ਅੱਜ ਦੇ ਸਮੇਂ ਵਿੱਚ ਦੁਨੀਆ ਦੀ ਇੱਕ ਵੱਡੀ ਆਬਾਦੀ ਸਰੀਰਕ ਦੇ ਨਾਲ-ਨਾਲ ਮਾਨਸਿਕ ਰੋਗਾਂ ਤੋਂ ਵੀ ਪੀੜਤ ਹੈ। ਜਿੱਥੇ ਪਹਿਲਾਂ ਮਾਨਸਿਕ ਸਿਹਤ ਬਾਰੇ ਇੰਨੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸੀ ਅਤੇ ਲੋਕ ਇਸ ਨੂੰ ਬਿਮਾਰੀ ਮੰਨਣ ਤੋਂ ਵੀ ਇਨਕਾਰ ਕਰਦੇ ਸਨ, ਅੱਜ ਲੋਕ ਇਸ ਬਾਰੇ ਜਾਗਰੂਕ ਹੋ ਰਹੇ ਹਨ। ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਵੀ ਆਪਣੇ ਤਜ਼ਰਬੇ ਸਾਂਝੇ ਕਰ ਰਹੀਆਂ ਹਨ ਅਤੇ ਮਾਨਸਿਕ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰ ਰਹੀਆਂ ਹਨ।
ਸਰੀਰਕ ਸਮੱਸਿਆਵਾਂ ਲਈ ਲੋਕ ਦਫ਼ਤਰ ਤੋਂ ਛੁੱਟੀ ਲੈ ਸਕਦੇ ਹਨ, ਪਰ ਮਾਨਸਿਕ ਸਿਹਤ ਲਈ ਛੁੱਟੀ ਲੈਣ ਦਾ ਕੋਈ ਕਾਨੂੰਨ ਨਹੀਂ ਹੈ। ਹੁਣ ਭਾਰਤੀ ਈ-ਕਾਮਰਸ ਕੰਪਨੀ ਮੀਸ਼ੋ (Meesho Starts Mental Health Break) ਨੇ ਆਪਣੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ਨੂੰ ਵਧੀਆ ਰੱਖਣ ਲਈ ਇੱਕ ਖਾਸ ਪਾਲਿਸੀ ਬਣਾਈ ਹੈ। ਕੰਪਨੀ ਕਰਮਚਾਰੀਆਂ ਨੂੰ ਆਪਣੇ ਦਿਮਾਗ ਨੂੰ ਰੀਸੈਟ ਕਰਨ ਅਤੇ ਰੀਚਾਰਜ ਕਰਨ ਲਈ ਸਾਲ ਵਿੱਚ 11 ਦਿਨ ਦੀ ਛੁੱਟੀ ਦੇਵੇਗੀ।
ਆਨਲਾਈਨ ਫੈਸ਼ਨ ਸਟੋਰ ‘ਮੀਸ਼ੋ’ ਨੇ ਇਹ ਨਵੀਂ ਪਹਿਲ ਕੀਤੀ ਹੈ ਅਤੇ ਇਹ ਆਪਣੇ ਕਰਮਚਾਰੀਆਂ ਨੂੰ ਸਿਰਫ ਮਾਨਸਿਕ ਤੌਰ ‘ਤੇ ਚਾਰਜ ਕਰਨ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਛੁੱਟੀ ਦੇਵੇਗੀ। ਇਹ ਛੁੱਟੀ 22 ਅਕਤੂਬਰ, 2022 ਤੋਂ 1 ਨਵੰਬਰ, 2022 ਤੱਕ ਚੱਲੇਗੀ। ਕੰਪਨੀ ਵੱਲੋਂ ਕਿਹਾ ਗਿਆ ਹੈ- ‘ਅੱਜਕਲ ਕਰਮਚਾਰੀਆਂ ਦੀ ਜ਼ਿੰਦਗੀ ‘ਚ ਜ਼ਿਆਦਾ ਤਣਾਅ ਅਤੇ ਕੰਮ ਹੁੰਦਾ ਹੈ, ਅਜਿਹੇ ‘ਚ ਰੀਸੈਟ ਅਤੇ ਰੀਚਾਰਜ ਕਰਮਚਾਰੀਆਂ ਨੂੰ ਟੌਪ ‘ਤੇ ਰੱਖਣ ਲਈ ਅਜਿਹਾ ਤਰੀਕਾ ਬਣਾਏਗਾ, ਜਿਸ ਨੂੰ ਹੋਰ ਕੰਪਨੀਆਂ ਵੀ ਅਪਣਾਉਣਗੀਆਂ। ਕੰਪਨੀ ਦੇ ਬਾਨੀ ਤੇ ਮੁੱਖ ਤਕਨਾਲੋਜੀ ਅਧਿਕਾਰੀ ਸੰਜੀਵ ਬਰਨਵਾਲ ਨੇ ਟਵਿੱਟਰ ‘ਤੇ ਇਸ ਫੈਸਲੇ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰੀਸੈਟ ਅਤੇ ਰੀਚਾਰਜ ਦੇ ਤਹਿਤ ਮਿਲਣ ਵਾਲੀ ਛੁੱਟੀ ਵਿੱਚ ਕਰਮਚਾਰੀ ਜੋ ਵੀ ਚਾਹੁੰਦੇ ਹਨ ਕਰ ਸਕਦੇ ਹਨ। ਚਾਹੇ ਉਹ ਆਪਣੇ ਅਜ਼ੀਜ਼ਾਂ ਕੋਲ ਜਾਣ, ਸਫਰ ਕਰਨ ਜਾਂ ਕਿਸੇ ਨਵੀਂ ਹੌਬੀ ‘ਤੇ ਕੰਮ ਕਰਨ। ਕੰਪਨੀ ਨੇ ਪਹਿਲਾਂ ਵੀ ਕਰਮਚਾਰੀਆਂ ‘ਤੇ ਕੇਂਦ੍ਰਿਤ ਅਜਿਹੀ ਪ੍ਰਗਤੀਸ਼ੀਲ ਨੀਤੀ ਬਣਾਈ ਹੈ। ਕੰਪਨੀ, ਜੋ ਕਿ ਸਾਲ 2015 ਵਿੱਚ ਸਥਾਪਤ ਕੀਤੀ ਗਈ ਸੀ, ਨੇ ਪਹਿਲਾਂ ਬਾਉਂਡਰੀਲੈੱਸ ਵਰਕਪਲੇਸ ਮਾਡਲ ਅਤੇ ਵੈੱਲਨੇਸ ਲਈ ਕਈ ਛੁੱਟੀਆਂ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ ਕੰਪਨੀ ਨੇ ਜੈਂਡਰ ਨਿਊਟਰਲ ਪੇਰੈਂਟਲ ਲੀਵ ਦਾ ਵੀ ਐਲਾਨ ਕੀਤਾ ਹੈ।