ਲੁਧਿਆਣਾ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਕੱਲ੍ਹ ਤੋਂ ਹੀ ਨਜ਼ਰਬੰਦ ਕਰ ਦਿੱਤਾ ਹੈ। ਮੰਡ ਨੂੰ ਲਗਾਤਾਰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੋਂ ਫੋਨ ਕਾਲ ‘ਤੇ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਇਨ੍ਹਾਂ ਧਮਕੀਆਂ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ।
ਧਮਕੀਆਂ ਮਿਲਣ ਦੇ ਬਾਅਦ ਮੰਡਲ ਨੂੰ ਉਸ ਦੇ ਘਰ ਵਿਚ ਹੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਦੇਰ ਰਾਤ ਮੰਡ ਨੂੰ ਈ-ਮੇਲ ਆਈ ਹੈ। ਮੰਡ ਦੇ ਘਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਵੀ ਪੁਖਤਾ ਕੀਤੇ ਗਏ ਹਨ। ਸਮੇਂ-ਸਮੇਂ ‘ਤੇ ਅਧਿਕਾਰੀ ਅਚਨਚੇਤ ਚੈਕਿੰਗ ਵੀ ਕਰ ਰਹੇ ਹਨ। ਮੰਡ ਨੂੰ ਕਿਹਾ ਗਿਆ ਹੈ ਕਿ ਬੇਵਜ੍ਹਾ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ।
ਪੁਲਿਸ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਿਹਾ ਹੈ। ਲੋਕਾਂ ਤੋਂ ਪੁਲਿਸ ਅਪੀਲ ਕਰ ਰਹੀ ਹੈ ਕਿ ਸੋਸ਼ਲ ਮੀਡੀਆ ‘ਤੇ ਕੋਈ ਗਲਤ ਬਿਆਨਬਾਜ਼ੀ ਨਾ ਕਰੇ ਜਿਸ ਨਾਲ ਕਿਸੇ ਧਰਮ ਜਾਂ ਕਿਸੇ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੇ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਮੰਡਲ ਦਾ ਪੁਲਿਸ ਲਾਈਨ ਵਿਚ ਮੁਨਸ਼ੀ ਨਾਲ ਵਿਵਾਦ ਹੋ ਗਿਆ ਸੀ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਆਈ ਸੁਰਖੀਆਂ ‘ਚ, ਮੁੜ ਮਿਲੇ 6 ਮੋਬਾਈਲ ਫੋਨ, ਅਡੈਪਟਰ ਅਤੇ ਹੈਂਡ ਫੋਨ
ਮੰਡ ਮੁਤਾਬਕ ਪੁਲਿਸ ਲਾਈਨ ਤੋਂ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਲਗਾਉਣ ਵਾਲੇ ਮੁਨਸ਼ੀ ਨੇ ਉਨ੍ਹਾਂ ਦੀ ਸਕਿਓਰਿਟੀ ਵਿਚ ਭਿੰਡਰਾਂਵਾਲਾ ਦਾ ਸਮਰਥਕ ਮੁਲਾਜ਼ਮ ਭੇਜ ਦਿੱਤਾ। ਮੰਡ ਨੇ ਕਿਹਾ ਸੀ ਕਿ ਮੁਨਸ਼ੀ ਮੈਨੂੰ ਮਰਵਾਉਣਾ ਚਾਹੁੰਦਾ ਹੈ। ਮੰਡ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਉਸ ਪੁਲਿਸ ਮੁਲਾਜ਼ਮ ਦੀ ਬਾਈਕ ‘ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਦੇਖੀ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਸ ਮਾਮਲੇ ਵਿਚ ਸਖਤ ਐਕਸ਼ਨ ਲਿਆ ਸੀ ਤੇ ਸੁਰੱਖਿਆ ਵਿਚ ਫੇਰਬਦਲ ਕੀਤਾ ਸੀ।
ਈ-ਮੇਲ ‘ਚ ਲਿਖਿਆ ਹੈ ਕਿ ਤੁਸੀਂ ਗਲਤ ਬੋਲਣ ਤੋਂ ਗੁਰੇਜ਼ ਕਰੋ। ਤੁਹਾਡੇ ਨਾਲ ਵੀ ਪ੍ਰਦੀਪ ਵਾਂਗ ਕਰਨਾ ਪਵੇਗਾ। ਅਸੀਂ ਤੁਹਾਨੂੰ ਮਾਫ਼ ਨਹੀਂ ਕਰਾਂਗੇ। ਤੁਸੀਂ ਸਾਡੇ ਸਿੱਖ ਧਰਮ ਦੇ ਦੋਸ਼ੀ ਹੋ। ਮੈਨੂੰ ਇੱਕ ਗੱਲ ਯਾਦ ਹੈ ਕਿ ਮੈਂ ਤੈਨੂੰ ਜ਼ਰੂਰ ਮਾਰਾਂਗਾ। ਇਹ ਤੁਹਾਡੇ ਲਈ ਸਾਡੀ ਚੁਣੌਤੀ ਹੈ। ਜੋ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲੇਗਾ ਅਸੀਂ ਉਸ ਨੂੰ ਮਾਰਾਂਗੇ। ਮੰਡ, ਹੁਣ ਤੁਸੀਂ ਵੀ ਤਿਆਰ ਰਹੋ, ਅਗਲਾ ਨੰਬਰ ਤੁਹਾਡਾ ਹੈ।
ਵੀਡੀਓ ਲਈ ਕਲਿੱਕ ਕਰੋ -: