ਉੱਤਰ ਪੱਛਮ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਪਹਾੜੀ ਇਲਾਕੇ ਵਿਚ ਜ਼ਮੀਨ ਖਿਸਕਣ ਕਾਰਨ ਵੀਰਵਾਰ ਨੂੰ 8 ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਾਂਗਲਾ ਜ਼ਿਲ੍ਹੇ ਦੇ ਮਾਰਟੁੰਗ ਖੇਤਰ ਵਿਚ ਲਗਭਗ 9 ਤੋਂ 14 ਬੱਚੇ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਜ਼ਮੀਨ ਖਿਸਕੀ ਤੇ ਸਾਰੇ ਇਨ੍ਹਾਂ ਦੀ ਲਪੇਟ ਵਿਚ ਆ ਗਏ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਦੀ ਉਮਰ 12-14 ਸਾਲ ਦੇ ਵਿਚ ਸੀ, ਜੋ ਜ਼ਮੀਨ ਖਿਸਕਣ ਕਾਰਨ ਮਲਬੇ ਵਿਚ ਫਸ ਗਏ ਸਨ ਜਦੋਂ ਕਿ ਇਕ ਬੱਚਾ ਅਜੇ ਵੀ ਲਾਪਤਾ ਹੈ।
ਜ਼ਮੀਨ ਖਿਸਕਣ ਦੇ ਬਾਅਦ ਬਚਾਅ ਟੀਮਾਂ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਤੇ ਬੱਚਿਆਂ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਬਚਾਅ ਕੰਮ ਵਿਚ ਭਾਰੀ ਮਸ਼ੀਨਾਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਨੇ ਸਥਾਨਕ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: