ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਮਾਲਦੀਵ ਫਰਾਰ ਹੋਣ ਜਾਣ ਦਾ ਸਖਤ ਵਿਰੋਧ ਸ਼ੁਰੂ ਹੋਣ ਦੇ ਬਾਅਦ ਹੁਣ ਮਾਲਦੀਵ ਸਰਕਾਰ ਵੀ ਬੈਕਫੁੱਟ ‘ਤੇ ਆ ਗਈ ਹੈ। ਮਾਲਦੀਵ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਗੋਟਾਬਾਇਆ ਰਾਜਪਕਸ਼ੇ ਆਪਣੀ ਪਤਨੀ ਨਾਲ ਸਿਰਫ ‘ਟ੍ਰਾਂਜਿਟ’ ਲਈ ਮਾਲੇ ਪਹੁੰਚੇ ਹਨ ਅਗੇ ਦੀ ਯਾਤਰਾ ਲਈ ਉਹ ਕਿਸੇ ਹੋਰ ਦੇਸ਼ ਰਵਾਨਾ ਹੋ ਜਾਣਗੇ।
ਸ਼੍ਰੀਲੰਕਾ ਵਿਚ ਜਨਤਾ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਹੁਣ ਤਕ ਗੋਟਾਬਾਇਆ ਰਾਜਪਕਸ਼ੇ ਨੇ ਅਸਤੀਫੇ ਦਾ ਐਲਾਨ ਨਹੀਂ ਕੀਤਾ ਹੈ। ਜਨਤਾ ਨੇ ਸ਼੍ਰੀਲੰਕਾਈ ਰਾਸ਼ਟਰਪਤੀ ਨੂੰ ਦੁਪਹਿਰ 1 ਵਜੇ ਦਾ ਸਮਾਂ ਦਿੱਤਾ ਸੀ। ਸ਼੍ਰੀਲੰਕਾ ਵਿਚ ਖਰਾਬ ਹੁੰਦੇ ਹਾਲਾਤ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਮਾਲਦੀਵ ਦੇ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਗੋਟਾਬਾਇਆ ਰਾਜਪਕਸ਼ੇ ਕਿਸ ਦੇਸ਼ ਵਿਚ ਸ਼ਰਨ ਲੈਣ ਜਾ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਗੋਟਾਬਾਇਆ ਰਾਜਪਕਸ਼ੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਭਾਰਤ ਨੇ ਵੀ ਇਸ ਗੱਲ ਦਾ ਪੁਰਜ਼ੋਰ ਖੰਡਨਾ ਕੀਤਾ ਹੈ ਕਿ ਉਸ ਨੇ ਗੋਟਾਬਾਇਆ ਨੂੰ ਦੇਸ਼ ਛੱਡ ਕੇ ਭੱਜਣ ਵਿਚ ਮਦਦ ਕੀਤੀ ਹੈ। ਭਾਰਤ ਨੇ ਗੋਟਾਬਾਇਆ ਰਾਜਪਕਸ਼ੇ ਨੂੰ ਦੇਸ਼ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਸਬੰਧੀ ਖਬਰਾਂ ਨੂੰ ਨਿਰਾਧਾਰ ਕਰਾਰ ਦਿੱਤਾ ਹੈ। ਸ਼੍ਰੀਲੰਕਾ ਵਿਚ ਭਾਰਤ ਉੱਚ ਕਮਿਸ਼ਨ ਨੇ ਟਵਿੱਟਰ ‘ਤੇ ਸਪੱਸ਼ਟੀਕਰਨ ਦਿੱਤਾ ਤੇ ਕਈ ਮੀਡੀਆ ਆਊਟਲੈਟਸ ਵੱਲੋਂ ਕੀਤੇ ਜਾ ਰਹੇ ਅਜਿਹੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਭਾਰਤੀ ਉਚ ਕਮਿਸ਼ਨ ਨੇ ਇਹ ਵੀ ਭਰੋਸਾ ਦਿੱਤਾ ਕਿ ਭਾਰਤ ਸੰਕਟਗ੍ਰਸਤ ਦੀਪ ਰਾਸ਼ਟਰ ਦੇ ਲੋਕਾਂ ਨਾਲ ਖੜ੍ਹਾ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਗੋਟਾਬਾਇਆ ਨੇ ਆਪਣੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਵਾਯੂ ਸੈਨਾ ਦੇ ਜਹਾਜ਼ ਦਾ ਇਸਤੇਮਾਲ ਕੀਤਾ। ਇਸ ਲਈ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਤੋਂ ਇਜਾਜ਼ਤ ਮਿਲੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਸ ਵਿਚ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘ ਨੇ ਅਸਤੀਫਾ ਨਾ ਦਿੱਤਾ ਤਾਂ ਉਹ ਦੋਵਾਂ ਖਿਲਾਫ ਕਾਨੂੰਨੀ ਲੜਾਈ ਲੜਨਗੇ। ਇਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸੰਸਦ ਤੇ ਪੀਐੱਮ ਰਾਨਿਲ ਦੇ ਘਰ ਤੱਕ ਪਹੁੰਚ ਗਏ ਹਨ।