ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਭਾਰਤੀ ਫੌਜੀਆਂ ਲਈ ਯਾਦਗਾਰ ਬਣੇਗਾ। ਇਸ ਵਿਚ ਦੋਵੇਂ ਵਿਸ਼ਵ ਯੁੱਧਾਂ ਵਿਚ ਬ੍ਰਿਟੇਨ ਵੱਲੋਂ ਲੜੇ 40,000 ਤੋਂ ਵੱਧ ਭਾਰਤੀ ਫੌਜੀਆਂ ਦੇ ਯੋਗਦਾਨ ਨੂੰ ਦਰਸਾਇਆ ਜਾਵੇਗਾ। ਗਲਾਸਗੋ ਦੀ ਲੋਕਲ ਕੌਂਸਲ ਨੇ ਮੈਮੋਰੀਅਲ ਬਣਾਉਣ ਦੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਲਾਸਗੋ ਸਿਟੀ ਕੌਂਸਲ ਹੁਣ ਮੈਮੋਰੀਅਲ ਦਾ ਡਿਜ਼ਾਈਨ ਫਾਈਨਲ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਵਾਰ ਮੈਮੋਰੀਅਲ ਕੇਲਿਵਨਗ੍ਰੋਵ ਨਾਂ ਦੀ ਇਕ ਆਰਟ ਗੈਲਰੀ ਤੇ ਮਿਊਜ਼ੀਅਮ ਕੋਲ ਬਣੇਗਾ।
ਇਸ ਫੈਸਲੇ ਨਾਲ ਯੂਕੇ ਵਿਚ ਰਹਿਣ ਵਾਲੇ ਭਾਰਤੀਆਂ ਵਿਚ ਉਤਸ਼ਾਹ ਹੈ। ਲੰਬੇ ਸਮੇਂ ਬਾਅਦ ਯੂਕੇ ਤੇ ਸਕਾਟਲੈਂਡ ਉਨ੍ਹਾਂ ਭਾਰਤੀ ਫੌਜੀਆਂ ਦੀ ਯਾਦਗਾਰ ਤਿਆਰ ਕਰਨ ਜਾ ਰਿਹਾ ਹੈ ਜਿਨ੍ਹਾਂ ਨੇ ਦੋਵੇਂ ਵਿਸ਼ਵ ਯੁੱਧ ਲੜੇ ਸਨ ਤੇ 40,000 ਤੋਂ ਵਧ ਭਾਰਤੀ ਫੌਜੀਆਂ ਨੇ ਸ਼ਹਾਦਤ ਦਿੱਤੀ ਸੀ।
ਯੂਕੇ ਦੇ ਸਾਂਸਦ ਤਨਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਇਕ ਵੱਡਾ ਇਤਿਹਾਸਕ ਪਲ ਹੈ। ਗਲਾਸਗੋ ਸਿਟੀ ਕੌਂਸਲ ਨੇ ਹੁਣੇ ਜਿਹੇ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ‘ਕੇਲਿਵਨਗ੍ਰੋਵ ਆਰਟ ਗੈਲਰੀ ਤੇ ਮਿਊਜ਼ੀਅਮ’ ਕੋਲ ਨਿਰਮਿਤ ਕੀਤੇ ਜਾਣ ਵਾਲੇ ਇਸ ਸਮਾਰਕ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦਾ ਰਸਤਾ ਸਾਫ ਹੋ ਗਿਆ ਹੈ। ਇਹ ਯਾਦਗਾਰ ਉਨ੍ਹਾਂ ਲੱਖਾਂ ਭਾਰਤੀ ਸੈਨਿਕਾਂ ਦੀ ਯਾਦ ਵਿਚ ਬਣਾਇਆ ਜਾਵੇਗਾ, ਜਿਨ੍ਹਾਂ ਨੇ ਦੋਵੇਂ ਵਿਸ਼ਵ ਯੁੱਧਾਂ ਵਿਚ ਬ੍ਰਿਟਿਸ਼ ਫੌਜੀਆਂ ਨਾਲ ਮਿਲ ਕੇ ਲੜਾਈ ਲੜੀ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਗਲਾਸਗੋ ਦੇ ਰਹਿਣ ਵਾਲੇ ਨਰਿੰਦਰ ਸਿੰਘ ਤੂਰ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਸਕਾਟਲੈਂਡ ਵਿਚ ਰਹਿ ਰਹੇ ਹਨ ਤੇ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਘੱਟ ਤੋਂ ਘੱਟ ਆਪਣੀਆਂ ਯਾਦਾਂ ਨਾਲ ਜੁੜਨ ਦਾ ਮੌਕਾ ਮਿਲੇਗਾ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਭਾਰਤੀ ਫੌਜ ਦੀ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਕੀ ਹਿੱਸੇਦਾਰੀ ਰਹੀ ਸੀ।