ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀਬੀਆਈ ਦੀ ਛਾਪੇਮਾਰੀ ਦੇ ਇਕ ਦਿਨ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਤੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਸਿਸੋਦੀਆ ਨੇ ਕਿਹਾ ਕਿਹਾ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਕਾਰਨ ਇਹ ਛਾਪੇ ਕਰਵਾਏ ਗਏ ਹਨ।
ਸਿਸੋਦੀਆ ਨੇ ਕਿਹਾ ਕਿ ਮੁੱਦਾ ਘਪਲਾ ਨਹੀਂ, ਇਨ੍ਹਾਂ ਦੀ ਪ੍ਰੇਸ਼ਾਨੀ ਹੈ ਅਰਵਿੰਦ ਕੇਜਰੀਵਾਲ। ਜਿਸ ਤਰ੍ਹਾਂ ਪੂਰੇ ਦੇਸ਼ ਵਿਚ ਕੰਮ ਕਰਨ ਵਾਲੇ ਈਮਾਨਦਾਰ ਨੇਤਾ ਵਜੋਂ ਪਛਾਣ ਬਣਾ ਰਹੇ ਹਨ। ਪੰਜਾਬ ਦੇ ਬਾਅਦ ਉਨ੍ਹਾਂ ਨੂੰ ਰਾਸ਼ਟਰੀ ਬਦਲ ਵਜੋਂ ਦੇਖਿਆ ਜਾਣ ਲੱਗਾ ਹੈ। ਇਹ ਪੂਰੀ ਕਾਰਵਾਈ ਇਸ ਲਈ ਹੋ ਰਹੀ ਹੈ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਤਾਕਤ ਹੈ ਕਿ ਉਹ ਕੱਟੜ ਈਮਾਨਦਾਰ ਹਨ। ਕੰਮ ਕਰਨਾ ਅਤੇ ਕਰਵਾਉਣਾ ਆਉਂਦਾ ਹੈ। ਸਿੱਖਿਆ ਨੂੰ ਠੀਕ ਕਰਕੇ ਦਿਖਾਇਆ। ਕੇਜਰੀਵਾਲ ਦੀ ਵਜ੍ਹਾ ਨਾਲ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਹੋ ਰਿਹਾ ਹੈ। ਕੇਜਰੀਵਾਲ ਦੇ ਹੈਲਥ ਤੇ ਸਿੱਖਿਆ ਮੰਤਰੀ ‘ਤੇ ਛਾਪੇ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਉਰਫੀ ਜਾਵੇਦ ‘ਤੇ ਹਿੰਦੋਸਤਾਨੀ ਭਾਊ ਨੂੰ ਨੋਟਿਸ ਭੇਜਣ ਦੀ ਤਿਆਰੀ ‘ਚ SGPC, ਜਾਣੋ ਪੂਰਾ ਮਾਮਲਾ
ਸਿਸੋਦੀਆ ਨੇ ਕਿਹਾ ਕਿ ਮੈਂ ਕੁਰੱਪਸ਼ਨ ਨਹੀਂ ਕੀਤਾ। ਮੈਂ ਸਿੱਖਿਆ ਮੰਤਰੀ ਹੂੰ ਕੇਜਰੀਵਾਲ ਦਾ…ਇਸ ਲਈ ਸਾਜ਼ਿਸ਼ ਰਚੀ ਹੈ। 2-4 ਦਿਨ ਵਿਚ ਮੈਨੂੰ ਗ੍ਰਿਫਤਾਰ ਕਰ ਲੈਣਗੇ। ਅਰਵਿੰਦ ਕੇਜਰੀਵਾਲ ਦੇ ਮੋਦੀ ਜੀ ਵਿਚ ਇਹੀ ਫਰਕ ਹੈ। ਅਰਵਿੰਦ ਚੰਗੇ ਕੰਮ ਕਰਨ ਵਾਲਿਆਂ ਤੋਂ ਪ੍ਰੇਰਣਾ ਲੈਂਦੇ ਹਨ। ਮੋਦੀ ਜੀ ਉਨ੍ਹਾਂ ਦੇ ਕੰਮ ਨੂੰ ਰੋਕਣਾ ਚਾਹੁੰਦੇ ਹਨ। ਸੀਬੀਆਈ ਦਾ ਡਰ ਦਿਖਾ ਕੇ ਰੋਕਣਾ ਚਾਹੁੰਦੇ ਹਨ। ਕੇਜਰੀਵਾਲ 24 ਘੰਟੇ ਦੇਸ਼ ਲਈ ਸੋਚਦੇ ਹਨ। ਮੋਦੀ ਜੀ 24 ਘੰਟੇ ਇਹ ਸੋਚਦੇ ਹਨ ਕਿ ਕਿਹੜੇ ਸੂਬੇ ਵਿਚ ਕਿਸ ਦੀ ਸਰਕਾਰ ਹੈ, ਉਸ ਨੂੰ ਕਿਵੇਂ ਡੇਗਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਹੀ ਸਿੱਧਾ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਭਗਤ ਸਿੰਘ ਦੇ ਫਾਲੋਅਰ ਹਾਂ। ਅਸੀਂ ਡਰਨ ਵਾਲੇ ਨਹੀਂ। ਸਾਨੂੰ ਨਹੀਂ ਤੋੜ ਸਕਣਗੇ। ਅਸੀਂ ਦੇਸ਼ ਲਈ ਜਾਨ ਵੀ ਕੁਰਬਾਨ ਕਰਾਂਗੇ। ਲੱਖਾਂ ਬੱਚਿਆਂ ਦਾ ਭਵਿੱਖ ਸੰਵਾਰਨਾ ਬੰਦ ਨਹੀਂ ਕਰਾਂਗੇ।