ਪੰਜਾਬ ਦੇ ਅੰਮ੍ਰਿਤਸਰ ਵਿਚ ਗੋਲਡਨ ਟੈਂਪਲ ਦੇ ਬਾਹਰ ਮਿਲੀ ਢਾਈ ਸਾਲ ਦੀ ਦੀਪਜੋਤ ਦਾ ਕਤਲ ਉਸ ਦੀ ਮਾਂ ਮਨਿੰਦਰ ਕੌਰ ਨੇ ਕੀਤਾ ਸੀ। ਅੰਮ੍ਰਿਤਸਰ ਤੋਂ ਭੱਜ ਕੇ ਮਨਿੰਦਰ ਰਾਜਪੁਰਾ ਪਹੁੰਚ ਗਈ ਤੇ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜਪੁਰਾ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਤੇ ਮਨਿੰਦਰ ਫੜੀ ਗਈ। ਦੇਰ ਰਾਤ ਮਨਿੰਦਰ ਨੂੰ ਪੁਲਿਸ ਅੰਮ੍ਰਿਤਸਰ ਲੈ ਆਈ ਤੇ ਅੱਜ ਬੱਚੀ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਮਨਿੰਦਰ ਦਾ ਪਤੀ ਕੁਲਵਿੰਦਰ ਗੁਰੂਗ੍ਰਾਮ ਵਿਚ ਮਾਰੂਤੀ ਕੰਪਨੀ ਵਿਚ ਜੌਬ ਕਰਦਾ ਹੈ। ਪਤੀ ਨੂੰ ਮਨਿੰਦਰ ਦੇ ਚਰਿੱਤਰ ‘ਤੇ ਸ਼ੱਕ ਸੀ ਜਿਸ ਕਾਰਨ ਉਸ ਦੀ ਮਨਿੰਦਰ ਨਾਲ ਆਏ ਦਿਨ ਲੜਾਈ ਹੁੰਦੀ ਰਹਿੰਦੀ ਸੀ। ਘਟਨਾ ਤੋਂ ਦੋ ਦਿਨ ਪਹਿਲਾਂ ਮਨਿੰਦਰ ਹਰਿਆਣਾ ਦੇ ਯਮੁਨਾਨਗਰ ਤੋਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਆ ਗਈ ਸੀ। ਢਾਈ ਸਾਲ ਦੀ ਧੀ ਦੀਪਜੋਤ ਨਾਲ 8 ਸਾਲ ਦਾ ਪੁੱਤ ਵੀ ਸੀ। ਪਤੀ ਕੁਲਵਿੰਦਰ ਨੇ ਇਸ ਦੀ ਸ਼ਿਕਾਇਤ ਯਮੁਨਾਨਗਰ ਥਾਣੇ ਵਿਚ ਦਿੱਤੀ। ਵੀਰਵਾਰ ਦੁਪਹਿਰ ਮਨਿੰਦਰ ਨੇ ਅੰਮ੍ਰਿਤਸਰ ਵਿਚ ਆਪਣੀ ਧੀ ਨੂੰ ਜ਼ਹਿਰ ਦੇ ਦਿੱਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾਘਰ ਕੋਲ ਛੱਡ ਕੇ ਚਲੀ ਗਈ।
ਮਨਿੰਦਰ ਅੰਮ੍ਰਿਤਸਰ ਤੋਂ ਰਾਜਪੁਰਾ ਪਹੁੰਚ ਗਈ। ਉਥੇ ਉਸ ਨੇ ਸਿਟੀ ਥਾਣੇ ਵਿਚ ਸੰਪਰਕ ਕੀਤਾ। ਪੁਲਿਸ ਨੂੰ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੁਲਿਸ ਬੱਚੇ ਦੇ ਕਤਲ ਦਾ ਗੁਨਾਹਗਾਰ ਕਿਸੇ ਹੋਰ ਨੂੰ ਸਮਝੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਰਾਤ ਦੀਪਜੋਤ ਦੀ ਲਾਸ਼ ਮਿਲਣ ਦੇ ਬਾਅਦ ਸ਼ੁੱਕਰਵਾਰ ਸਵੇਰੇ ਹੀ ਮਾਂ ਮਨਿੰਦਰ ਦੀ ਫੋਟੋ ਨੂੰ ਵਾਇਰਲ ਕਰ ਦਿੱਤਾ। ਇਹ ਫੋਟੋ ਰਾਜਪੁਰਾ ਪੁਲਿਸ ਕੋਲ ਪਹੁੰਚ ਚੁੱਕੀ ਸੀ। ਉਨ੍ਹਾਂ ਨੇ ਮਨਿੰਦਰ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮਨਿੰਦਰ ਨੇ ਅਜੇ ਤੱਕ ਬੇਟੀ ਦੇ ਕਤਲ ਦਾ ਕਾਰਨ ਨਹੀਂ ਦੱਸਿਆ ਹੈ। ਪੁਲਿਸ ਪੁੱਛਗਿਛ ਕਰ ਰਹੀ ਹੈ ਪਰ ਉਹ ਕੁਝ ਵੀ ਦੱਸ ਨਹੀਂ ਰਹੀ ਹੈ। ਮਨਿੰਦਰ ਦਾ 8 ਸਾਲ ਦਾ ਬੇਟਾ ਵੀ ਪੁਲਿਸ ਕੋਲ ਹੈ। ਦੇਰ ਰਾਤ ਅੰਮ੍ਰਿਤਸਰ ਪੁਲਿਸ ਨੇ ਮਨਿੰਦਰ ਦਾ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ ਤੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ। ਦੀਪਜੋਤ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਦੀਪਜੋਤ ਦੇ ਪਿਤਾ ਕੁਲਵਿੰਦਰ ਸਿੰਘ ਦੀ ਸ਼ਨਾਖਤ ਦੇ ਬਾਅਦ ਸਵੇਰੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪਤੀ ਤੋਂ ਪੁੱਛਗਿਛ ਦੇ ਬਾਅਦ ਮਨਿੰਦਰ ਬਾਰੇ ਪੁਲਿਸ ਨੂੰ ਹੋਰ ਜਾਣਕਾਰੀ ਮਿਲ ਸਕਦੀਆਂ ਹਨ।