ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ। ਜਦੋਂ ਹਾਲਾਤ ਵਿਗੜ ਗਏ ਤਾਂ ਪਾਕਿਸਤਾਨੀ ਸਰਕਾਰ ਨੇ ਉਥੋਂ ਦੇ ਪੰਜਾਬ ਸੂਬੇ ਵਿਚ ਮਿਲਟਰੀ ਰਾਜ (ਧਾਰਾ 245) ਲਗਾ ਦਿੱਤਾ। ਇਸ ਦੇ ਨਾਲ ਹੀ ਇਹ ਪੂਰਾ ਇਲਾਕਾ ਫੌਜ ਨੂੰ ਸੌਂਪ ਦਿੱਤਾ ਗਿਆ ਹੈ।
ਹੁਣ ਪਾਕਿਸਤਾਨੀ ਫੌਜ ਅਤੇ ਹੋਰ ਸੁਰੱਖਿਆ ਬਲ ਪੰਜਾਬ ਸੂਬੇ ਵਿੱਚ ਚੱਲ ਰਹੇ ਤਣਾਅ ਅਤੇ ਵਿਗੜਦੇ ਹਾਲਾਤ ਨੂੰ ਆਪਣੇ ਤਰੀਕੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਆਬਾਦੀ ਦੇ ਲਿਹਾਜ਼ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦੇ 36 ਜ਼ਿਲ੍ਹੇ ਹਨ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਇੱਥੋਂ ਦੂਰ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਰਥਕ ਇਸਲਾਮਾਬਾਦ, ਰਾਵਲਪਿੰਡੀ, ਪੇਸ਼ਾਵਰ, ਲਾਹੌਰ ਆਦਿ ਸਮੇਤ ਸਾਰੇ ਵੱਡੇ ਸ਼ਹਿਰਾਂ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਇਮਰਾਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਹਨ। ਦੂਜੇ ਪਾਸੇ ਪਾਕਿਸਤਾਨੀ ਪੁਲਿਸ ਇਮਰਾਨ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਾਕਿਸਤਾਨ ‘ਚ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਫੌਜ ਨੇ ਦੇਸ਼ ਦੀ ਵਾਗਡੋਰ ਸੰਭਾਲੀ ਹੋਵੇ। 1947 ਵਿਚ ਪਾਕਿਸਤਾਨ ਬਣਨ ਤੋਂ ਬਾਅਦ ਉਥੇ ਕਾਫੀ ਲੜਾਈ ਹੋਈ। ਪਾਕਿਸਤਾਨ 1951 ਤੋਂ ਬਾਅਦ ਕਈ ਵਾਰ ਫੌਜ ਦੇ ਕੰਟਰੋਲ ਹੇਠ ਰਿਹਾ ਹੈ। 1958-1971, 1977-1988, 1999-2008 ਦੌਰਾਨ ਫੌਜੀ ਰਾਜ ਰਿਹਾ। ਇਸ ਤਰ੍ਹਾਂ ਪਾਕਿਸਤਾਨ ਦੇ ਇਤਿਹਾਸ ਦੇ ਕਈ ਦਹਾਕੇ ਫੌਜੀ ਸ਼ਾਸਨ ਵਿਚ ਗਿਣੇ ਜਾਂਦੇ ਹਨ।
ਇਹ ਵੀ ਪੜ੍ਹੋ : ਬਿਨਾਂ ਨੰਬਰ ਸ਼ੇਅਰ ਕੀਤੇ ਕਰ ਸਕੋਗੇ ਟਵਿੱਟਰ ‘ਤੇ ਆਡੀਓ-ਵੀਡੀਓ ਕਾਲ- ਐਲਨ ਮਸਕ ਦਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਜਵਾਨ ਇਮਰਾਨ ਖਾਨ ਨੂੰ ਕਾਲਰ ਫੜ ਕੇ ਘਸੀਟਦੇ ਹੋਏ ਲੈ ਗਏ ਸਨ। ਸਾਬਕਾ ਪ੍ਰਧਾਨ ਨਾਲ ਮੰਤਰੀ ਨਾਲ ਇਸ ਸਲੂਕ ਤੋਂ ਲੋਕ ਭੜਕ ਗਏ ਤੇ ਸੜਕਾਂ ‘ਤੇ ਉਤਰ ਆਏ। ਹੁਣ ਸਰਕਾਰ ਨੇ ਇਮਰਾਨ ਖਾਨ ਦੇ ਸਮਰਥਕਾਂ ‘ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 1000 ਇਮਰਾਨ ਖਾਨ ਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ 945 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: