ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਪੁਰਾਣੇ ਵਿਆਹ ਦੇ ਕਾਰਡ ਤੋਂ ਲੈ ਕੇ ਪੁਰਾਣੇ ਗੱਡੀਆਂ ਦੇ ਬਿੱਲ ਤੱਕ ਕਈ ਤਰ੍ਹਾਂ ਦੇ ਬਿੱਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਹੁਣੇ ਜਿਹੇ ਬੁਲੇਟ ਤੇ ਮੋਟਰਸਾਈਕਲ ਦਾ ਬਿੱਲ ਵੀ ਦੇਖਣ ਨੂੰ ਮਿਲਿਆ ਸੀ। ਹੁਣ ਪੁਰਾਣੇ ਬਿਜਲੀ ਦੇ ਬਿੱਲ ਤੋਂ ਲੈ ਕੇ ਖਾਣ-ਪੀਣ ਦਾ ਬਿੱਲ ਖੂਬ ਚਰਚਾ ਵਿਚ ਹੈ। ਉਂਝ ਤਾਂ ਅੱਜ ਕਲ ਲੋਕ ਪੁਰਾਣੇ ਜ਼ਮਾਨੇ ਦੀਆਂ ਪਰਚੀਆਂ ਦੀਆਂ ਫੋਟੋ ਕਲਿੱਕ ਕਰਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਰਹੇ ਹਨ ਜਿਸ ‘ਤੇ ਲੋਕਾਂ ਨੂੰ ਵੀ ਚੰਗੀ ਖਾਸੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀਆਂ ਹਨ। ਉਂਝ ਤਾਂ ਇਹ ਬਿੱਲ ਕਾਫੀ ਪੁਰਾਣਾ ਹੈ ਪਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ।
ਇਕ ਅਜਿਹਾ ਹੀ ਬਿੱਲ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ 28 ਜੂਨ 1971 ਦਾ ਹੈ। ਬਿੱਲ ਵਿਚ ਮਸਾਲਾ ਡੋਸਾ ਤੇ ਕਾਫੀ ਦੀ ਕੀਮਤ ਲਿਖੀ ਹੋਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਦਿਮਾਗ ਵੀ ਚਕਰਾ ਜਾਵੇਗਾ। ਬਿੱਲ ਵਿਚ ਮਸਾਲਾ ਡੋਸੇ ਦੀ ਕੀਮਤ ਇਕ ਰੁਪਏ ਲਿਖੀਹੋਈ ਹੈ। ਇਸ ਤਰ੍ਹਾਂ ਕਾਫੀ ਦੀ ਕੀਮਤ ਵੀ ਇਕ ਰੁਪਏ ਲਿਖੀ ਦੇਖੀ ਜਾ ਸਕਦੀ ਹੈ ਜਿਸ ਦਾ ਕੁੱਲ 2 ਰੁਪਏ ਬਣ ਰਿਹਾ ਹੈ। ਬਿੱਲ ਵਿਚ ਸਰਵਿਸ ਟੈਕਸ 6 ਪੈਸੇ ਤੇ ਸਰਵਿਸ ਚਾਜ 10 ਪੈਸੇ ਲਿਆ ਗਿਆ ਹੈ। ਬਿੱਲ ਨੂੰ ਦੇਖ ਕੇ ਹੈਰਾਨੀ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : UPI ਪੇਮੈਂਟ ‘ਤੇ ਲੱਗ ਸਕਦੈ 0.3 ਫੀਸਦੀ ਚਾਰਜ, ਸਿਫਾਰਸ਼ ਦੇ ਬਾਅਦ ਹੁਣ ਸਰਕਾਰ ਦੇ ਹੱਥ ‘ਚ ਫੈਸਲਾ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇਸ ਪੋਸਟ ਨੂੰ @indianhistory00 ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਜਿਸ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਇਸ ਪੋਸਟ ਨੂੰ 1 ਫਰਵਰੀ 2017 ਵਿਚ ਸ਼ੇਅਰ ਕੀਤਾ ਗਿਆ ਸੀ ਜਿਸ ਨੂੰ ਦੇਖ ਕੇ ਯੂਜਰਸ ਵੀ ਹੱਕੇ-ਬੱਕੇ ਰਹਿ ਗਏ ਹਨ। ਇਸ ਮਹਿੰਗਾਈ ਦੇ ਦੌਰ ਵਿਚ 2 ਰੁਪਏ ਵਿਚ ਭਰਪੇਟ ਖਾਣੇ ਦੇ ਇਸ ਬਿੱਲ ਨੂੰ ਦੇਖ ਕੇ ਲੋਕ ਹੈਰਾਨ ਹਨ।
ਵੀਡੀਓ ਲਈ ਕਲਿੱਕ ਕਰੋ -: