ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ ਤੇ ਲੋਕ ਹਿੱਤ ਲਈ ਕਈ ਐਲਾਨ ਵੀ ਕੀਤੇ ਜਾ ਰਹੇ ਹਨ। ਹੁਣ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ CM ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਵਿਧਾਇਕ ਆਪਣੀ ਜੇਬ ਵਿਚੋਂ ਟੈਕਸ ਭਰਨਗੇ।
ਦੱਸ ਦੇਈਏ ਕਿ ਵਿਧਾਇਕਾਂ ਦੀ ਤਨਖਾਹ ‘ਤੇ ਜੋ ਟੈਕਸ ਲੱਗਦਾ ਸੀ ਪਹਿਲਾਂ ਉਹ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਂਦਾ ਸੀ ਜਿਸ ਕਾਰਨ ਖਜ਼ਾਨੇ ‘ਤੇ ਕਾਫੀ ਬੋਝ ਪੈ ਰਿਹਾ ਸੀ। ਇਸ ਬੋਝ ਨੂੰ ਘਟਾਉਣ ਬਾਬਤ CM ਮਾਨ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ 117 ਵਿਧਾਇਕਾਂ ਨੂੰ ਆਪਣੀ ਜੇਬ ਤੋਂ ਹੀ ਇਨਕਮ ਟੈਕਸ ਭਰਨਾ ਹੋਵੇਗਾ। ਕਾਂਗਰਸ ਦੇ ਸੱਤਾ ਵਿਚ ਰਹਿੰਦੇ ਪੰਜਾਬ ਸਰਕਾਰ ਇਸ ਨੂੰ ਭਰਦੀ ਸੀ। ਇਸ ਤੋਂ ਪਹਿਲਾਂ ‘ਆਪ’ ਸਰਕਾਰ ‘1 ਵਿਧਾਇਕ 1 ਪੈਨਸ਼ਨ’ ਦਾ ਵੀ ਐਲਾਨ ਕਰ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਇਸ ਦਾ ਰਸਮੀ ਐਲਾਨ ਕਰ ਸਕਦੇ ਹਨ। ਕਾਂਗਰਸ ਸਰਕਾਰ ਸਮੇਂ 117 ਵਿਚੋਂ 92 ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਭਰ ਰਹੀ ਸੀ। ਪਿਛਲੀ ਸਰਕਾਰ ‘ਚ CM ਰਹੇ ਕੈਪਟਨ ਅਮਰਿੰਦਰ ਸਿੰਘ ਸਣੇ ਕੁਝ ਨੇਤਾ ਆਪਣਾ ਇਨਕਮ ਟੈਕਸ ਖੁਦ ਭਰਦੇ ਰਹੇ ਹਨ। ਇਨ੍ਹਾਂ ਵਿਚ ਉਸ ਸਮੇਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ, ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਬਲਵੀਰ ਸਿੰਘ, ਬ੍ਰਹਮਾ ਮੋਹਿੰਦਰਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਸਣੇ 24 ਵਿਧਾਇਕ ਸ਼ਾਮਲ ਸਨ।
ਪੰਜਾਬ ‘ਚ ਹੁਣ ਸੱਤਾ ਵਿਚ ਆਈ ‘ਆਪ’ ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਵਿਚ ਸ਼ਾਮਲ ਹਨ ਜਿਨ੍ਹਾਂ ਦਾ ਟੈਕਸ ਸਰਕਾਰੀ ਖਜ਼ਾਨੇ ਵਿਚੋਂ ਭਰਿਆ ਜਾਂਦਾ ਸੀ। ਜਿਨ੍ਹਾਂ ਵਿਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂਕੇ ਤੇ ਜੈਕਿਸ਼ਨ। ਇਨ੍ਹਾਂ ਵਿਚ ਕੁਲਤਾਰ ਸੰਧਵਾੰ ਹੁਣ ਵਿਧਾਨ ਸਭਾ ਸਪੀਕਰ ਤੇ ਗੁਰਮੀਤ ਮੀਤ ਹੇਅਰ ਮੰਤਰੀ ਬਣ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: