ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਵੱਲੋਂ ਉਸ ਦੇ ਮੁਲਾਜ਼ਮਾਂ ਲਈ ਬੁਰੀ ਖਬਰ ਹੈ। ਮੇਟਾ ਨੇ ਜਾਣਕਾਰੀ ਦਿੱਤੀ ਕਿ ਉਹ 10,000 ਲੋਕਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਚਾਰ ਮਹੀਨੇ ਪਹਿਲਾਂ ਹੀ ਮੇਟਾ ਨੇ 11,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਹੁਣ ਮੇਟਾ ਵੱਲੋਂ ਦੂਜੀ ਵਾਰ ਇੰਨਾ ਵੱਡਾ ਲੇ-ਆਫ ਕੀਤਾ ਜਾ ਰਿਹਾ ਹੈ।
ਆਪਣੇ ਸਟਾਫ ਨੂੰ ਇਕ ਮੈਸੇਜ ਵਿਚ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਆਫਿਸਰ ਮਾਰਕ ਜ਼ੁਰਕਬਰਗ ਨੇ ਕਿਹਾ ਕਿ ਅਸੀਂ ਆਪਣੀ ਟੀਮ ਦੇ ਆਕਾਰ ਨੂੰ ਲਗਭਗ 10,000 ਲੋਕਾਂ ਤੱਕ ਘੱਟ ਕਰਾਂਗੇ ਤੇ ਲਗਭਗ 5,000 ਐਡੀਸ਼ਨਲ ਓਪਲ ਰੋਲਸ ਨੂੰ ਖਤਮ ਕਰਨ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅਜੇ ਤੱਕ ਨਿਯੁਕਤ ਨਹੀਂ ਕੀਤਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਵਿਚ ਕਈ ਕੰਪਨੀਆਂ ਵੱਡੇ ਲੈਵਲ ‘ਤੇ ਜੌਬ ਕੱਟ ਕਰ ਚੁੱਕੀ ਹੈ। ਮੁਲਾਜ਼ਮਾਂ ਦੀ ਨੌਕਰੀ ਤੋਂ ਕੱਢਣ ਵਾਲਿਆਂ ਵਿਚ ਗੋਲਡਮੈਨ ਸੈਕਸ, ਮਾਰਗਨ ਸਟੇਨਲੀ ਤੋਂ ਇਲਾਵਾ Amazon.com ਤੇ Microsoft ਸਣੇ ਕਈ ਵੱਡੀਆਂ ਟੈੱਕ ਕੰਪਨੀਆਂ ਸ਼ਾਮਲ ਹਨ
ਇਹ ਵੀ ਪੜ੍ਹੋ : ਗੌਤਮ ਅਡਾਨੀ ਦੇ ਛੋਟੇ ਪੁੱਤ ਜੀਤ ਅਡਾਨੀ ਦੀ ਹੋਈ ਮੰਗਣੀ, ਸਾਹਮਣੇ ਆਈ ਤਸਵੀਰ
ਸਾਲ 2022 ਦੀ ਸ਼ੁਰੂਆਤ ਤੋਂ ਟੈੱਕ ਕੰਪਨੀਆਂ ਨੇ ਹੁਣ ਤੱਕ 2,80,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ। ਛਾਂਟੀ ਦੀ ਮਾਨੀਟਰ ਕਰਨ ਵਾਲੀ ਵੈੱਬਸਾਈਟ ਮੁਤਾਬਕ ਇਸ ਗਿਣਤੀ ਦੇ ਲਗਭਗ 40 ਫੀਸਦੀ ਲੋਕਾਂ ‘ਤੇ ਇਸ ਸਾਲ ਗਾਜ਼ ਡਿੱਗ ਸਕਦੀ ਹੈ। ਆਪਣੇ 18 ਸਾਲ ਦੇ ਇਤਿਹਾਸ ਵਿਚ ਪਿਛਲੇ ਸਾਲ ਨਵੰਬਰ ਵਿਚ ਮੇਟਾ ਨੇ ਪਹਿਲੀ ਵਾਰ ਆਪਣੇ ਮੁਲਾਜ਼ਮਾਂ ਦੀ ਗਿਣਤੀ ਵਿਚ 13 ਫੀਸਦੀ ਦੀ ਕਮੀ ਕੀਤੀ ਸੀ। ਸਾਲ 2022 ਦੇ ਆਖਰੀ ਵਿਚ ਇਸ ਦੇ ਮੁਲਾਜ਼ਮਾਂ ਦੀ ਗਿਣਤੀ 86,482 ਸੀ ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 20 ਫੀਸਦੀ ਵੱਧ ਸੀ।
ਵੀਡੀਓ ਲਈ ਕਲਿੱਕ ਕਰੋ -: