ਪੰਜਾਬ ਵਿਚ ਕਾਂਗਰਸ ਦੀ ਕਰਾਰੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜ਼ਿੰਮੇਵਾਰ ਹਨ। ਉਨ੍ਹਾਂ ਦੀ ਇੱਕ-ਦੂਜੇ ਦੇ ਵਿਰੋਧੀ ਬਿਆਨਬਾਜ਼ੀ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਭਰੋਸਾ ਟੁੱਟਿਆ। ਜੇਕਰ ਤਿੰਨੋਂ ਮਿਲ ਕੇ ਚੱਲਦੇ ਤਾਂ ਕਾਂਗਰਸ ਨੂੰ ਚੋਣ ਵਿਚ ਫਾਇਦਾ ਹੁੰਦਾ। ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਨ ਨੂੰ ਸਹੀ ਕਦਮ ਚੁੱਕਣੇ ਹੋਣਗੇ। ਅੱਜ ਮਾਲਵਾ ਦੀਆਂ 69 ਸੀਟਾਂ ਦੇ ਉਮੀਦਵਾਰਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈ। ਕੱਲ੍ਹ ਦੁਆਬਾ ਤੇ ਮਾਝਾ ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਸਾਬਕਾ ਮੰਤਰੀ ਕਾਕਾ ਰਣਦੀਪ ਨੇ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੱਕ-ਦੂਜੇ ਖਿਲਾਫ ਰੁਖ਼ ਦੀ ਵਜ੍ਹਾ ਨਾਲ ਇਹ ਹਾਰ ਹੋਈ। ਇਸ ਵਿਚ ਚੰਨੀ, ਨਵਜੋਤ ਸਿੱਧੂ, ਸੁਨੀਲ ਜਾਖੜ ਤੇ ਅੰਬਿਕਾ ਸੋਨੀ ਸ਼ਾਮਲ ਹਨ। ਇਨ੍ਹਾਂ ਦੀ ਵੱਖ ਆਵਾਜ਼ ਨਾਲ ਲੋਕਾਂ ਨੂੰ ਠੇਸ ਪੁੱਜੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ 3 ਮਹੀਨੇ ਪਹਿਲਾਂ ਹਟਾਉਣਾ ਕਾਂਗਰਸ ਨੂੰ ਭਾਰੀ ਪਿਆ। ਇਸ ਲਈ ਲੋਕ ਇਕ ਹੋ ਗਏ ਤੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਪਾਰਟੀ ਨੂੰ ਮੌਕਾ ਦੇ ਦਿੱਤਾ।
ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਿਸ ਦੇ ਮੁਖੀ ਵੱਖ-ਵੱਖ ਬਿਆਨ ਦਿੰਦੇ ਹੋਏ, ਉਸ ਦਾ ਕੀ ਬਣੇਗਾ? ਜਾਖੜ ਨੇ ਬਿਆਨ ਦਿੱਤਾ ਕਿ ਹਿੰਦੂ ਹੋਣ ਕਾਰਨ ਮੈਨੂੰ CM ਨਹੀਂ ਬਮਾਇਆ। ਇਸ ਨਾਲ ਸਾਰੇ ਹਿੰਦੂ ਕਾਂਗਰਸ ਦੇ ਉਲਟ ਹੋ ਗੇ। ਅਸੀਂ ਕੋੀ ਸ਼ਹਿਰੀ ਸੀਟ ਨਹੀਂ ਜਿੱਤੇ।
ਗੁਰਪ੍ਰੀਤ ਜੀਪੀ ਨੇ ਕਿਹਾ ਕਿ ਅਸੀਂ ਚਰਨਜੀਤ ਚੰਨੀ ਦੀ ਵਜ੍ਹਾ ਨਾਲ ਹਾਰੇ।ਸਿੱਧੂ ਨੇ ਵਧੀਆ ਲੜਾਈ ਲੜੀ। CM ਚੰਨੀ ਦੇ ਕੰਮਾਂ ‘ਤੇ ਅਮਨ ਨਹੀਂ ਹੋਇਆ। 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ, ਰੇਤ ਸਸਤਾ ਕਰਨ, ਪਲਾਟ ਦੇਣ ਅਤੇ ਲਾਲ ਲਕੀਰ ਵਾਲਿਆਂ ਨੂੰ ਜ਼ਮੀਨ ਦਾ ਮਾਲਕੀ ਹੱਕ ਦੇਣ ਦੇ ਕੰਮ ਪੂਰੇ ਨਹੀਂ ਹੋਏ। ਈਡੀ ਦੇ ਛਾਪੇ ਵਿਚ ਚੰਨੀ ਦੇ ਰਿਸ਼ਤੇਦਾਰ ਦੇ ਘਰ ਤੋਂ 10 ਕਰੋੜ ਫੜੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਵਿਚ ਸਿੱਧੂ ਤੇ ਚੰਨੀ ਖਿਲਾਫ ਜੰਮਕੇ ਆਵਾਜ਼ਾਂ ਉਠ ਰਹੀ ਹੈ।ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੱਧੂ ਨੇ ਹਾਰ ਲਈ ਚੰਨੀ ਨੂੰ ਜ਼ਿਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਚੰਨੀ ਦੇ ‘ਭਈਆ’ ਕਮੈਂਟ ਤੋਂ ਬਾਅਦ 30 ਹਜ਼ਾਰ ਪ੍ਰਵਾਸੀ ਵੋਟਰਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤੀ।
ਇਹ ਵੀ ਪੜ੍ਹੋ : ਫਾਜ਼ਿਲਕਾ: MLA ਬਣਦੇ ਹੀ ਸਾਵਨਾ ਨੇ ਨਾਜਾਇਜ਼ ਮਾਈਨਿੰਗ ‘ਤੇ ਮਾਰੀ ਰੇਡ, ਮੌਕੇ ਤੋਂ ਫੜਿਆ ਮੁਲਜ਼ਮ
ਸਿੱਧੂ ਨੇ ਚੰਨੀ ‘ਤੇ ਹਾਰ ਦੀ ਜ਼ਿੰਮੇਵਾਰੀ ਥੋਪੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਚੰਨੀ ਦੀ ਅਗਵਾਈ ਵਿਚ ਲੜਿਆ ਗਿਆ ਤਾਂ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਇਹ ਗੱਲ ਉਹ ਪਹਿਲਾਂ ਹੀ ਸਾਫ ਕਰ ਚੁੱਕੇ ਸਨ। ਸੂਤਰਾਂ ਦੀ ਮੰਨੀਏ ਤਾਂ ਜਦੋਂ ਚੰਨੀ ਨੂੰ CM ਚਿਹਰਾ ਬਣਾਇਆ ਗਿਆ ਤਾਂ ਸਿੱਧੂ ਨੇ ਚੋਣ ਵਿਚ ਹਾਰ ਜਿੱਤ ਦੇ ਨਤੀਜੇ ਤੋਂ ਪੱਲਾ ਝਾੜ ਲਿਆ ਸੀ।