ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 10 ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ। ਇਸੇ ਤਹਿਤ ਪੰਜਾਬ ਦੇ ਗਵਰਨਰ ਬੀਐੱਲ ਪੁਰੋਹਿਤ ਨੇ ਸੋਮਵਾਰ ਨੂੰ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾ ਰੋਡਮੈਪ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਘਰਾਂ ‘ਚ 300 ਯੂਨਿਟ ਬਿਜਲੀ ਮੁਫਤ ਦੇਵੇਗੀ। ਇਸ ਨਾਲ 80 ਫੀਸਦੀ ਘਰਾਂ ਦੇ ਬਿੱਲ ਜ਼ੀਰੋ ਹੋ ਜਾਣਗੇ। ਕ੍ਰਾਈਮ ਕੰਟਰੋਲ ਲਈ ਪੂਰੇ ਸੂਬੇ ‘ਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਅੱਤਵਾਦੀਆਂ ਤੇ ਨਸ਼ੇ ਨੂੰ ਆਉਣ ਤੋਂ ਰੋਕਣ ਲਈ ਮਜ਼ਬੂਤ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ। ਜਨਤਾ ਨਾਲ ਕੀਤੇ ਚੋਣ ਵਾਅਦਿਆਂ ਦੇ ਲਿਹਾਜ਼ ਨਾਲ ਪੰਜਾਬ ਵਿਚ ਵੀ ਦਿੱਲੀ ਮਾਡਲ ਦੀ ਝਲਕ ਸਪੱਸ਼ਟ ਦਿਖਾਈ ਦਿੱਤੀ।
ਗਵਰਨਰ ਨੇ ਕਿਹਾ ਕਿ ਪੰਜਾਬ ਦੇ ਲੋਕ ਗੁੱਡ ਗਵਰਨੈਂਸ ਤੇ ਕਲੀਨ ਪਾਲੀਟਿਕਸ ਚਾਹੁੰਦੇ ਹਨ। ਪੰਜਾਬ ਵਿਚ ਬਹੁਤ ਸੰਭਾਵਨਾਵਾਂ ਹਨ ਜਿਥੇ ਇਸ ਸਰਕਾਰ ਨੂੰ ਸਨਮਾਨ ਮਿਲੇਗਾ। ਸਾਰਿਆਂ ਲਈ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਔਰਤਾਂ ਸੁਰੱਖਿਅਤ ਮਹਿਸੂਸ ਕਰਨਗੀਆਂ। ਕਿਸਾਨ ਖੁਸ਼ ਰਹਿਣਗੇ। ਭ੍ਰਿਸ਼ਟਾਚਾਰ ‘ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੋਵੇਗੀ। ਟਰਾਂਸਪੋਰਟ, ਸ਼ਰਾਬ, ਕੇਬਲ ਮਾਫੀਆ ਖਤਮ ਕਰਾਂਗੇ। ਇਸ ਲਈ ਕਮਿਸ਼ਨ ਬਣੇਗਾ।
ਟੀਚਰਾਂ ਦੀ ਪ੍ਰਮੋਸ਼ਨ ਤੇ ਟਰਾਂਸਫਰ ਲਈ ਟ੍ਰਾਂਸਪੇਰੈਂਟ ਪਾਲਿਸੀ ਬਣਾਈ ਜਾਵੇਗੀ। ਟੀਚਰਾਂ ਤੇ ਉਸ ਦੇ ਪਰਿਵਾਰ ਲਈ ਕੈਸ਼ਲੈੱਸ ਮੈਡੀਕਲ ਸਹੂਲਤ ਹੋਵੇਗੀ। ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ ਵਿਚ ਸੜਕਾਂ ਦੀ ਸਫਾਈ ਦੀ ਸਹੂਲਤ ਤੇ ਪਾਰਕਿੰਗ ਦਾ ਧਿਆਨ ਰੱਖਿਆ ਜਾਵੇਗਾ। ਉਥੇ ਸਾਲਿਡ ਵੇਸਟ ਮੈਨੇਜਮੈਂਟ ਤੇ ਸੀਵਰੇਜ ਦੀ ਸਹੂਲਤ ਵਧਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : SC ‘ਚ ਪੇਸ਼ ਕਮੇਟੀ ਦਾ ਦਾਅਵਾ, ‘ਰੱਦ ਕੀਤੇ ਗਏ ਖੇਤੀ ਕਾਨੂੰਨਾਂ ਤੋਂ 86 ਫੀਸਦੀ ਕਿਸਾਨ ਸੰਗਠਨ ਸਨ ਖੁਸ਼’
ਹਰੇਕ ਨਾਗਰਿਕ ਦਾ ਇਲਾਜ ਮੁਫਤ ਹੋਵੇਗਾ। ਸੂਬੇ ਦੇ ਹਰੇਕ ਨਾਗਰਿਕ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ । ਸੂਬੇ ਦੇ 16000 ਪਿੰਡ ਅਤੇ ਵਾਰਡ ਕਲੀਨਿਕ ਸਥਾਪਤ ਕੀਤੇ ਜਾਣਗੇ । ਆਊਟਸੋਰਸ ਅਤੇ ਠੇਕਾ ਅਧਿਆਪਕ ਰੈਗੂਲਰ ਕੀਤੇ ਜਾਣਗੇ । ਅਧਿਆਪਕਾਂ ਦੀਆਂ ਖਾਲ੍ਹੀ ਅਸਾਮੀਆਂ ਰੈਗੂਲਰ ਅਧਾਰ ‘ਤੇ ਭਰੀਆਂ ਜਾਣਗੀਆਂ। ਅਧਿਆਪਕਾਂ ਕੋਲੋਂ ਗੈਰ-ਅਧਿਆਪਕੀ ਕੰਮ ਨਹੀਂ ਲਿਆ ਜਾਵੇਗਾ । ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ 18 ਸਾਲ ਤੋਂ ਵੱਡੀ ਉਮਰ ਦੀ ਹਰ ਮਹਿਲਾ ਨੂੰ ਹਰੇਕ ਮਹੀਨੇ ਇੱਕ ਹਜ਼ਾਰ ਰੁਪਏ ਦੇਵੇਗੀ। ਬਜ਼ੁਰਗ ਔਰਤਾਂ ਨੂੰ ਬੁਢਾਪਾ ਪੈਨਸ਼ਨ ਤੋਂ ਇਲਾਵਾ ਇਹ ਰਕਮ ਦਿੱਤੀ ਜਾਵੇਗੀ।