ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ 2024 ਵਿਚ ਵਿਰੋਧੀ ਧਿਰ ਦੀ ਕਿਸੇ ਵੀ ਸਰਕਾਰ ਲਈ ਉਨ੍ਹਾਂ ਦੀ ਪਾਰਟੀ ਦੀ ਲੋੜ ਪਵੇਗੀ। ਨਾਲ ਹੀ ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੂੰ ਭਗਵਾ ਖੇਮੇ ਨੂੰ ਹਰਾਉਣ ਲਈ ਕਾਂਗਰਸ ਨਾਲ ਕੰਮ ਕਰਨ ਵਿਚ ਭਲਾਈ ਦਿਖਾਉਣੀ ਚਾਹੀਦੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਅਜੇ ਵੀ ਢਾਈ ਸਾਲ ਬਚੇ ਹਨ ਤੇ ਵਿਰੋਧੀ ਧਿਰਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਰਾਹੁਲ ਗਾਂਧੀ ਦੀ ਅਗਵਾਈ ਵਿਚ ਸਮਰੱਥਾ ਦੀ ਕਮੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਸਮੇਂ ਪਾਰਟੀ ਵਿਚ ਪ੍ਰਭਾਵੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਵਿਚ ਜ਼ਿਆਦਾਤਰ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਫਿਰ ਤੋਂ ਸੰਭਾਲਦੇ ਦੇਖਣਾ ਚਾਹੁਣਗੇ। ਰਾਹੁਲ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਥਰੂਰ ਨੇ ਕਿਹਾ ਕਿ ਅਜੇ ਢਾਈ ਸਾਲ ਦਾ ਸਮਾਂ ਬਾਕੀ ਹੈ, ਮੈਂ ਇਹ ਉਮੀਦ ਨਹੀਂ ਕਰਦਾ ਕਿ ਅਜੇ ਪੂਰੀ ਸਪੱਸ਼ਟਤਾ ਨਾਲ ਸਾਰੀਆਂ ਚੀਜ਼ਾਂ ਹੱਲ ਹੋ ਜਾਣਗੀਆਂ। ਇਸ ਵਿਚ ਸਮਾਂ ਲੱਗੇਗਾ। ਮਮਤਾ ਅਤੇ ਉਸ ਦੀ ਪਾਰਟੀ (ਟੀਐਮਸੀ) ਦੇ ਹਾਲ ਹੀ ਵਿੱਚ ਕਾਂਗਰਸ ‘ਤੇ “ਭਾਜਪਾ ਦਾ ਮੁਕਾਬਲਾ ਕਰਨ ਵਿੱਚ ਅਸਫਲ ਰਹਿਣ” ਦੇ ਹਮਲੇ ਬਾਰੇ ਪੁੱਛੇ ਜਾਣ ‘ਤੇ ਥਰੂਰ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਇੱਕ ਪ੍ਰਤੀਸ਼ਿਠਤ ਵਿਅਕਤੀ ਦੱਸਿਆ ਅਤੇ ਉਨ੍ਹਾਂ ਨੂੰ ਕਾਂਗਰਸ ਨਾਲ ਕੰਮ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਵਿਰੋਧੀ ਧਿਰ ਸਾਂਝਾ ਆਧਾਰ ਬਣਾਉਣਗੇ, ਭਾਜਪਾ ਨੂੰ ਹਰਾਉਣ ਦੀ ਗੁੰਜਾਇਸ਼ ਓਨੀ ਹੀ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ ਅੱਗੇ ਦਾ ਰਸਤਾ ਜੋ ਕੁਝ ਵੀ ਹੋਵੇ, ਮੈਨੂੰ ਨਹੀਂ ਲੱਗਦਾ ਕਿ ਇਹ ਮੀਡੀਆ ਜ਼ਰੀਏ ਪ੍ਰਭਾਵੀ ਹੋਵੇਗਾ। ਕਾਂਗਰਸ ਨੂੰ ਆਪਣੇ ਮੁੱਦਿਆਂ ਦਾ ਹੱਲ ਕਰਨਾ ਹੋਵੇਗਾ ਤੇ ਅਸੀਂ ਪਾਰਟੀ ਅੰਦਰ ਗੱਲਬਾਤ ਕਰਾਂਗੇ ਤੇ ਬਾਕੀ ਰਹਿੰਦੇ ਮੁੱਦਿਆਂ ਦਾ ਹੱਲ ਕਰਾਂਗੇ।