ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ ਹੈ। ਸਭ ਤੋਂ ਪਹਿਲਾਂ ਨੋਮੀਨੇਸ਼ਨ ਸ਼ਸ਼ੀ ਥਰੂਰ ਨੇ ਭਰਿਆ। ਇਸ ਦੇ ਬਾਅਦ ਮੱਲਿਕਾਰੁਜਨ ਖੜਗੇ ਨੇ ਵੀ ਨੋਮੀਨੇਸ਼ਨ ਫਾਈਲ ਕੀਤਾ। ਖੜਗੇ ਨਾਲ ਪਾਰਟੀ ਦੇ 30 ਵੱਡੇ ਨੇਤਾ ਮੌਜੂਦ ਰਹੇ। ਇਸ ਤੋਂ ਇਲਾਵਾ ਝਾਰਖੰਡ ਕਾਂਗਰਸੀ ਲੀਡਰ ਕੇ. ਐੱਨ. ਤ੍ਰਿਪਾਠੀ ਨੇ ਵੀ ਨਾਮਜ਼ਦਗੀ ਭਰੀ।
ਕਾਂਗਰਸ ਵਿਚ ਬਦਲਾਅ ਦੀ ਵਕਾਲਤ ਕਰਨ ਵਾਲੇ ਜੀ-23 ਸਮੂਹ ਦੇ ਨੇਤਾ ਆਨੰਦ ਸ਼ਰਮਾ ਤੇ ਮਨੀਸ਼ ਤਿਵਾੜੀ ਵੀ ਖੜਗੇ ਦੇ ਪ੍ਰਸਤਾਵਕਾਂ ਵਿਚ ਸ਼ਾਮਲ ਸਨ। ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਆਨੰਦ ਸ਼ਰਮਾ ਨੂੰ ਸਮਰਥਨ ਕਰਨਗੇ।
ਏਕੇ ਐਂਟਨੀ ਅਸ਼ੋਕ ਗਹਿਲੋਤ, ਅੰਬਿਕਾ ਸੋਨੀ, ਮੁਕੁਲ ਵਾਸਨਿਕ, ਆਨੰਦ ਸ਼ਰਮਾ,ਅਭਿਸ਼ੇਕ ਮਨੂ ਸਿੰਘਵੀ, ਅਜੇ ਮਾਕਨ, ਭੁਪਿੰਦਰ ਹੁੰਡਾ, ਦਿਗਵਿਜੇ ਸਿੰਘ, ਤਾਰਿਕ ਅਨਵਰ, ਸਲਮਾਨ ਖੁਰਸ਼ੀਦ, ਅਖਿਲੇਸ਼ ਪ੍ਰਸਾਦ ਸਿੰਘ, ਦੀਪੇਂਦਰ ਹੁੱਡਾ, ਨਾਰਾਇਣ ਸਾਮੀ, ਵੀ ਵਥਿਲਿੰਗਮ, ਪ੍ਰਮੋਦ ਤਿਵਾੜੀ, ਪੀ. ਐੱਲ ਪੁਨੀਆ, ਅਵਿਨਾਸ਼ ਪਾਂਡੇ, ਰਾਜੀਵ ਸ਼ੁਕਲਾ, ਨਾਸਿਰ ਹੁਸੈਨ, ਮਨੀਸ਼ ਤਿਵਾੜੀ, ਰਘੁਵੀਰ ਸਿੰਘ ਮੀਣਾ, ਧੀਰਜ ਪ੍ਰਸਾਦ ਸਾਹੂ, ਪ੍ਰਿਥਵੀ ਰਾਜ ਚੌਹਾਨ, ਕਮਲੇਸ਼ਵਰ ਪਟੇਲ ਮੂਲਚੰਦ ਮੀਣਾ, ਡਾ. ਗੁੰਜਨ ਸੰਜੇ ਕਪੂਰ ਤੇ ਵਿਨੀਤ ਪੁਨੀਆ 30 ਨੇਤਾ ਖੜਕੇ ਦੇ ਪ੍ਰਸਤਾਵਕ ਬਣੇ।
ਦਿਗਵਿਜੇ ਸਿੰਘ ਨੇ ਖੜਗੇ ਦੇ ਨਾਂ ਪ੍ਰਧਾਨ ਅਹੁਦੇ ਲਈ ਸਾਹਮਣੇ ਆਉਣ ਦੇ ਬਾਅਦ ਚੋਣ ਨਾ ਲੜਨ ਦਾ ਫੈਸਲਾ ਕੀਤਾ। ਖੜਕੇ ਨੂੰ ਮਿਲਣ ਵੀ ਪਹੁੰਚੇ। ਇਸ ਮੁਲਾਕਾਤ ਦੇ ਬਾਅਦ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ। ਦੱਸ ਦੇਈਏ ਕਿ ਕਾਂਗਰਸ ਚੋਣ ਦੀ ਪ੍ਰਕਿਰਿਆ 17 ਅਕਤੂਬਰ ਨੂੰ ਹੋਵੇਗੀ ਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: