ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਪੁਲਿਸ ਕਰਮਚਾਰੀਆਂ ਸਮੇਤ 9 ਲੋਕ ਜ਼ਖਮੀ ਹੋ ਗਏ। ਇਸ ਘਟਨਾ ਨੂੰ 18 ਸਾਲਾਂ ਹਮਲਾਵਰ ਨੇ ਅੰਜਾਮ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਗੋਲੀਬਾਰੀ ਦੀ ਘਟਨਾ ਫਾਰਮਿੰਗਟਨ ਵਿੱਚ ਵਾਪਰੀ, ਜਿੱਥੇ ਕਰੀਬ 50 ਹਜ਼ਾਰ ਲੋਕ ਰਹਿੰਦੇ ਹਨ।
ਸੱਤ ਜ਼ਖ਼ਮੀਆਂ ਨੂੰ ਇੱਥੋਂ ਦੇ ਸਾਨ ਜੁਆਨ ਖੇਤਰੀ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹਨਾਂ ਵਿੱਚ ਇੱਕ ਫਾਰਮਿੰਗਟਨ ਪੁਲਿਸ ਅਧਿਕਾਰੀ ਅਤੇ ਇੱਕ ਰਾਜ ਪੁਲਿਸ ਅਧਿਕਾਰੀ ਸ਼ਾਮਲ ਹਨ। ਫਾਰਮਿੰਗਟਨ ਪੁਲਿਸ ਦੇ ਡਿਪਟੀ ਚੀਫ਼ ਬੈਰਿਕ ਕਰਮ ਨੇ ਕਿਹਾ ਕਿ ਦੋਵੇਂ ਅਧਿਕਾਰੀ ਸਥਿਰ ਹਾਲਤ ਵਿੱਚ ਹਨ।
ਸ਼ਹਿਰ ਦੇ ਪੁਲਿਸ ਵਿਭਾਗ ਨੇ ਹਮਲਾਵਰ ਦੀ ਪਛਾਣ ਨਹੀਂ ਦੱਸੀ ਅਤੇ ਨਾ ਹੀ ਇਸ ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਹਮਲੇ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ ਅਤੇ ਹਮਲਾਵਰ ਨੇ ਕਿਸ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਸੀ। ਹਾਲਾਂਕਿ ਪੁਲਿਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਲਾਕਾ ਫਿਲਹਾਲ ਖਤਰੇ ਤੋਂ ਬਾਹਰ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਸਾਰੇ ਸਕੂਲਾਂ ‘ਚ ਲੌਕਡਾਊਨ ਲਗਾ ਦਿੱਤਾ ਹੈ। ਮਿਡਲ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਇਹ ਇਲਾਕਾ ਸ਼ਹਿਰ ਦਾ ਬਹੁਤਾ ਹਲਚਲ ਵਾਲਾ ਇਲਾਕਾ ਨਹੀਂ ਹੈ। ਇੱਥੇ ਘਰਾਂ ਦੇ ਨਾਲ-ਨਾਲ ਸ਼ਾਰਟ-ਟਰਮ ਰੇਂਟਲ ਅਪਾਰਟਮੈਂਟ ਤੇ ਚਰਚ ਵੀ ਹਨ। ਇਸ ਇਲਾਕੇ ਵਿਚ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਇਸੇ ਲਈ ਹਰ ਕਿਸੇ ਦੀ ਪਛਾਣ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ
ਫਾਰਮਿੰਗਟਨ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ। ਪਿਛਲੇ ਮਹੀਨੇ, ਫਾਰਮਿੰਗਟਨ ਪੁਲਿਸ ਨੂੰ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲੀ ਸੀ, ਜੋ ਗਲਤ ਪਤੇ ‘ਤੇ ਪਹੁੰਚ ਗਈ ਸੀ। ਉੱਥੇ ਪੁਲਿਸ ਨੇ ਘਰ ਦਾ ਦਰਵਾਜ਼ਾ ਖੋਲ੍ਹਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਵਿਅਕਤੀ ਦੀ ਮੌਤ ਹੋ ਚੁੱਕੀ ਸੀ।
ਵੀਡੀਓ ਲਈ ਕਲਿੱਕ ਕਰੋ -: