ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਲੀਮ ਨਾਂ ਦੇ ਇੱਕ ਬੰਦੇ ਦੀਆਂ ਬੱਕਰੀਆਂ ਚੋਰੀਆਂ ਹੋ ਗਈਆਂ ਸਨ ਤੇ ਉਹ ਇਸ ਦੀ ਸ਼ਿਕਾਇਤ ਕਰਵਾਉਣ ਲਈ ਥਾਣੇ ਪੁੱਜਿਆ। ਥਾਣੇ ਪੁੱਜਣ ‘ਤੇ ਐੱਸ. ਐੱਚ. ਓ. ਨਾਲ ਮੁਲਾਕਾਤ ਦਾ ਇੰਤਜ਼ਾਰ ਕਰਨ ਲੱਗਾ। ਉਸ ਦੀ ਐੱਸ. ਐੱਚ. ਓ. ਨਾਲ ਮੁਲਾਕਾਤ ਤਾਂ ਨਹੀਂ ਹੋਈ ਪਰ ਉਸ ਨਾਲ ਇੱਕ ਹੋਰ ਭਾਣਾ ਵਰਤ ਗਿਆ। ਥਾਣੇ ਦੇ ਬਾਹਰ ਖੜ੍ਹਾ ਸਲੀਮ ਦਾ ਮੋਟਰਸਾਈਕਲ ਚੋਰੀ ਹੋ ਗਿਆ।
ਜਦੋਂ ਸਲੀਮ ਤੋਂ ਉਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੇਰੀਆਂ 8 ਬੱਕਰੀਆਂ ਚੋਰੀ ਹੋ ਗਈਆਂ ਸਨ ਤੇ ਚੋਰ ਵੀ ਫੜ ਲਿਆ ਗਿਆ ਸੀ। ਅੱਜ ਸਾਡਾ ਥਾਣੇ ਵਿਚ ਫੈਸਲਾ ਹੋਣਾ ਸੀ। ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਬੱਕਰੀਆਂ ਚੋਰੀ ਕਰਨ ਵਾਲਾ ਚੋਰ 15 ਸਾਲ ਦਾ ਹੈ, ਇਸ ਲਈ ਉਸ ਦੀ ਬੇਲ ਹੋ ਜਾਣੀ ਹੈ। ਇਸ ਤੋਂ ਚੰਗਾ ਹੈ ਕਿ ਪੈਸੇ ਲੈ-ਦੇ ਕੇ ਮਾਮਲਾ ਰਫਾ-ਦਫਾ ਕਰ ਲਿਆ ਜਾਵੇ। ਥਾਣੇ ਦੇ ਐੱਸ. ਐੱਚ. ਓ. ਨਾਲ ਮਿਲ ਕੇ ਸਾਰਾ ਮਾਮਲਾ ਸੁਲਝਾਇਆ ਜਾਣਾ ਸੀ ਪਰ ਉਹ ਥਾਣੇ ਹੀ ਨਹੀਂ ਪੁੱਜੇ ਤੇ ਜਦੋਂ ਸਲੀਮ ਥਾਣੇ ਤੋਂ ਬਾਹਰ ਨਿਕਲਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦਾ ਬਾਈਕ ਹੀ ਗਾਇਬ ਸੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਲੀਮ ਨੇ ਦੱਸਿਆ ਕਿ ਮੈਂ ਜਦੋਂ ਬਾਈਕ ਦੀ ਰਿਪੋਰਟ ਲਿਖਵਾਉਣ ਥਾਣੇ ਅੰਦਰ ਗਿਆ ਤਾਂ ਉਨ੍ਹਾਂ ਨੇ ਰਿਪੋਰਟ ਤਾਂ ਦਰਜ ਕਰ ਲਈ ਪਰ ਉਨ੍ਹਾਂ ਨੇ ਰਿਪੋਰਟ ਵਿਚ ਇਹ ਲਿਖਿਆ ਹੈ ਕਿ ਬਾਈਕ ਥਾਣੇ ਅੱਗਿਓਂ ਨਹੀਂ ਸਗੋਂ ਮਾਰਕੀਟ ਵਿਚੋਂ ਚੋਰੀ ਹੋਇਆ ਹੈ। ਸਲੀਮ ਦਾ ਕਹਿਣਾ ਹੈ ਕਿ ਇਹ ਤਾਂ ਗਰੀਬ ਨਾਲ ਧੱਕਾ ਹੈ। ਪਹਿਲਾਂ ਬੱਕਰੀਆਂ ਚੋਰੀ ਹੋ ਗਈਆਂ ਤੇ ਹੁਣ ਬਾਈਕ। ਸਿਰਫ ਉਨ੍ਹਾਂ ਦੀ ਸੁਣਵਾਈ ਹੁੰਦੀ ਹੈ ਜਿਨ੍ਹਾਂ ਕੋਲ ਪੈਸੇ ਹਨ। ਬੱਕਰੀਆਂ ਤਾਂ ਮਿਲੀਆਂ ਨਹੀਂ ਸਗੋਂ ਬਾਈਕ ਚੋਰੀ ਹੋ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਮੁਤਾਬਕ ਬਾਈਕ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਦੋਂ ਮੋਟਰਸਾਈਕਲ ਮਿਲੇਗਾ ਉਸ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਨਿੰਬਲੇ ਦੀ ਟਰਾਂਸਫਰ ‘ਤੇ ਪ੍ਰਗਟ ਸਿੰਘ ਨੇ ਘੇਰੀ ‘ਆਪ’, ‘ਮਾਈਨਿੰਗ ਖਿਲਾਫ ਕਾਰਵਾਈ ਕਰਨ ਵਾਲੇ ਨੂੰ ਹੀ ਬਦਲ ਤਾ’
ਥਾਣੇ ਅੱਗਿਓਂ ਬਾਈਕ ਚੋਰੀ ਹੋਣਾ ਇਹ ਸਾਬਤ ਕਰਦਾ ਹੈ ਕਿ ਚੋਰਾਂ ਦੇ ਮਨਾਂ ਵਿਚ ਪੁਲਿਸ ਦਾ ਖੌਫ ਦਿਨੋਂ-ਦਿਨ ਖਤਮ ਹੁੰਦਾ ਜਾ ਰਿਹਾ ਹੈ। ਚੋਰ ਸ਼ਰੇਆਮ ਘੁੰਮ ਰਹੇ ਨੇ ਤੇ ਉਨ੍ਹਾਂ ਵੱਲੋਂ ਨਿਤ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।