ਦੇਸ਼ ਵਿੱਚ ਬਹੁਤ ਤਰ੍ਹਾਂ ਦੇ ਅੰਧਵਿਸ਼ਵਾਸ ਹਨ। ਇਥੇ ਲੋਕ ਆਪਣਾ ਕੰਮ ਨਿਕਲਵਾਉਣ ਲਈ ਜਾਦੂ-ਟੂਣੇ ਤੇ ਤਾਂਤਰਿਕਾਂ ਦਾ ਸਹਾਰਾ ਵੀ ਲੈਂਦੇ ਹਨ। ਅਜਿਹਾ ਹੀ ਇੱਕ ਬੰਦੇ ਨੇ ਵੀ ਕੀਤਾ, ਜਿਸ ਨੇ ਆਪਣੀ ਰੁੱਸ ਕੇ ਪੇਕੇ ਗਈ ਪਤਨੀ ਨੂੰ ਵਾਪਿਸ ਘਰ ਲਿਆਉਣ ਲਈ ਤਾਂਤਰਿਕ ਦੀ ਮਦਦ ਲਈ। ਪਰ ਤਾਂਤਰਿਕ ਅਜਿਹਾ ਨਾ ਕਰ ਸਕਿਆ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਉੜੀਸਾ ਦੇ ਜਾਜਪੁਰ ਜ਼ਿਲ੍ਹੇ ਵਿੱਚ 40 ਸਾਲਾ ਬੰਦੇ ਨੇ ਪੇਕੇ ਗਈ ਪਤਨੀ ਨੂੰ ਵਾਪਿਸ ਲਿਆਉਣ ਵਿੱਚ ਅਸਫਲ ਰਹੇ ਇੱਕ ਤਾਂਤਰਿਕ ਦਾ ਕਤਲ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਦੋਸ਼ੀ ਵਿਅਕਤੀ ਅਤੇ ਤਾਂਤਰਿਕ ਵਿਚਕਾਰ ਸਮਝੌਤਾ ਹੋਇਆ ਸੀ। ਤਾਂਤਰਿਕ ਨੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ। ਅਜਿਹਾ ਨਾ ਕਰਨ ‘ਤੇ ਉਸ ਨੇ ਇਹ ਕਦਮ ਚੁੱਕਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਾਂਤਨੂ ਬੇਹਰਾ ਨੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਤਾਂਤਰਿਕ ਮਾਨੀਆ ਬਾਬਰ ਦੀ ਮਦਦ ਮੰਗੀ ਸੀ, ਕਿਉਂਕਿ ਰਿਸ਼ਤਾ ਖ਼ਰਾਬ ਹੋਣ ਤੋਂ ਬਾਅਦ ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਦੋਵੇਂ ਬੱਚਿਆਂ ਨਾਲ ਪੇਕੇ ਘਰ ਰਹਿ ਰਹੀ ਸੀ। ਬੇਹਰਾ ਨੇ ਆਪਣੀ ਪਤਨੀ ਨੂੰ ਮਨਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਖ਼ਿਲਾਫ਼ FIR ਦਰਜ, ‘ਆਪ’ ਦੀ ਫੇਕ ਲਿਸਟ ਸ਼ੇਅਰ ਕਰਨ ਦੇ ਦੋਸ਼
ਪੁਲਿਸ ਨੇ ਦੱਸਿਆ ਕਿ ਸੁਕਿੰਦਾ ਥਾਣਾ ਖੇਤਰ ਦੇ ਅਧੀਨ ਪੈਂਦੇ ਬੰਧਾਗਾਓਂ ਦੇ ਨਿਵਾਸੀ ਬੇਹਰਾ ਨੇ ਤਾਂਤਰਿਕ ਨੂੰ 5,000 ਰੁਪਏ ਦਿੱਤੇ ਸਨ, ਜਿਸ ਨੇ ਉਸ ਨੂੰ ਆਪਣੀ ਪਤਨੀ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ। ਪੁਲਿਸ ਅਨੁਸਾਰ ਜਦੋਂ ਦੁਪਹਿਰ ਵੇਲੇ ਬਾਬਰ (47) ਨਾਂ ਦਾ ਤਾਂਤਰਿਕ ਬੇਹਰਾ ਦੇ ਘਰ ਆਇਆ ਤਾਂ ਉਸ ਨਾਲ ਝਗੜਾ ਹੋ ਗਿਆ।
ਅਧਿਕਾਰੀ ਮੁਤਾਬਕ ਮੁਲਜ਼ਮ ਨੇ ਤਾਂਤਰਿਕ ਤੋਂ ਕੰਮ ਪੂਰਾ ਨਾ ਕਰਨ ‘ਤੇ ਉਸ ਦੇ ਪੈਸੇ ਵਾਪਸ ਕਰਨ ‘ਤੇ ਉਸ ਤੋਂ ਪੈਸੇ ਵਾਪਿਸ ਮੰਗੇ। ਇਸ ਦੌਰਾਨ ਦੋਵਾਂ ‘ਚ ਝੜਪ ਹੋ ਗਈ, ਜਿਸ ‘ਤੇ ਗੁੱਸੇ ‘ਚ ਬੇਹਰਾ ਨੇ ਬਾਬਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਜੁਰਮ ਵਿੱਚ ਵਰਤੇ ਹਥਿਆਰ ਸਣੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: