ ਦੇ ਹੋਰ ਸੰਪਰਕਾਂ ਬਾਰੇ ਪਤਾ ਲਗਾਇਆ ਜਾਵੇਗਾ। ਉਸ ਦੇ ਕਬਜ਼ੇ ਤੋਂ ਬਰਾਮਦ ਟੈਬ ਦੀ ਫੋਰੈਂਸਿੰਕ ਜਾਂਚ ਕਰਕੇ ਉਸ ਦੇ ਡਾਟੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : UPSC ਸਿਵਲ ਸਰਵਿਸ ਦਾ ਰਿਜ਼ਲਟ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟੌਪ
ਲਖਬੀਰ ਸਿੰਘ 16 ਮਈ 2022 ਵਿਚ STF ਦੇ ਮੋਹਾਲੀ ਥਾਣੇ ਵਿਚ ਐੱਨਡੀਪੀਐੱਸ ਤੇ ਅਸਲਾ ਐਕਟ ਵਿਚ ਦਰਜ FIR ਵਿਚ ਲੋੜੀਂਦਾ ਹੈ। ਇਨ੍ਹਾਂ ਵਿਚੋਂ 9 ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 5 ਕਿਲੋ ਹੈਰੋਇਨ, ਦੋ ਪਾਕਿਸਤਾਨੀ ਸਿਮ ਬਰਾਮਦ ਕੀਤੇ ਗਏ ਸਨ। ਇਸ ਦੀ ਜਾਂਚ ਦੌਰਾਨ ਹੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦਾ ਖੁਲਾਸਾ ਹੋਇਆ ਸੀ। ਉਸ ਖਿਲਾਫ ਅਟਾਰੀ ਥਾਣੇ ਵਿਚ ਵੀ ਇਕ ਕੇਸ ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -: