ਦੱਖਣੀ ਮੈਕਸੀਕੋ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਮੇਅਰ ਨੇ ਇੱਕ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ ਹੈ। ਦਰਅਸਲ, ਦੱਖਣੀ ਮੈਕਸੀਕੋ ਦੇ ਸੈਨ ਪੇਡਰੋ ਹੁਆਮੇਲੁਲਾ ਸ਼ਹਿਰ ਦੇ ਮੇਅਰ ਵਿਕਟਰ ਹਿਊਗੋ ਸੋਸਾ ਨੇ ਅਜਿਹਾ ਕੀਤਾ ਹੈ। ਸਥਾਨਕ ਰਿਪੋਰਟਾਂ ਮੁਤਾਬਕ ਸੋਸਾ ਨੇ ਅਜਿਹਾ 230 ਸਾਲ ਪੁਰਾਣੇ ਵਿਆਹ ਦੇ ਰਿਵਾਜ ਦੇ ਤਹਿਤ ਕੀਤਾ ਹੈ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਵਿਕਟਰ ਹਿਊਗੋ ਸੋਸਾ ਜਦੋਂ ਸਮਾਗਮ ਵਾਲੀ ਥਾਂ ‘ਤੇ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਹੱਥਾਂ ‘ਚ ਮਗਰਮੱਛ ਸੀ। ਇਸ ਮਾਦਾ ਮਗਰਮੱਛ ਨੂੰ ਦੁਲਹਨ ਵਾਂਗ ਤਿਆਰ ਕੀਤਾ ਗਿਆ ਸੀ, ਮੇਅਰ ਨੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਇਸ ਮਾਦਾ ਮਗਰਮੱਛ ਨਾਲ ਵਿਆਹ ਕਰਵਾ ਲਿਆ।
ਰਿਪੋਰਟ ਮੁਤਾਬਕ ਮੇਅਰ ਨੇ ਐਲੀਸੀਆ ਐਡਰੀਆਨਾ ਨਾਂ ਦੇ ਮਗਰਮੱਛ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕੀਤਾ। ਸੋਸਾ ਨੇ ਮਗਰਮੱਛ ਨਾਲ ਆਪਣੇ ਵਿਆਹ ਦੌਰਾਨ ਕਿਹਾ ਕਿ ਮੈਂ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਕਿਉਂਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਜੋ ਕਿ ਵਿਆਹ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪਿਆਰ ਤੋਂ ਬਿਨਾਂ ਵਿਆਹ ਨਹੀਂ ਕਰ ਸਕਦੇ। ਮੈਂ ਰਾਜਕੁਮਾਰੀ ਨਾਲ ਵਿਆਹ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਬਦਮਾਸ਼ਾਂ ਤੋਂ ਨਹੀਂ, ਥਾਣੇ ‘ਚ ਬਿੱਛੂਆਂ ਕਰਕੇ ਖੌਫ ‘ਚ ਪੁਲਿਸ ਵਾਲੇ, ਵਰਦੀ-ਜੁੱਤੀਆਂ ‘ਚ ਵੜ ਕੇ ਮਾਰਦੇ ਡੰਗ
ਜ਼ਿਕਰਯੋਗ ਹੈ ਕਿ ਮੇਅਰ ਦੇ ਖੇਤਰ ਵਿੱਚ ਪਿਛਲੇ 230 ਸਾਲਾਂ ਤੋਂ ਇੱਕ ਮਰਦ ਅਤੇ ਮਾਦਾ ਮਗਰਮੱਛ ਦਾ ਵਿਆਹ ਹੁੰਦਾ ਆ ਰਿਹਾ ਹੈ। ਇਹ ਰਿਵਾਜ ਉਦੋਂ ਸ਼ੁਰੂ ਹੋਇਆ ਜਦੋਂ ਸ਼ਾਂਤੀ ਸਥਾਪਤ ਕਰਨ ਲਈ ਦੋ ਆਦਿਵਾਸੀ ਸਮੂਹਾਂ ਦਾ ਵਿਆਹ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੇ ਵਿਆਹ ਤੋਂ ਬਾਅਦ ਖੁਸ਼ਹਾਲੀ, ਵਰਖਾ, ਚੰਗੀ ਫ਼ਸਲ ਅਤੇ ਆਪਸੀ ਸਦਭਾਵਨਾ ਲਈ ਅਸੀਸ ਮੰਗੀ ਜਾਂਦੀ ਹੈ। ਖਬਰਾਂ ਮੁਤਾਬਕ ਸਮਾਰੋਹ ਤੋਂ ਪਹਿਲਾਂ ਮਾਦਾ ਮਗਰਮੱਛਾਂ ਨੂੰ ਲੋਕਾਂ ਦੇ ਘਰਾਂ ‘ਚ ਡਾਂਸ ਲਈ ਲਿਜਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: