ਅਹਿਮਦਾਬਾਦ ਵਿੱਚ ਇੱਕ ਪਿਓ ਨੇ ਪੁੱਤ ਨੂੰ ਕਤਲ ਕਰਕੇ ਉਸ ਗ੍ਰਾਈਂਡਰ ਨਾਲ ਉਸ ਦੀ ਲਾਸ਼ ਦੀ ਟੁੱਕੜੇ ਕਰ ਦਿੱਤੇ। 21 ਜੁਲਾਈ ਨੂੰ ਵਾਸਨਾ ਇਲਾਕੇ ਵਿੱਚ ਸਿਰ, ਬਾਹਾਂ ਅਤੇ ਲੱਤਾਂ ਤੋਂ ਬਿਨਾਂ ਇੱਕ ਲਾਸ਼ ਮਿਲੀ ਸੀ। ਘਟਨਾ ਦੇ 3 ਦਿਨ ਬਾਅਦ ਲਾਸ਼ ਦੀਆਂ ਲੱਤਾਂ ਵਾਸਨਾ ਤੋਂ ਕਰੀਬ 3 ਕਿਲੋਮੀਟਰ ਦੂਰ ਐਲੀਜ਼ਬ੍ਰਿਜ ਇਲਾਕੇ ਤੋਂ ਮਿਲੀਆਂ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੂਰੇ ਮਾਮਲੇ ਨੂੰ ਸੁਲਝਾ ਲਿਆ ਹੈ। ਲਾਸ਼ ਸਵਯਮ ਜੋਸ਼ੀ ਨਾਂ ਦੇ ਨੌਜਵਾਨ ਦੀ ਹੈ। ਇਹ ਕਤਲ ਉਸ ਦੇ ਹੀ ਬਜ਼ੁਰਗ ਪਿਤਾ ਨੀਲੇਸ਼ ਜੋਸ਼ੀ ਨੇ ਕੀਤਾ ਸੀ।
ਪੁਲਿਸ ਨੇ ਸ਼ਨੀਵਾਰ ਸ਼ਾਮ ਨੀਲੇਸ਼ ਜੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪਿਤਾ ਨੇ ਵੀ ਗੁਨਾਹ ਕਬੂਲ ਕਰ ਲਿਆ ਹੈ। ਪਿਤਾ ਨੇ ਦੱਸਿਆ ਕਿ ਪੁੱਤਰ ਸ਼ਰਾਬ ਦਾ ਆਦੀ ਸੀ। ਉਹ ਹਰ ਰੋਜ਼ ਸ਼ਰਾਬ ਪੀ ਕੇ ਮੇਰੇ ਨਾਲ ਲੜਦਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਪਹਿਲਾਂ ਸੁੱਤੇ ਪਏ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਫਿਰ ਗ੍ਰਾਈਂਡਰ ਨਾਲ ਸਿਰ, ਹੱਥ ਤੇ ਪੈਰਾਂ ਨੂੰ ਲਾਸ਼ ਤੋਂ ਵੱਖ ਕਰ ਦਿੱਤਾ।
ਬੀਤੀ 21 ਜੁਲਾਈ ਵੀਰਵਾਰ ਨੂੰ ਕਲਗੀ ਚਾਰ ਰੋਡ ਤੋਂ ਲੰਘਦੇ ਹੋਏ ਕੂੜਾ ਚੁੱਕਣ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਪਾਲੀਥੀਨ ਵਿੱਚ ਲਾਸ਼ ਦੇ ਕੱਟੇ ਹੋਏ ਅੰਗ ਭਰੇ ਹੋਏ ਹਨ। ਜਦੋਂ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਅੱਧਖੜ ਉਮਰ ਦਾ ਬੰਦਾ ਸਕੂਟਰ ‘ਤੇ ਉਹੀ ਪੋਲੀਥੀਨ ਲੈ ਕੇ ਜਾਂਦਾ ਦੇਖਿਆ ਗਿਆ। ਪੁਲਿਸ ਨੂੰ ਸਕੂਟਰ ਦਾ ਨੰਬਰ ਮਿਲਿਆ। ਜਦੋਂ ਪੁਲਿਸ ਸਕੂਟਰ ਮਾਲਕ ਤੱਕ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਨੇ ਸਕੂਟਰ ਅੰਬਾਵੜੀ ਇਲਾਕੇ ਦੇ ਰਹਿਣ ਵਾਲੇ ਨੀਲੇਸ਼ ਨੂੰ ਵੇਚ ਦਿੱਤਾ ਸੀ।
ਸਕੂਟਰ ਦੀ ਸੂਚਨਾ ਮਿਲਣ ‘ਤੇ ਪੁਲਿਸ ਅੰਬਾਵੜੀ ਸੋਸਾਇਟੀ ਸਥਿਤ ਨੀਲੇਸ਼ ਦੇ ਘਰ ਪਹੁੰਚੀ। ਘਰ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਟੀਮ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋਈ ਤਾਂ ਫਰਸ਼ ‘ਤੇ ਚਾਰੇ ਪਾਸੇ ਖੂਨ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਦੇ ਸਾਹਮਣੇ ਇਕ ਹੋਰ ਘਰ ‘ਚ ਲੱਗੇ ਕੈਮਰੇ ਦੀ ਜਾਂਚ ਕੀਤੀ ਤਾਂ ਨੀਲੇਸ਼ ਲਾਸ਼ ਦੇ ਟੁਕੜਿਆਂ ਨੂੰ ਪੋਲੀਥੀਨ ‘ਚ ਭਰ ਕੇ ਫਲੈਟ ‘ਚੋਂ ਬਾਹਰ ਨਿਕਲਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ‘ਮੰਕੀਪੌਕਸ ਨੂੰ ਹਲਕੇ ਵਿੱਚ ਨਾ ਲਓ, ਚੌਕੰਨੇ ਰਹੋ’- WHO ਨੇ ਕੀਤਾ ਅਲਰਟ
ਪੁਲਿਸ ਦੇ ਪਹੁੰਚਣ ਤੱਕ ਨੀਲੇਸ਼ ਘਰੋਂ ਫਰਾਰ ਹੋ ਚੁੱਕਾ ਸੀ ਪਰ ਉਸੇ ਸਮੇਂ ਪੁਲਿਸ ਨੇ ਉਸਦੇ ਮੋਬਾਈਲ ਦੀ ਲੋਕੇਸ਼ਨ ਰਾਜਸਥਾਨ ਦੀ ਟਰੇਸ ਕਰ ਲਈ। ਪੁਲਿਸ ਨੇ ਰਾਜਸਥਾਨ ਪੁਲਸ ਨਾਲ ਸੰਪਰਕ ਕੀਤਾ ਅਤੇ ਸ਼ਨੀਵਾਰ ਸ਼ਾਮ ਨੂੰ ਨੀਲੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਨੀਲੇਸ਼ ਨੇ ਕਬੂਲ ਕੀਤਾ ਹੈ ਕਿ ਇਹ ਲਾਸ਼ ਉਸ ਦੇ ਪੁੱਤਰ ਸਵਯਮ ਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮੁਲਜ਼ਮ ਨੀਲੇਸ਼ ਐਸਟੀ ਬੱਸ ਡਿਪੂ ਦਾ ਸੇਵਾਮੁਕਤ ਮੁਲਾਜ਼ਮ ਹੈ। ਨੀਲੇਸ਼ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ। ਪਿਓ-ਪੁੱਤ ਇਕੱਠੇ ਰਹਿੰਦੇ ਸਨ, ਜਦਕਿ ਭੈਣ ਨਾਲ ਵਾਲੇ ਫਲੈਟ ‘ਚ ਰਹਿੰਦੀ ਹੈ। ਭੈਣ ਦਾ ਵਿਆਹ ਨਹੀਂ ਹੋਇਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਪਿਤਾ ਤੋਂ ਇਲਾਵਾ ਹੋਰ ਕੋਈ ਇਸ ਕਤਲ ਵਿਚ ਸ਼ਾਮਲ ਸੀ ਜਾਂ ਨਹੀਂ। ਭੈਣ ਵੀ ਇਹ ਨਹੀਂ ਦੱਸ ਸਕੀ ਕਿ ਉਸ ਨੂੰ ਇੰਨੇ ਦਿਨਾਂ ਤੱਕ ਇਸ ਮਾਮਲੇ ਦਾ ਪਤਾ ਕਿਉਂ ਨਹੀਂ ਲੱਗਾ। ਫਿਲਹਾਲ ਭੈਣ ਤੋਂ ਵੀ ਪੁੱਛਗਿੱਛ ਜਾਰੀ ਹੈ।