ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ ਸ਼ਖਸੀਅਤਾਂ, ਕਲਾਕਾਰ ਵੀ ਸਿਆਸਤ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੇ ਹਨ।
ਮਿਲੀ ਜਾਣਕਾਰੀ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਣਗੇ। ਟਵੀਟ ਕਰਕੇ ਪੰਜਾਬ ਚੋਣਾਂ 2022, ਪੰਜਾਬ ਪਾਲੀਟਿਕਸ ਨੂੰ ਹੈਸ਼ ਟੈਗ ਕੀਤਾ ਤੇ ਸ਼ਾਇਰਾਨਾ ਅੰਦਾਜ਼ ਵਿੱਚ ਇਸ਼ਾਰਾ ਦਿੱਤਾ ਕਿ ਘੁਟਨ ਵਾਲੀ ਸਿਆਸਤ ਵਿੱਚ ਹੁਣ ਨਵੀਂ ਸ਼ੁਰੂਆਤ ਹੋਵੇਗੀ, ਜਿਸ ਵਿੱਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ।
ਜ਼ਿਕਰਯੋਗ ਹੈ ਕਿ ਮਨੀਸ਼ਾ ਗੁਲਾਟੀ ਨੇ ਹਾਲ ਹੀ ਜਿਹੇ ਵਿੱਚ ਇੱਕ ਵਿਧਾਇਕ ‘ਤੇ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਵਿਧਾਇਕ ਨੇ ਉਨ੍ਹਾਂ ਨੂੰ ਇੱਕ ਮਾਸੂਮ ਮੁੰਡੇ ਨੂੰ ਫਸਾਉਣ ਲਈ ਕਿਹਾ ਹੈ। ਜੇ ਹੁਣੇ ਵਿਧਾਇਕ ਦਾ ਨਾਂ ਦੱਸਿਆ ਤਾਂ ਪਾਰਟੀ ਦੀਆਂ 5 ਫੀਸਦੀ ਵੋਟਾਂ ਖਿਸਕ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮਨੀਸ਼ਾ ਗੁਲਾਟੀ ਨੇ ਚਾਰ ਸੱਤਰਾਂ ਵਿੱਚ ਲਿਖਿਆ- ‘ਹਵਾਓਂ ਕਾ ਰੁਖ਼ ਮਤ ਪੂਛੋ ਮੁਝਸੇ, ਘੁਟਨ ਕੀ ਸਿਆਸਤ ਦਿਖਾਈ ਹੈ ਤੁਮਨ ਅਬ ਹੋ ਗਿਆ ਨਯਾ ਆਗਾਜ਼, ਖੁੱਲ੍ਹ ਕੇ ਗੂੰਜੇਗੀ ਮਨੀਸ਼ਾ ਕੀ ਆਵਾਜ਼’। ਦੱਸ ਦੇਈਏ ਕਿ ਮਨੀਸ਼ਾ ਗੁਲਾਟੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਫੇਸਬੁੱਕ ‘ਤੇ ਵੀ ਔਰਤਾਂ ਦੇ ਮੁੱਦਿਆਂ ਨਾਲ ਸੰਬੰਧਤ ਆਪਣੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹਨ।
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਮਸ਼ਹੂਰ ਹਸਤੀਆਂ ਸਿਆਸਤ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਚੋਣ ਵੀ ਲੜ ਰਹੀਆਂ ਹਨ ਤੇ ਕੁਝ ਪਾਰਟੀਆਂ ਲਈ ਪ੍ਰਚਾਰ ਕਰ ਰਹੀਆਂ ਹਨ। ਹਾਲ ਹੀ ਵਿੱਚ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਵਿੱਚ ਸ਼ਾਮਲ ਹਨ। ਦੂਜੇ ਪਾਸੇ ਕਾਂਗਰਸ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਐਂਟਰੀ ਹੋਈ। ਇਨ੍ਹਾਂ ਤੋਂ ਇਲਾਵਾ ਸਿਆਸਤ ਵਿੱਚ ਹੋਰ ਵੀ ਕਈ ਨਵੇਂ ਚਿਹਰੇ ਸ਼ਾਮਲ ਹੋਏ ਹਨ।