ਸੁਨਾਮ ਦੇ ਲੌਂਗੋਵਾਲ ਨੇੜਲੇ ਪਿੰਡ ਮੰਡੇਰ ਕਲਾਂ ਵਿੱਚ ਇੱਕ ਕਲਿਯੁੱਗੀ ਪੁੱਤ ਨੇ ਆਪਣੀ ਮਾਂ ਨੂੰ ਕਹੀ ਨਾਲ ਕੁੱਟ-ਕੁੱਟ ਕੇ ਮਾਰ ਸੁੱਟਿਆ। ਦੋਸ਼ੀ ਦਾ ਕੁਝ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਅਮਰਜੀਤ ਕੌਰ (60) ਆਪਣੇ ਘਰ ‘ਚ ਲੇਟੀ ਸੀ, ਜਦੋਂ ਉਸ ਦੇ ਲੜਕੇ ਗੁਰਦੀਪ ਸਿੰਘ (35) ਨੇ ਉਸ ‘ਤੇ ਕਹੀ ਨਾਲ ਲਗਾਤਾਰ ਹਮਲਾ ਕੀਤਾ, ਜਿਸ ਕਾਰਨ ਅਮਰਜੀਤ ਕੌਰ ਦੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਕ ਗੁਰਦੀਪ ਸਿੰਘ ਬਹੁਤ ਗੁੱਸੇ ਵਾਲਾ ਸੁਭਾਅ ਦਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਇੱਕ ਗੁਆਂਢੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਮ੍ਰਿਤਕ ਅਮਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਚਾਚੇ ਦੀ ਧੀ ਸੀ। SHO ਬਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਆਪਣੇ ਮਾਤਾ-ਪਿਤਾ ਅਤੇ ਵਿਆਹੀ ਹੋਈ ਭੈਣ ਨਾਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਅੱਤਵਾਦੀਆਂ ਖਿਲਾਫ਼ ਐਕਸ਼ਨ ‘ਤੇ ਮੋਦੀ ਸਰਕਾਰ ਦੇ ਕੰਮ ਤੋਂ ਖੁਸ਼ ਅਮਰੀਕਾ, ਰਿਪੋਰਟ ‘ਚ ਖੂਬ ਕੀਤੀ ਤਾਰੀਫ਼
ਘਟਨਾ ਵੇਲੇ ਕਾਤਲ ਦੀ ਭੈਣ ਘਰੋਂ ਬਾਹਰ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਭੈਣ ਨੂੰ ਘਰ ਬੁਲਾਇਆ। ਸੂਤਰਾਂ ਅਨੁਸਾਰ ਗੁਰਦੀਪ ਸਿੰਘ ਆਪਣੇ ਬੇਕਾਬੂ ਸੁਭਾਅ ਕਾਰਨ ਕਈ ਵਾਰ ਮਨੋਰੋਗ ਕੇਂਦਰ ਵਿੱਚ ਦਾਖ਼ਲ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: